ਅੰਮ੍ਰਿਤਸਰ: ਰੈਸਟੋਰੈਂਟ ਵਿੱਚ ਆਡਰ ਕੀਤਾ ਸੀ ਖਾਣਾ,ਤੇਲ ਮਸਾਲਿਆਂ 'ਚ ਤਲਿਆ ਹੋਇਆ ਦਿੱਤਾ ਗਿਆ 'ਕਾਕਰੋਚ' !

ਲੌਕਡਾਊਨ ਤੋਂ ਬਾਅਦ ਤੁਸੀਂ ਵੀ ਜਾ ਰਹੇ ਹੋਂ ਹੋਟਲ-ਰੈਸਟੋਰੈਂਟ ? ! ਹੋ ਜਾਓ ਸਾਵਧਾਨ!

 ਅੰਮ੍ਰਿਤਸਰ:  ਰੈਸਟੋਰੈਂਟ ਵਿੱਚ ਆਡਰ ਕੀਤਾ ਸੀ ਖਾਣਾ,ਤੇਲ ਮਸਾਲਿਆਂ 'ਚ ਤਲਿਆ ਹੋਇਆ ਦਿੱਤਾ ਗਿਆ 'ਕਾਕਰੋਚ' !
ਲੌਕਡਾਊਨ ਤੋਂ ਬਾਅਦ ਤੁਸੀਂ ਵੀ ਜਾ ਰਹੇ ਹੋਂ ਹੋਟਲ-ਰੈਸਟੋਰੈਂਟ ? ! ਹੋ ਜਾਓ ਸਾਵਧਾਨ!

 

ਅਨਮੋਲ ਗੁਲਾਟੀ/ਅੰਮ੍ਰਿਤਸਰ : ਕੋਰੋਨਾ ਦੇ ਚੱਲਦਿਆਂ ਹੋਏ ਲੌਕਡਾਊਨ ਤੋਂ ਬਾਅਦ ਹੁਣ ਜ਼ਿੰਦਗੀ ਮੁੜ ਪਟੜੀ 'ਤੇ ਆਉਣ ਲੱਗ ਪਈ ਹੈ। ਇਹੀ ਕਾਰਣ ਹੈ ਕਿ ਘਰਾਂ ਵਿੱਚ ਕਈ ਦਿਨਾਂ ਤੋਂ ਕੈਦ ਲੋਕ ਹੁਣ ਹੋਟਲ-ਰੈਸਟੋਰੈਂਟ ਦਾ ਰੁੱਖ ਕਰ ਰਹੇ ਹਨ। ਪਰ ਹੁਣ ਹੋਟਲ-ਰੈਸਟੋਰੈਂਟ ਜਾਣ ਵਾਲੇ ਹੋਰ ਸਾਵਧਾਨ ਹੋ ਜਾਣ, ਕਿਉਂਕਿ ਇਹ ਖਾਣਾ ਇੰਨਾ ਵੀ ਸੁਰੱਖਿਅਤ ਨਹੀਂ ਹੈ ਜਿੰਨੇ ਸੌਂਕ ਨਾਲ ਤੁਸੀਂ ਇਸਨੂੰ ਖਾਣ ਜਾਂਦੇ ਹੋ

ਦਰਅਸਲ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਨੇ ਇਸ ਡਰ ਨੂੰ ਹੋਰ ਵੀ ਪੁਖ਼ਤਾ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਬੱਸ ਅੱਡੇ ਦੇ ਕੋਲ ਅਨੰਦ ਹੋਟਲ ਹੈ, ਜਿਸ ਵਿੱਚ ਖਾਣਾ ਖਾਣ ਦੌਰਾਨ ਖਾਣੇ ਵਿੱਚੋਂ ਨਿਕਲੇ ਕਾਕਰੋਚ ਨੇ ਉੱਥੇ ਆਏ ਮਹਿਮਾਨਾਂ ਦਾ ਸਾਰਾ ਮਜ਼ਾ ਹੀ ਕਿਰਕਿਰਾ ਕਰ ਦਿੱਤਾ। ਕਾਕਰੋਚ ਮਿਲਣ ਤੋਂ ਬਾਅਦ ਤਾਂ ਉੱਥੇ ਹੜਕੰਪ ਹੀ ਮੱਚ ਗਿਆ।

ਇੱਥੇ ਆਏ ਕੁੱਝ ਨੌਜਵਾਨਾਂ ਵੱਲੋਂ ਖਾਣੇ ਦਾ ਆਰਡਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦੇ ਸਾਹਮਣੇ ਪਰੋਸੀ ਗਈ ਖਾਣੇ ਦੀ ਪਲੇਟ ਵਿੱਚੋਂ ਕਾਕਰੋਚ ਨਿਕਲਿਆ। ਬੱਸ ਫੇਰ ਕੀ ਸੀ ਇਸਤੋਂ ਬਾਅਦ ਨੌਜਵਾਨਾਂ ਨੇ ਹੋਟਲ ਦੇ ਮੈਨੇਜਰ ਨੂੰ ਬੁਲਾਇਆ ਅਤੇ ਉਸਨੂੰ ਕਾਕਰੋਚ ਵਾਲੀ ਪਲੇਟ ਵਿਖਾਈ। ਜਿਸਤੋਂ ਬਾਅਦ ਦੇਖਦੇ ਹੀ ਦੇਖਦੇ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਜਾਣਕਾਰੀ ਮੁਤਾਬਿਕ ਹੋਟਲ ਸਟਾਫ਼ ਨੇ ਨੌਜਵਾਨਾਂ ਨਾਲ ਬਦਸਲੂਕੀ ਵੀ ਕੀਤੀ।

ਹਾਲਾਂਕਿ ਨੌਜਵਾਨਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ, ਜਿਸਨੂੰ ਵੇਖ ਹੋਟਲ ਦੇ ਮਾਲਕ ਨੇ ਆਕੇ ਮੁਆਫ਼ੀ ਮੰਗੀ ਅਤੇ  ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਪਾਣੀ ਸਿਰੋਂ ਉੱਪਰ ਜਾ ਚੁੱਕਿਆ ਸੀ। ਫਿਲਹਾਲ ਨੌਜਵਾਨ ਹੋਟਲ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਹਨ।