532 ਕਿੱਲੋ ਹੈਰੋਈਨ ਸਮਗਲਿੰਗ 'ਚ ਗਿਰਫ਼ਤਾਰ ਰਣਜੀਤ ਚੀਤਾ ਦੀ ਜਾਂਚ NIA ਨੂੰ ਸੌਂਪੀ ਗਈ,8 ਦਿਨ ਦੀ ਮਿਲੀ ਰਿਮਾਂਡ

ਰਣਜੀਤ ਸਿੰਘ ਚੀਤਾ ਨੂੰ ਪੁਲਿਸ ਨੇ ਹਰਿਆਣਾ ਤੋਂ  ਗਿਰਫ਼ਤਾਰ  ਕੀਤੀ ਸੀ 

532 ਕਿੱਲੋ ਹੈਰੋਈਨ ਸਮਗਲਿੰਗ 'ਚ ਗਿਰਫ਼ਤਾਰ ਰਣਜੀਤ ਚੀਤਾ ਦੀ ਜਾਂਚ NIA ਨੂੰ ਸੌਂਪੀ ਗਈ,8 ਦਿਨ ਦੀ ਮਿਲੀ ਰਿਮਾਂਡ
ਰਣਜੀਤ ਸਿੰਘ ਚੀਤਾ ਨੂੰ ਪੁਲਿਸ ਨੇ ਹਰਿਆਣਾ ਤੋਂ ਗਿਰਫ਼ਤਾਰ ਕੀਤੀ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : 532 ਕਿੱਲੋ ਅਟਾਰੀ ਡਰੱਗ ਸਮਗਲਿੰਗ ਦੇ ਮਾਮਲੇ ਵਿੱਚ ਸਿਰਸਾ ਤੋਂ ਫੜੇ ਗਏ ਰਣਜੀਤ ਸਿੰਘ ਚੀਤਾ ਦਾ ਕੇਸ ਪੰਜਾਬ ਸਰਕਾਰ ਨੇ NIA ਨੂੰ ਸੌਂਪ ਦਿੱਤਾ ਹੈ, NIA ਦੀ ਟੀਮ ਨੇ ਚੀਤਾ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕਰ ਕੇ 29 ਮਈ ਤੱਕ ਉਸ ਦੀ ਰਿਮਾਂਡ ਲੈ ਲਈ ਹੈ, ਮਾਮਲਾ ਸਰਹੱਦ ਪਾਰ ਤੋਂ ਹੋਣ ਦੀ ਵਜ੍ਹਾਂ ਕਰਕੇ ਪੰਜਾਬ ਸਰਕਾਰ ਨੇ ਇਹ ਮਾਮਲਾ NIA ਨੂੰ ਸੌਂਪਿਆ ਸੀ, ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਪੰਜਾਬ ਅਤੇ ਹਰਿਆਣਾ ਦੇ ਨਾਲ NIA ਦੀ  ਜੁਆਇੰਟ ਟੀਮ ਨੇ ਸਿਰਸਾ ਦੇ ਬੇਗੂ ਪਿੰਡ ਤੋਂ ਗਿਰਫ਼ਤਾਰ ਕੀਤਾ ਸੀ,ਰਣਜੀਤ ਸਿੰਘ ਚੀਤਾ ਸਿਰਸਾ ਵਿੱਚ ਇੱਕ ਸੀਮੈਂਟ ਦੀ ਦੁਕਾਨ ਚਲਾ ਰਿਹਾ ਸੀ, ਪੁਲਿਸ ਨੇ ਚੀਤਾ ਦੇ ਮਦਦਗਾਰ ਅਤੇ ਉਸ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਨੂੰ ਸਿਰਸਾ ਤੋਂ ਗਿਰਫ਼ਤਾਰ ਕੀਤਾ ਸੀ  

ਚੀਤਾ ਤੋਂ ਜਾਂਚ ਕਿਵੇਂ ਅਹਿਮ ?

ਅਟਾਰੀ ਵਿੱਚ 532 ਕਿੱਲੋ ਫੜੀ ਗਈ ਹੈਰੋਈਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਗੁਰਪਿੰਦਰ ਸਿੰਘ ਜੇਲ੍ਹ ਵਿੱਚ ਹੀ ਮੌਤ ਹੋ ਗਈ ਸੀ ਜਦਕਿ ਇੱਕ ਹੋਰ ਮੁਲਜ਼ਮ ਅਜੇ ਗੁਪਤਾ ਨੂੰ ਮੁਹਾਲੀ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ, NIA ਨੇ ਅਜੇ ਗੁਪਤਾ ਦੇ ਪਾਕਿਸਤਾਨੀ ਲਿੰਕ ਨੂੰ ਲੈਕੇ ਕਈ ਕਾਗ਼ਜ਼ਾਤ ਵੀ ਪੇਸ਼ ਕੀਤੇ ਸਨ ਪਰ ਇਸ ਦੇ ਬਾਵਜੂਦ ਅਜੇ ਗੁਪਤਾ ਨੂੰ ਜ਼ਮਾਨਤ ਮਿਲ ਗਈ, ਇਸ ਦੇ ਬਾਅਦ ਹੁਣ NIA ਦੇ ਲਈ ਰਣਜੀਤ ਸਿੰਘ ਚੀਤਾ ਦੀ ਡਰੱਗ ਮਾਮਲੇ ਵਿੱਚ ਗਿਰਫ਼ਤਾਰੀ ਅਹਿਮ ਹੋ ਗਈ ਹੈ, NIA ਦੀ ਟੀਮ ਰਿਮਾਂਡ ਦੌਰਾਨ ਚੀਤਾ ਤੋਂ ਇਸ ਪੂਰੇ ਡਰੱਗ ਮਾਮਲੇ ਦੀਆਂ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰੇਗੀ  

ਕਿਵੇਂ ਫੜੀ ਗਈ ਸੀ 532 ਕਿੱਲੋ ਹੈਰੋਈਨ ?

ਪਿਛਲੇ ਸਾਲ ਜੂਨ ਵਿੱਚ ਅਟਾਰੀ ਸਰਹੱਦ ਤੋਂ 532 ਕਿੱਲੋ ਹੈਰੋਈਨ ਫੜੀ ਗਈ ਸੀ, ਜਿਸ ਦੀ ਕੀਮਤ ਤਕਰੀਬਨ 3 ਹਜ਼ਾਰ ਕਰੋੜ ਦੀ ਸੀ,ਪੰਜਾਬ ਵਿੱਚ ਇਹ ਹੁਣ ਤੱਕ ਦੀ ਫੜੀ ਗਈ ਸਭ ਤੋਂ ਵੱਡੀ ਡਰੱਗ ਦੀ ਖੇਪ ਸੀ, ਅਟਾਰੀ ਸਰਹੱਦ ਤੋਂ ਪਾਕਿਸਤਾਨ ਵੱਲੋਂ ਭੇਜੇ ਗਏ ਨਮਕ ਦੇ ਟਰੱਕ ਨਾਲ ਡਰੱਗ ਦਾ ਇਹ ਕਨਸਾਇਨਮੈਂਟ ਭਾਰਤ ਭੇਜਿਆ ਗਿਆ ਸੀ, ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਰਹਿਣ ਵਾਲੇ  ਤਾਰੀਕ ਅਹਿਮਦ ਲੋਨ ਵੱਲੋਂ ਡਰੱਗ ਦਾ ਇਹ ਆਰਡਰ ਦਿੱਤਾ ਗਿਆ ਸੀ,ਲੋਨ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ,ਇਸ ਮਾਮਲੇ ਵਿੱਚ ਸਭ ਤੋਂ ਅਹਿਮ ਮੁਲਜ਼ਮ ਗੁਰਪਿੰਦਰ ਸਿੰਘ ਸੀ ਜਿਸ ਦੀ ਭੇਦਭਰੇ ਹਾਲਾਤਾਂ ਵਿੱਚ ਜੁਡੀਸ਼ਲ ਕਸਟੱਡੀ ਵਿੱਚ ਮੌਤ ਹੋ ਗਈ ਸੀ, ਗੁਰਪਿੰਦਰ ਸਿੰਘ ਕਨਿਸ਼ਕ ਐਂਟਰਪ੍ਰਾਈਜ਼ ਕੰਪਨੀ ਦੇ ਨਾਂ ਦੇ  ਦਰਾਮਦ ਅਤੇ ਬਰਾਮਦ ਦਾ ਕੰਮ ਸੀ,ਲੋਨ ਅਤੇ ਗੁਰਪਿੰਦਰ ਤੋਂ ਇਲਾਵਾ ਜਿਸ ਟਰੱਕ ਵਿੱਚ ਡਰੱਗ ਆਈ ਸੀ ਉਸ ਦੇ ਮਾਲਿਕ ਜਸਬੀਰ ਸਿੰਘ,ਵਪਾਰੀ ਅਜੇ ਗੁਪਤਾ ਅਤੇ ਸੰਦੀਪ ਕੌਰ ਦੀ ਵੀ ਗਿਰਫ਼ਤਾਰੀ ਹੋਈ ਸੀ,ਟਰੱਕ ਦੇ ਮਾਲਿਕ ਜਸਬੀਰ ਸਿੰਘ ਨੇ  532 ਕਿੱਲੋਂ ਡਰੱਗ ਦਾ ਕਨਸਾਇਨਮੈਂਟ ਰਣਜੀਤ ਸਿੰਘ ਚੀਤਾ  ਨੂੰ ਦੇਣਾ ਸੀ ਜੋ ਕੀ ਹੈਰੋਈਨ ਫੜੇ ਜਾਣ ਤੋਂ ਬਾਅਦ  ਫ਼ਰਾਰ ਹੋ ਗਿਆ ਸੀ 

ਸਮੱਗਲਰ ਰਣਜੀਤ ਚੀਤਾ ਬਾਰੇ ਜਾਣਕਾਰੀ

ਸਿਰਸਾ ਤੋਂ ਫੜਿਆ ਗਿਆ ਰਣਜੀਤ ਸਿੰਘ ਚੀਤਾ ਦਾ ਸਬੰਧ ਮਜ਼ਦੂਰ ਪਰਿਵਾਰ ਨਾਲ ਸੀ ਪਰ ਡਰੱਗ ਦੇ ਧੰਦੇ ਨੇ ਉਸ ਨੂੰ ਅਮੀਰ ਬਣਾ ਦਿੱਤਾ, ਸਮਲਿੰਗ ਦੇ ਜ਼ਰੀਏ ਰਣਜੀਤ ਨੇ 45 ਏਕੜ ਜ਼ਮੀਨ ਪਟਿਆਲਾ ਅਤੇ ਪਠਾਨਕੋਟ ਵਿੱਚ ਬਣਾਈ ਸੀ,2019 ਵਿੱਚ ਜਦੋਂ ਰਣਜੀਤ ਸਿੰਘ ਉਰਫ਼ ਚੀਤਾ ਦੇ ਘਰ ਪੁਲਿਸ ਨੇ ਰੇਡ ਕੀਤੀ ਸੀ ਤਾਂ ਉਸ ਦੇ ਘਰ ਰੱਖੇ ਦੁੱਧ ਦੇ ਕੰਟੇਨਰ ਤੋਂ ਵੱਡੀ ਗਿਣਤੀ ਵਿੱਚ ਕੈਸ਼ ਬਰਾਮਦ ਹੋਇਆ ਸੀ, ਰਣਜੀਤ ਸਿੰਘ ਚੀਤਾ ਸਿਰਫ਼ ਇਕੱਲਾ ਡਰੱਗ ਦੇ ਧੰਦੇ ਵਿੱਚ ਸ਼ਾਮਲ ਨਹੀਂ ਸੀ ਉਸ ਦੇ ਚਾਰੋ ਭਰਾ ਡਰੱਗ ਦੀ ਸਮਗਲਿੰਗ ਕਰਦੇ ਨੇ, ਇੱਕ ਭਰਾ ਗਗਨ ਨੂੰ ਤਾਂ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਚੀਤਾ ਨਾਲ ਸਿਰਸਾ ਤੋਂ ਹੀ ਗਿਰਫ਼ਤਾਰ ਕੀਤਾ ਸੀ