ਕਾਮਰੇਡ ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ, ਜਾਣੋ ਕਾਮਰੇਡ ਦੀ ਬਹਾਦਰੀ ਦਾ ਕਿੱਸਾ

ਪਰਿਵਾਰ ਨੂੰ ਇੰਤਜ਼ਾਰ ਹੈ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਏਗਾ।   

ਕਾਮਰੇਡ ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ, ਜਾਣੋ ਕਾਮਰੇਡ ਦੀ ਬਹਾਦਰੀ ਦਾ ਕਿੱਸਾ
ਕਾਮਰੇਡ ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ, ਜਾਣੋ ਕਾਮਰੇਡ ਦੀ ਬਹਾਦਰੀ ਦਾ ਕਿੱਸਾ

ਗਗਨਦੀਪ ਕੌਰ/ ਬਿਊਰੋ: ਪੰਜਾਬ ਦੇ ਕਾਲੇ ਦੌਰ ਦੌਰਾਨ ਅੱਤਵਾਦੀਆਂ ਨਾਲ ਲੋਹੈ ਲੈਣ ਵਾਲੇ ਕਾਮਰੇਡ ਬਲਵਿੰਦਰ ਸਿੰਘ ਦੀ ਬਹਾਦਰੀ ਨੂੰ ਅੱਜ ਪੂਰਾ ਮੁਲਕ ਯਾਦ ਕਰ ਰਿਹੈ। 200 ਅੱਤਵਾਦੀਆਂ ਨੂੰ ਮੁੰਹ ਦੀ ਖਾਣ ਲਈ ਮਜਬੂਰ ਕਰ ਦੇਣ ਵਾਲੇ ਕਾਮਰੇਡ ਕਤਲ ਤੋਂ ਬਾਅਦ ਪੰਜ ਤੱਤਾਂ ਚ ਵੀਲੀਲ ਹੋ ਚੁੱਕੇ ਹਨ।  ਉਸ ਤੋਂ ਬਾਅਦ ਕਾਮਰੇਡ ਦੇ ਪਰਿਵਾਰ ਵੱਲੋਂ ਇਨਸਾਫ, ਸੁਰੱਖਿਆ ਅਤੇ ਨੌਕਰੀ ਦੀ ਮੰਗ ਨੂੰ  ਸਰਕਾਰ ਅਤੇ ਪ੍ਰਸਾਸਨ ਵੱਲੋਂ ਮੰਨਣ ਦਾ ਭਰੌਸਾ ਤਾਂ ਦੇ ਦਿੱਤਾ ਗਿਆ ਹੈ, ਪਰ  ਪਰਿਵਾਰ ਨੂੰ ਇੰਤਜ਼ਾਰ ਹੈ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਏਗਾ। 

ਬਲਵਿੰਦਰ ਦੇ ਪਰਿਵਾਰ ਨੇ ਕੱਟੜਪੰਥੀ ਅੱਤਵਾਦੀ ਜਥੇਬੰਦੀਆਂ ਦਾ ਹੱਥ ਦੱਸਿਆ ਹੈ, ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਜ਼ਿੰਮੇਦਾਰ ਠਹਿਰਾਇਆ ਹੈ। ਬਲਵਿੰਦਰ  ਦੇ ਵੱਡੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਈ ਵਾਰ ਗੁਹਾਰ  ਦੇ ਬਾਵਜੂਦ ਉਨ੍ਹਾਂਨੂੰ ਸੁਰੱਖਿਆ ਨਹੀਂ ਦਿੱਤੀ ਗਈ।  ਰਣਜੀਤ ਨੇ ਦੱਸਿਆ ਕਿ ਬਲਵਿੰਦਰ ਅਤੇ ਪਰਿਵਾਰ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ 20 ਹਮਲੇ ਝੱਲੇ  ਸਨ।

ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮਿਲਿਆ ਭਰੌਸਾ

ਉਧਰ ਪ੍ਰਸ਼ਾਸਨਿਕ ਅਤੇ ਸਰਕਾਰੀ ਪੱਧਰ ਤੇ ਪਰਿਵਾਰ ਦੀਆਂ ਮੰਗਾਂ  ਨੂੰ ਮੰਨ ਕੇ ਜਲਦ ਹੀ ਦੋਸ਼ੀਆਂ ਤੱਕ ਵੀ ਪਹੁੰਚਣ ਦਾ ਭਰੌਸਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਐੱਸਆਈਟੀ ਬਣਾਈ ਹੈ ਜੋ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ। ਐੱਸਐੱਸਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਸਮੇਤ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਦੋਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ।

ਮਾਮਲੇ ਤੇ ਮਘੀ ਸਿਆਸਤ ਵੀ

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਿਧਾਇਕ ਅਮਲ ਅਰੋੜਾ ਵੀ ਪੁੱਜੇ। ਇਸ ਤੋਂ ਇਲਾਵਾ ਮਾਮਲੇ ਤੇ ਸਿਆਸਤ ਭੱਖਣ ਦੇ ਚਲਦਿਆਂ ਅਕਾਲੀ ਦਲ ਨੇ ਸੀਐਮ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਕਾਮਰੇਡ ਬਲਵਿੰਦਰ ਸਿੰਘ ਦੇ ਇਸ ਕਤਲ ਮਾਮਲੇ ਤੇ ਵਿਰੋਧੀਆਂ ਨੇ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਨੇ। ਅਕਾਲੀ ਦਲ ਨੇ ਸੀਐੱਮ ਕੈਪਟਨ ਤੋਂ ਮਾਮਲੇ ਤੇ ਅਸਤੀਫੇ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਤੇ ਫੇਲ੍ਹ ਕਰਾਰ ਦਿੱਤਾ ਹੈ।  

ਕਾਮਰੇਡ ਦੀ ਬਹਾਦਰੀ ਦਾ ਕਿੱਸਾ

ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਕਰਨ ਲਈ ਜਾਣਿਆ ਜਾਂਦਾ ਹੈ। ਭਾਰਤ ਸਰਕਾਰ ਦੀ ਵੈਬਸਾਈਟ ਮੁਤਾਬਿਕ ਅੱਤਵਾਦੀਆਂ ਦਾ ਵਿਰੋਧ ਕਰਨ ਲਈ 1990 ਤੋਂ ਲੈ ਕੇ 1993 ਤੱਕ ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਉੱਤੇ 16 ਹਮਲੇ ਹੋਏ ਸਨ। 30 ਸਤੰਬਰ 1990 ਵਿੱਚ ਹੋਏ ਇੱਕ ਹਮਲੇ ਵਿੱਚ ਤਾਂ 200 ਦੇ ਕਰੀਬ ਅੱਤਵਾਦੀਆਂ ਨੇ ਬਲਵਿੰਦਰ ਸਿੰਘ ਦੇ ਘਰ ਨੂੰ ਘੇਰ ਲਿਆ ਸੀ ਤੇ 5 ਘੰਟਿਆਂ ਦੀ ਮੁਠਭੇੜ ਤੋਂ ਬਾਅਦ ਅੱਤਵਾਦੀਆਂ ਨੂੰ ਪਿੱਛੇ ਹਟਣਾ ਪਿਆ ਸੀ।

ਪਿੰਡ ਵਾਲੀਆਂ ਨੇ ਦੱਸਿਆ ਕਿ ਕਈ ਅੱਤਵਾਦੀਆਂ  ਦੀ ਮੌਤ ਤਾਂ ਕਈ ਜਖ਼ਮੀ ਵੀ ਹੋ ਗਏ ਸਨ,  ਜਿਨ੍ਹਾਂ ਨੂੰ ਅੱਤਵਾਦੀ ਆਪਣੇ ਨਾਲ ਲੈ ਫਰਾਰ ਵੀ ਹੋਏ। ਇਹੀ ਨਹੀਂ ਪਿੰਡ ਤੱਕ ਆਉਂਦੇ ਰਸਤਿਆਂ ਉੱਤੇ ਮਾਈਨਿੰਗ ਬੰਬ ਤੱਕ ਫਿਟ ਕੀਤੇ ਗਏ ਸਨ ,  ਤਾਂਕਿ ਜੇਕਰ ਪੁਲਿਸ ਆਏ ਤਾਂ ਵਾਹਨ ਉੱਡ ਜਾਏ।  ਪਿੰਡ ਵਾਸੀਆਂ ਮੁਤਬਿਕ  ਪੂਰੇ ਪਿੰਡ ਵਿੱਚ 200 ਅੱਤਵਾਦੀ ਲੱਗੇ ਸਨ ।ਕਰੀਬ 5 ਕਟ‌ਟਰਪੰਥੀ ਸੰਗਠਨਾਂ  ਦੇ 200 ਅੱਤਵਾਦੀਆਂ ਨੇ ਪੂਰੇ ਪਿੰਡ ਨੂੰ ਘੇਰ ਕੇ ਘਰ ਉੱਤੇ ਗੋਲੀਬਾਰੀ ਕੀਤੀ ਸੀ। ਰਾਤ 8 ਵਜੇ ਫਾਇਰਿੰਗ ਸ਼ੁਰੂ ਹੋਈ ਸੀ ਜੋ ਕਿ 5 ਘੰਟੇ ਚੱਲਦੀ ਰਹੀ।

Watch Live TV-