ਬਲਵੰਤ ਮੁਲਤਾਨੀ ਕਿਡਨੈਪਿੰਗ ਕੇਸ 'ਚ ਬਦਲਿਆ ਗਿਆ ਜੱਜ,ਪਰਿਵਾਰ ਨੇ ਕੀਤੀ ਸੀ ਮੰਗ

ਮੁਹਾਲੀ ਦੇ ਜੱਜ ਰਜਨੀਸ਼ ਗਰਗ ਹੁਣ ਕਰਨਗੇ ਸੁਣਵਾਈ 

 ਬਲਵੰਤ ਮੁਲਤਾਨੀ ਕਿਡਨੈਪਿੰਗ ਕੇਸ 'ਚ ਬਦਲਿਆ ਗਿਆ ਜੱਜ,ਪਰਿਵਾਰ ਨੇ ਕੀਤੀ ਸੀ ਮੰਗ
ਮੁਹਾਲੀ ਦੇ ਜੱਜ ਰਜਨੀਸ਼ ਗਰਗ ਹੁਣ ਕਰਨਗੇ ਸੁਣਵਾਈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਕੇਸ ਦੂਜੀ ਅਦਾਲਤ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਹੈ, ਹੁਣ ਜਸਟਿਸ ਰਜਨੀਸ਼ ਗਰਗ ਦੀ ਅਦਾਲਤ ਇਸ ਮਾਮਲੇ ਦੀ ਸੁਣਵਾਈ ਹੋਵੇਗੀ, ਇਸ ਤੋਂ ਪਹਿਲਾਂ ਜਸਟਿਸ ਮੋਨਿਕਾ ਗੋਇਲ ਦੀ ਅਦਾਲਤ ਵਿੱਚ  ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ,ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਨੇ ਜਸਟਿਸ ਮੋਨਿਕਾ ਗੋਇਲ ਦੀ ਅਦਾਲਤ ਤੋਂ ਕੇਸ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ,ਬਲਵੰਤ ਮੁਲਤਾਨੀ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ,ਮੁਲਤਾਨੀ ਦੇ ਪਰਿਵਾਰ ਨੇ ਬਿਨਾਂ ਸੁਣੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਰਾਹਤ ਦੇਣ 'ਤੇ ਸਵਾਲ ਚੁੱਕੇ ਸਨ ਜਦਕਿ  ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਵਕੀਲ ਇਸ ਦਾ ਵਿਰੋਧ ਕਰ ਰਹੇ ਸਨ 
 
ਪਰਿਵਾਰ ਨੇ ਕਿਉਂ ਕੇਸ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ

ਦਰਾਸਲ ਮੁਹਾਲੀ ਦੀ ਜ਼ਿਲ੍ਹਾਂ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸ਼ੱਕ ਸੀ ਕਿ ਪੰਜਾਬ ਪੁਲਿਸ 302 ਦੀ ਧਾਰਾ ਕਿਡਨੈਪਿੰਗ ਮਾਮਲੇ ਵਿੱਚ ਜੋੜ ਸਕਦੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਅਗਾਊ ਜ਼ਮਾਨਤ ਦੀ ਮੰਗ ਮੁਹਾਲੀ ਵਿੱਚ ਕੀਤੀ ਹੈ,ਪਲਵਿੰਦਰ ਸਿੰਘ ਮੁਲਤਾਨੀ ਦਾ ਕਹਿਣਾ ਸੀ ਕਿ ਜੱਜ ਮੋਨਿਕਾ ਗੋਇਲ ਨੇ ਬਿਨਾਂ ਪੁਲਿਸ ਨੂੰ ਨੋਟਿਸ ਦਿੱਤੇ ਪਟੀਸ਼ਨਕਰਤਾ ਦੇ ਪੱਖ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਰਾਹਤ ਦੇ ਦਿੱਤੀ, ਪਲਵਿੰਦਰ ਸਿੰਘ ਮੁਲਤਾਨੀ ਦੇ ਵਕੀਲ ਪ੍ਰਦੀਪ ਵਿਰਕ ਦਾ ਕਹਿਣਾ ਸੀ  ਕਿ ਜੱਜ ਮੋਨਿਕਾ ਗੋਇਲ ਨੇ ਸਾਰੇ ਪੱਖਾ ਨੂੰ ਸੁਣਨ ਦੇ ਬਗੈਰ ਸੈਣੀ ਨੂੰ ਰਾਹਤ ਦਿੱਤੀ ਸੀ, ਉਨ੍ਹਾਂ ਨੇ ਕਿਹਾ ਸੁਮੇਧ ਸੈਣੀ ਨੂੰ ਕਿਵੇਂ ਪਤਾ ਚੱਲਿਆ ਸੀ ਕਿ ਪੰਜਾਬ ਪੁਲਿਸ 302 ਦੀ ਧਾਰਾ ਜੋੜਨ ਜਾ ਰਹੀ ਹੈ ? ਪਲਵਿੰਦਰ ਦੇ ਵਕੀਲ ਨੇ ਕਿਹਾ ਕਿ ਜਦੋਂ ਅਸੀਂ ਡਿਸਟ੍ਰਿਕ ਅਟਾਰਨੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ 302 ਧਾਰਾ ਨਹੀਂ ਜੋੜੀ ਹੈ, ਜ਼ਿਲ੍ਹਾਂ ਅਟਾਰਨੀ ਦੇ ਜ਼ਰੀਏ ਹੀ ਪਲਵਿੰਦਰ ਮੁਲਤਾਨੀ ਵੱਲੋਂ  ਜੱਜ ਬਦਲਣ ਦੀ ਮੰਗ ਕੀਤੀ ਕੀਤੀ ਗਈ ਸੀ, ਮੁਹਾਲੀ ਕੋਰਟ ਦੇ ਜੱਜ ਆਰ ਐੱਸ ਰਾਏ ਨੇ ਡੀਜੀਪੀ ਸੁਮੇਧ ਸੈਣੀ  ਨੂੰ 23 ਜੂਨ ਲਈ ਨੋਟਿਸ ਜਾਰੀ ਸੀ, ਹੁਣ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਲਵੰਤ ਸਿੰਘ ਮੁਲਤਾਨੀ ਦਾ ਕੇਸ ਟਰਾਂਸਫਰ ਕਰ ਦਿੱਤਾ ਗਿਆ ਹੈ