ਬਲਵੰਤ ਮੁਲਤਾਨੀ ਮਾਮਲੇ 'ਚ ਹੁਣ ਇਸ ਸਾਬਕਾ SHO ਦੀ ਹੋਵੇਗੀ ਗ੍ਰਿਫਤਾਰੀ !, ਵਾਰੰਟ ਹੋਏ ਜਾਰੀ

ਬਲਵੰਤ ਮੁਲਤਾਨੀ ਮਾਮਲਾ: ਚੰਡੀਗੜ੍ਹ ਦੇ ਸੈਕਟਰ 17 ਥਾਣੇ ਦੇ ਸਾਬਕਾ SHO ਕੇ.ਆਈ.ਪੀ ਸਿੰਘ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ   

ਬਲਵੰਤ ਮੁਲਤਾਨੀ ਮਾਮਲੇ 'ਚ ਹੁਣ ਇਸ ਸਾਬਕਾ SHO ਦੀ ਹੋਵੇਗੀ ਗ੍ਰਿਫਤਾਰੀ !, ਵਾਰੰਟ ਹੋਏ ਜਾਰੀ
ਫਾਈਲ ਫੋਟੋ

ਨੀਤਿਕਾ ਮਹੇਸ਼ਵਰੀ/ ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾਹ ਅਤੇ ਕਤਲ ਮਾਮਲੇ 'ਚ ਪੁਲਿਸ ਅਤੇ ਐੱਸ.ਆਈ.ਟੀ ਦੀ ਜਾਂਚ ਦੌਰਾਨ ਹਰ ਕੜੀ ਜੁੜਦੀ ਜਾ ਰਹੀ ਹੈ ਅਤੇ ਲਗਾਤਾਰ ਇਸ ਮਾਮਲੇ 'ਚ ਖੁਲਾਸੇ ਹੁੰਦੇ ਜਾ ਰਹੇ ਹਨ। ਮੋਹਾਲੀ ਅਦਾਲਤ ਨੇ ਹੁਣ ਮੁਲਤਾਨੀ ਮਾਮਲੇ 'ਚ ਸੈਕਟਰ 17 ਪੁਲਿਸ ਸਟੇਸ਼ਨ ਦੇ ਤਤਕਾਲ ਐੱਸ.ਐੱਚ.ਓ ਕੇ.ਆਈ.ਪੀ ਸਿੰਘ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ। 

ਤੁਹਾਨੂੰ ਦੱਸ ਦੇਈਏ ਕਿ ਆਈ.ਪੀ.ਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇ.ਈ ਬਲਵੰਤ ਸਿੰਘ ਮੁਲਤਾਨੀ ਦੀ ਹੱਤਿਆ ਦੇ ਸਬੰਧਿਤ ਮਾਮਲੇ 'ਚ ਪੀੜਤ ਪਰਿਵਾਰ ਸ਼ੁਰੂ ਤੋਂ ਮੰਗ ਕਰ ਰਿਹਾ ਹੈ ਕਿ ਜਿਸ ਥਾਣੇ 'ਚ ਮੁਲਤਾਨੀ ਨੂੰ ਬੇਵਜਾਹ ਹਿਰਾਸਤ 'ਚ ਰੱਖ ਕੇ ਤੰਗ ਕੀਤਾ ਗਿਆ, ਉਸ ਥਾਣੇ ਦੇ ਐੱਸ.ਐੱਚ.ਓ 'ਤੇ ਵੀ ਕਾਰਵਾਈ ਕੀਤੀ ਜਾਵੇ। 

ਐਡਵੋਕੇਟ ਪਰਦੀਪ ਸਿੰਘ ਵਿਰਕ ਨੇ ਅਦਾਲਤ ਵਿੱਚ ਇੱਕ ਅਰਜੀ ਦਾਖਲ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 29 ਸਾਲ ਪਹਿਲਾਂ, 11 ਦਸੰਬਰ,1991 ਨੂੰ ਮੁਲਤਾਨੀ ਨੂੰ ਉਨ੍ਹਾਂ ਦੇ ਫੇਜ 7  ਦੇ ਘਰ ਤੋਂ ਚੁੱਕਿਆ ਗਿਆ ਸੀ ਅਤੇ ਗ਼ੈਰਕਾਨੂੰਨੀ ਢੰਗ ਨਾਲ ਸੈਕਟਰ 17 ਪੁਲਿਸ ਥਾਣੇ ਲੈ ਜਾਇਆ ਗਿਆ ਸੀ। 

Watch Live TV-