ਬੇਅਦਬੀ ਮਾਮਲੇ ਤੋਂ ਬਾਅਦ ਪੋਸਟਰ ਮਾਮਲੇ 'ਚ ਵੀ SIT ਨੂੰ ਇਕ ਹੋਰ ਵੱਡਾ ਝੱਟਕਾ
Advertisement

ਬੇਅਦਬੀ ਮਾਮਲੇ ਤੋਂ ਬਾਅਦ ਪੋਸਟਰ ਮਾਮਲੇ 'ਚ ਵੀ SIT ਨੂੰ ਇਕ ਹੋਰ ਵੱਡਾ ਝੱਟਕਾ

 ਪਿੰਡ ਬੁਰਜ ਜਵਾਹਰ ਸਿੰਘ ਵਿੱਚ ਗੁਰੂ ਸਾਹਿਬ ਦੇ ਬਾਹਰ ਭੜਕਾਊ ਪੋਸਟਰ ਲਗਾਉਣ ਦੇ ਮਾਮਲੇ 'ਚ ਫਰੀਦਕੋਟ ਦੀ ਅਦਾਲਤ ਨੇ 4 ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ

ਬੇਅਦਬੀ ਮਾਮਲੇ ਤੋਂ ਬਾਅਦ ਪੋਸਟਰ ਮਾਮਲੇ 'ਚ ਵੀ SIT ਨੂੰ ਇਕ ਹੋਰ ਵੱਡਾ ਝੱਟਕਾ

ਦੇਵ ਸ਼ਰਮਾ/ਫ਼ਰੀਦਕੋਟ : ਪਿੰਡ ਬੁਰਜ ਜਵਾਹਰ ਸਿੰਘ ਵਿੱਚ ਗੁਰੂ ਸਾਹਿਬ ਦੇ ਬਾਹਰ ਭੜਕਾਊ ਪੋਸਟਰ ਲਗਾਉਣ ਦੇ ਮਾਮਲੇ 'ਚ ਫਰੀਦਕੋਟ ਦੀ ਅਦਾਲਤ ਨੇ 4 ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ. ਉਨ੍ਹਾਂ ਦੇ ਖਿਲਾਫ ਇਸ ਦਾ ਮਾਮਲਾ ਥਾਣਾ ਬਾਜਾਖਾਨਾ ਵਿੱਚ ਦਰਜ ਕੀਤਾ ਗਿਆ ਸੀ. ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਅੰਗ ਗਲੀਆਂ ਵਿੱਚ ਸੁੱਟਣ ਦੇ ਮਾਮਲੇ ਚ ਅਦਾਲਤ ਪਹਿਲਾਂ ਹੀ ਇਨ੍ਹਾਂ ਨੂੰ ਜ਼ਮਾਨਤ ਦੇ ਚੁੱਕੀ ਹੈ. ਸੁਖਜਿੰਦਰ ਸਿੰਘ ਸ਼ਕਤੀ ਸਿੰਘ ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ 16 ਮਈ 2021 ਨੂੰ ਕੋਟਕਪੂਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ. ਇਨ੍ਹਾਂ ਚਾਰਾਂ ਨੇ ਫ਼ਰੀਦਕੋਟ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਲਗਾਈ ਸੀ 25 ਸਤੰਬਰ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲਗਾਏ ਗਏ ਸਨ.

ਜਿਸ ਉੱਤੇ ਸਿੱਖ ਸਮੁਦਾਏ ਦੇ ਖ਼ਿਲਾਫ਼ ਆਪੱਤੀਜਨਕ ਸ਼ਬਦ ਲਿਖੇ ਗਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਲਿਖਿਆ ਗਿਆ ਸੀ ਪੁਲਸ ਨੇ ਥਾਣਾ ਬਾਜਾਖਾਨਾ ਵਿਖੇ  117/2015firਦਰਜ ਕੀਤੀ ਸੀ ਇਸ ਦਾ ਚਲਾਨ ਵੀ ਨਵੀਂ ਜਾਂਚ ਟੀਮ ਅਦਾਲਤ ਚ ਪੇਸ਼ ਕਰ ਚੁੱਕੀ ਹੈ ਮੰਗਲਵਾਰ ਨੂੰ ਇਸ ਅਰਜ਼ੀ ਉਤੇ ਹੋਈ ਸੁਣਵਾਈ ਦੇ ਦੌਰਾਨ ਚਾਰੋਂ ਡੇਰਾ ਪ੍ਰੇਮੀਆਂ ਦੇ ਵੱਲੋਂ ਵਕੀਲ ਵਿਨੋਦ ਕੁਮਾਰ ਮੋੰਗਾ ਕੋਟ ਤੋਂ ਪੇਸ਼ ਹੋਏ ਸਨ  

ਦੱਸ ਦੇਈਏ ਕਿ CBIਪਹਿਲਾਂ ਹੀ ਚਾਰਾਂ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਇਸੇ ਨੂੰ ਆਧਾਰ ਬਣਾਉਂਦੇ ਹੋਏ  ਕੋਰਟ ਵਿੱਚ ਦਲੀਲ ਦਿੱਤੀ ਗਈ ਕਿ ਬੇਅਦਬੀ ਦੀ ਘਟਨਾ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ. ਸਿਰਫ਼ ਸਿਆਸਤ ਦੇ ਤਹਿਤ ਹੀ ਇਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ

WATCH LIVE TV

Trending news