ਪੰਜਾਬ ਦੇ 2 ਭਰਾਵਾਂ ਨੇ ਬੱਚੇ ਦੀ PORN ਫਿਲਮ Upload ਕੀਤੀ, Facebook ਨੇ ਲਿਆ ਇਹ ਐਕਸ਼ਨ,ਹੋਸ਼ ਟਿਕਾਣੇ ਆ ਗਏ

 ਸਾਵਧਾਨ : ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਪੋਰਨ ਵੀਡਿਓ ਭੇਜਣ ਵਾਲਿਆਂ ਲਈ ਅਹਿਮ ਖ਼ਬਰ

ਪੰਜਾਬ ਦੇ 2 ਭਰਾਵਾਂ ਨੇ ਬੱਚੇ ਦੀ PORN ਫਿਲਮ Upload ਕੀਤੀ, Facebook ਨੇ ਲਿਆ ਇਹ ਐਕਸ਼ਨ,ਹੋਸ਼ ਟਿਕਾਣੇ ਆ ਗਏ
ਸਾਵਧਾਨ : ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਪੋਰਨ ਵੀਡਿਓ ਭੇਜਣ ਵਾਲਿਆਂ ਲਈ ਅਹਿਮ ਖ਼ਬਰ

ਤਪਿਨ ਮਲਹੋਤਰਾ/ਅੰਮ੍ਰਿਤਸਰ : Porn ਫਿਲਮਾਂ 'ਤੇ ਭਾਰਤ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ ਪਰ ਇਹ ਖ਼ਬਰ ਤੁਹਾਨੂੰ ਜੇਲ੍ਹ ਜਾਣ ਤੋਂ ਬਚਾ ਸਕਦੀ ਹੈ ਜੇਕਰ ਤੁਹਾਡੀ ਆਦਤ ਸੋਸ਼ਲ ਮੀਡੀਆ 'ਤੇ ਅਸ਼ਲੀਲ ਫਿਲਮਾਂ ਵੇਖਣ ਦੀ ਹੈ,ਅੰਮ੍ਰਿਤਸਰ ਪੁਲਿਸ ਨੇ ਕਰਨ ਨਾਂ ਦੇ ਨੌਜਵਾਨ ਨੂੰ ਕਾਬੂ ਕੀਤਾ ਜਿਸ 'ਤੇ ਇੱਕ ਬੱਚੇ ਦੀ PORN ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਕਰਨ ਦੇ ਇਸ ਕੰਮ ਵਿੱਚ ਉਸ ਦੇ ਭਰਾ   ਵੱਲੋਂ ਵੀ ਸਾਥ ਦੇਣ ਦਾ ਇਲਜ਼ਾਮ ਵੀ ਹੈ, ਜਿਸ ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ। 

ਦਰਅਸਲ, ਫੇਸਬੁੱਕ ਨੇ ਚਾਈਲਡ PORN ਵੀਡੀਓ ਅਪਲੋਡ ਕਰਨ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਤੁਰੰਤ ਸੂਬੇ ਦੇ ਸਾਈਬਰ ਕ੍ਰਾਈਮ ਨੂੰ ਸੁਚੇਤ ਕੀਤਾ, ਜਾਂਚ ਕਰਨ 'ਤੇ ਪਤਾ ਲੱਗਿਆ ਕਿ ਅੰਮ੍ਰਿਤਸਰ ਨਿਵਾਸੀ 2 ਭਰਾਵਾਂ ਨੇ ਵੀਡੀਓ ਅਪਲੋਡ ਕਰ ਦਿੱਤੀ ਹੈ

ਦੋਵਾਂ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਇਹ ਕਾਰਵਾਈ ਭਟਕ ਦੀ ਮਾਨਸਿਕਤਾ ਵਾਲੇ ਲੋਕਾਂ ਲਈ ਸਿੱਧੀ ਚੇਤਾਵਨੀ ਹੈ। ਦੱਸ ਦੇਈਏ ਕਿ ਬੱਚੇ ਅਸ਼ਲੀਲਤਾ ਨੂੰ ਤਿਆਰ ਕਰਨਾ, ਪ੍ਰਕਾਸ਼ਤ ਕਰਨਾ ਅਤੇ ਸ਼ੇਅਰ ਕਰਨਾ 7 ਸਾਲ ਤੱਕ ਦੀ ਸਜਾ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ 

ਯੂਪੀ ਪੁਲਿਸ ਦੀ Porn ਖ਼ਿਲਾਫ਼ ਸਖ਼ਤੀ 

 Porn ਵੀਡੀਓ ਵੇਖਣ ਵਾਲਿਆਂ 'ਤੇ ਪੁਲਿਸ ਹੁਣ ਸਖ਼ਤੀ ਕਰਨ ਜਾ ਰਹੀ ਹੈ, ਜਿਹੜੇ ਲੋਕ Online Porn ਚੀਜ਼ਾਂ ਵੇਖ ਦੇ ਨੇ ਉਨ੍ਹਾਂ ਦੇ ਡੇਟਾ 'ਤੇ ਪੁਲਿਸ ਦੀ ਨਜ਼ਰ ਹੈ, ਜਿਹੜੇ ਲੋਕ ਇੰਟਰਨੈਟ 'ਤੇ ਅਸ਼ਲੀਲ ਚੀਜ਼ਾ ਸਰਚ ਕਰਦੇ ਨੇ ਤਾਂ ਉਨ੍ਹਾਂ ਨੂੰ ਲੈਕੇ ਮਹਿਲਾ ਪਾਵਰ ਲਾਈਨ 1090 ਅਲਰਟ ਹੋ ਜਾਵੇਗੀ, ਪੁਲਿਸ ਟੀਮ ਦੀ ਮਹਿਲਾਵਾਂ ਖਿਲਾਫ਼ ਹੋਣ ਵਾਲੇ ਅਪਰਾਧ ਨੂੰ ਰੋਕਣ ਦੇ ਲਈ ਉਸ ਸ਼ਖ਼ਸ ਤੱਕ ਪਹੁੰਚ ਜਾਵੇਗੀ

ਮੋਬਾਈਲ ਅਤੇ ਇੰਟਰਨੈੱਟ ਭਾਵੇਂ ਕਰਾਂਤੀ ਤੋਂ ਘੱਟ ਨਹੀਂ ਹੈ ਪਰ ਕੁੱਝ ਲੋਕਾਂ ਨੇ ਇਸ ਦੀ ਗ਼ਲਤ ਵਰਤੋਂ ਕੀਤੀ ਹੈ, ਪੰਜਾਬ ਵਿੱਚ ਲਗਾਤਾਰ ਛੋਟੇ ਬੱਚਿਆ ਦੇ ਨਾਲ ਜ਼ਬਰ ਜ਼ਿਨਾਹ ਦੇ ਕਈ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ Porn ਸਾਈਡ ਕਾਫ਼ੀ ਹੱਦ ਤੱਕ ਜ਼ਿੰਮਵਾਰ ਸੀ, Porn ਸਾਈਟ 'ਤੇ ਨਜ਼ਰ ਰੱਖਣ ਦਾ ਕੰਮ ਫਿਲਹਾਲ ਸ਼ੁਰੂਆਤ ਵਿੱਚ  ਯੂਪੀ ਦੇ 6 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਪਰ ਆਉਣ ਵਾਲੇ ਦਿਨਾਂ ਵਿੱਚ Porn ਸਾਈਡ 'ਤੇ ਨਜ਼ਰ ਰੱਖਣਾ ਦਾ ਦਾਇਰਾ ਵਧਾਇਆ ਜਾਵੇਗਾ, ਪੰਜਾਬ ਸਰਕਾਰ ਨੇ ਵੀ ਕੁੱਝ ਦਿਨ ਪਹਿਲਾਂ ਬੱਚਿਆਂ ਅਤੇ ਮਹਿਲਾਵਾਂ ਨਾਲ ਹੋ ਰਹੇ ਬਲਾਤਕਾਰ ਵਰਗੇ ਘਿਨੌਣੇ ਜੁਰਮ ਨੂੰ ਰੋਕਣ ਦੇ ਲਈ ਕਈ ਅਹਿਮ ਫ਼ੈਸਲੇ ਕੀਤੇ ਸਨ