ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ 'ਚ ਪਰਿਵਾਰ ਨੇ ਕਿਉਂ ਕੇਸ ਟਰਾਂਸਫ਼ਰ ਕਰਨ ਦੀ ਕੀਤੀ ਮੰਗ
Advertisement

ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ 'ਚ ਪਰਿਵਾਰ ਨੇ ਕਿਉਂ ਕੇਸ ਟਰਾਂਸਫ਼ਰ ਕਰਨ ਦੀ ਕੀਤੀ ਮੰਗ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਨੂੰ ਲੈਕੇ ਚੁੱਕੇ ਸਵਾਲ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਨੂੰ ਲੈਕੇ ਚੁੱਕੇ ਸਵਾਲ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਬਲਵੰਤ ਸਿੰਘ ਮੁਲਤਾਨੀ ਦੇ ਕਿਡਨੈਂਪਿੰਗ ਮਾਮਲੇ ਵਿੱਚ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਨੇ ਮੁਹਾਲੀ ਦੀ ਜੱਜ ਮੋਨਿਕਾ ਗੋਇਲ ਦੀ ਕੋਰਟ ਤੋਂ ਕੇਸ ਟਰਾਂਸਫਰ ਦੀ ਮੰਗ ਕੀਤੀ ਹੈ, ਦਰਾਸਲ ਮੁਹਾਲੀ ਦੀ ਜ਼ਿਲ੍ਹਾਂ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਜਾਰੀ ਹੈ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸ਼ੱਕ ਹੈ ਕਿ ਪੰਜਾਬ ਪੁਲਿਸ 302 ਦੀ ਧਾਰਾ ਕਿਡਨੈਪਿੰਗ ਮਾਮਲੇ ਵਿੱਚ ਜੋੜ ਸਕਦੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਅਗਾਊ ਜ਼ਮਾਨਤ ਦੀ ਮੰਗ ਮੁਹਾਲੀ ਵਿੱਚ ਕੀਤੀ ਹੈ,ਪਲਵਿੰਦਰ ਸਿੰਘ ਮੁਲਤਾਨੀ ਦਾ ਕਹਿਣਾ ਹੈ ਕਿ ਜੱਜ ਮੋਨਿਕਾ ਗੋਇਲ ਨੇ ਬਿਨਾਂ ਪੁਲਿਸ ਨੂੰ ਨੋਟਿਸ ਦਿੱਤੇ ਪਟੀਸ਼ਨਕਰਤਾ ਦੇ ਪੱਖ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ  ਰਾਹਤ ਦੇ ਦਿੱਤੀ, ਜਿਸ 'ਤੇ ਮਾਮਲੇ ਦੀ ਅਗਵਾਈ ਸੁਣਵਾਈ ਹੁਣ 18 ਜੂਨ ਨੂੰ ਹੋਣੀ ਹੈ 

ਪਲਵਿੰਦਰ ਸਿੰਘ ਮੁਲਤਾਨੀ ਦੇ ਵਕੀਲ ਦਾ ਬਿਆਨ 

ਪਲਵਿੰਦਰ ਸਿੰਘ ਮੁਲਤਾਨੀ ਦੇ ਵਕੀਲ ਪ੍ਰਦੀਪ ਵਿਰਕ ਦਾ ਕਹਿਣਾ ਹੈ ਕਿ ਜੱਜ ਮੋਨਿਕਾ ਗੋਇਲ ਨੇ ਸਾਰੇ ਪੱਖਾ ਨੂੰ ਸੁਣਨ ਦੇ ਬਗੈਰ ਸੈਣੀ ਨੂੰ ਰਾਹਤ ਦਿੱਤੀ ਹੈ, ਉਨ੍ਹਾਂ ਨੇ ਕਿਹਾ ਸੁਮੇਧ ਸੈਣੀ ਨੂੰ ਕਿਵੇਂ ਪਤਾ ਚੱਲਿਆ ਕਿ ਪੰਜਾਬ ਪੁਲਿਸ 302 ਦੀ ਧਾਰਾ ਜੋੜਨ ਜਾ ਰਹੀ ਹੈ ? ਪਲਵਿੰਦਰ ਦੇ ਵਕੀਲ ਨੇ ਕਿਹਾ ਕਿ ਜਦੋਂ ਅਸੀਂ ਡਿਸਟ੍ਰਿਕ ਅਟਾਰਨੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ 302 ਧਾਰਾ ਨਹੀਂ ਜੋੜੀ ਹੈ, ਜ਼ਿਲ੍ਹਾਂ ਅਟਾਰਨੀ ਦੇ ਜ਼ਰੀਏ ਹੀ ਪਲਵਿੰਦਰ ਮੁਲਤਾਨੀ ਵੱਲੋਂ  ਜੱਜ ਬਦਲਣ ਦੀ ਮੰਗ ਕੀਤੀ ਗਈ ਹੈ, ਮੁਹਾਲੀ ਕੋਰਟ ਦੇ ਜੱਜ ਆਰ ਐੱਸ ਰਾਏ ਨੇ ਡੀਜੀਪੀ ਸੁਮੇਧ ਸੈਣੀ  ਨੂੰ 23 ਜੂਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ, 18 ਜੂਨ ਨੂੰ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਪਟੀਸ਼ਨ 'ਤੇ ਜੱਜ ਮੋਨਿਕਾ ਗੋਇਲ ਦੀ ਕੋਰਟ ਵਿੱਚ ਸੁਣਵਾਈ ਹੈ, ਫਿਲਹਾਲ ਜੱਜ ਆਰ ਐੱਸ ਰਾਏ ਨੇ ਕਿਹਾ ਹੈ ਕਿ ਅਦਾਲਤ  ਰਿਲੀਫ਼ ਜਾਰੀ ਰੱਖ ਸਕਦੀ ਹੈ ਪਰ ਫਾਈਨਲ ਫੈਸਲੇ 'ਤੇ ਅਦਾਲਤ ਨੇ ਸਟੇਅ ਲੱਗਾ ਦਿੱਤਾ ਹੈ  

 

 

 

Trending news