ਪੰਜਾਬ ਦਾ ਇਹ ਸ਼ਾਤਰ ਗੈਂਗ ਇਸ ਤਰ੍ਹਾਂ ਕਿਸੇ ਨੂੰ ਵੀ ਆਪਣੇ ਕੋਲ ਆਉਣ ਨੂੰ ਕਰ ਦਿੰਦਾ ਸੀ ਮਜਬੂਰ,ਫਿਰ ਹੁੰਦਾ ਸੀ ਖ਼ਤਰਨਾਕ ਖੇਡ,ਮੂੰਹ ਵਿਖਾਉਣ ਲਾਇਕ ਨਹੀਂ ਛੱਡ ਦਾ ਸੀ

 ਬਰਨਾਲਾ ਪੁਲਿਸ ਨੇ ਇੱਕ ਸ਼ਖ਼ਸ ਦੀ ਸ਼ਿਕਾਇਤ ਤੇ ਇੱਕ ਵੱਡੇ ਗੈਂਗ ਦਾ ਪਰਦਾਫ਼ਾਸ ਕੀਤਾ ਜੋ ਬਲੈਕਮੇਲ ਕਰਕੇ ਲੋਕਾਂ ਨੂੰ ਲੁੱਟ ਦਾ ਸੀ 

ਪੰਜਾਬ ਦਾ ਇਹ ਸ਼ਾਤਰ ਗੈਂਗ ਇਸ ਤਰ੍ਹਾਂ ਕਿਸੇ ਨੂੰ ਵੀ ਆਪਣੇ ਕੋਲ ਆਉਣ ਨੂੰ ਕਰ ਦਿੰਦਾ ਸੀ ਮਜਬੂਰ,ਫਿਰ ਹੁੰਦਾ ਸੀ ਖ਼ਤਰਨਾਕ ਖੇਡ,ਮੂੰਹ ਵਿਖਾਉਣ ਲਾਇਕ ਨਹੀਂ ਛੱਡ ਦਾ ਸੀ
ਬਰਨਾਲਾ ਪੁਲਿਸ ਨੇ ਇੱਕ ਸ਼ਖ਼ਸ ਦੀ ਸ਼ਿਕਾਇਤ ਤੇ ਇੱਕ ਵੱਡੇ ਗੈਂਗ ਦਾ ਪਰਦਾਫ਼ਾਸ ਕੀਤਾ ਜੋ ਬਲੈਕਮੇਲ ਕਰਕੇ ਲੋਕਾਂ ਨੂੰ ਲੁੱਟ ਦਾ ਸੀ

ਦਵਿੰਦਰ ਸ਼ਰਮਾ/ਬਰਨਾਲਾ : ਬਰਨਾਲਾ ਦੇ ਪਾਸ਼ ਇਲਾਕੇ ਵਿੱਚ ਇੱਕ ਖ਼ਤਰਨਾਕ ਗੈਂਗ ਨੂੰ ਪੁਲਿਸ ਨੇ  ਗਿਰਫ਼ਤਾਰੀ ਕੀਤਾ ਹੈ ਜਿਸ ਵਿੱਚ 3 ਮਹਿਲਾਵਾਂ ਅਤੇ 3 ਪੁਰਸ਼ ਸਨ,ਇਹ ਗੈਂਗ ਮਦਦ ਦੇ ਬਹਾਨੇ ਪੂਰੀ ਪਲੈਨਿੰਗ ਦੇ ਜ਼ਰੀਏ ਤੁਹਾਡੀ ਇਜ਼ਤ ਨੂੰ ਤਾਰ-ਤਾਰ ਕਰਕੇ ਬਲੈਕਮੇਲਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ,ਪਰ ਇੱਕ ਸਖ਼ਸ ਨੂੰ ਜਦੋਂ ਇਸ ਗੈਂਗ ਦੇ ਮੈਂਬਰਾਂ ਨੇ ਬਲੈਕ ਮੇਲ ਕਰਨ ਦੀ ਕੋਸ਼ਿਸ ਤਾਂ ਉਹ ਡਰਿਆ ਨਹੀਂ ਬਲਕਿ ਫ਼ੋਰਨ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਹੁਣ ਪੂਰਾ ਗੈਂਗ ਪੁਲਿਸ ਦੀ ਗਿਰਫ਼ਤ ਵਿੱਚ ਹੈ,ਪੁਲਿਸ ਨੂੰ ਇਸ ਗੈਂਗ ਤੋਂ ਵੱਡੀ ਗਿਣਤੀ ਵਿੱਚ ਮੋਬਾਈਲ ਫ਼ੋਨ ਬਰਾਮਦ ਕੀਤੇ ਨੇ ਜਿਸ ਦੇ ਜ਼ਰੀਏ ਇਹ ਖ਼ਤਰਨਾਕ ਸਾਜਿਸ਼ ਨੂੰ ਅੰਜਾਮ ਦੇਣ ਤੋਂ ਬਾਅਦ ਲੋਕਾਂ ਨੂੰ ਬਲੈਕਮੇਲ ਕਰਦਾ ਸੀ 

ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਗੈਂਗ 

ਬਰਨਾਲਾ ਦੀ ਪਾਸ਼ ਕਲੋਨੀ ਵਿੱਚ ਇਹ ਗੈਂਗ ਸਰਗਰਮ ਸੀ,ਗੈਂਗ ਦੇ ਮੈਂਬਰ ਪਹਿਲਾਂ ਆਪਣੇ ਸ਼ਿਕਾਰ ਦੀ ਭਾਲ ਕਰਦੇ ਸਨ,ਫਿਰ ਗੈਂਗ ਦੀ ਮਹਿਲਾ ਮੈਂਬਰ ਫ਼ੋਨ ਕਰਦੀਆਂ ਸਨ,ਉਸ ਸ਼ਖ਼ਸ ਤੋਂ ਮਦਦ ਦੇ ਬਹਾਨੇ ਆਪਣੇ ਘਰ ਬੁਲਾਉਂਦੀਆਂ ਸਨ ਫ਼ਿਰ ਜਿਵੇਂ ਹੀ ਉਹ ਸ਼ਖ਼ਸ ਘਰ ਪਹੁੰਚ ਦਾ ਸੀ ਤਾਂ ਹਥਿਆਰ ਦੀ ਨੌਕ 'ਤੇ ਗੈਂਗ ਦੇ ਹੋਰ ਮੈਂਬਰ ਉਸ ਨੂੰ ਘੇਰ ਲੈਂਦੇ ਸਨ,ਮਹਿਲਾ ਗੈਂਗ ਦੇ ਮੈਂਬਰ ਉਸ ਸ਼ਖ਼ਸ ਨਾਲ ਅਸ਼ਲੀਲ ਫ਼ੋਟੋ ਸੈਸ਼ਨ ਕਰਦੀਆਂ ਸਨ ਫਿਰ ਉਸੇ ਅਸ਼ਲੀਲ ਫੋਟੁਆਂ  ਨੂੰ ਬਲੈਕਮੇਲਿੰਗ ਦਾ ਹੱਥਿਆਰ ਬਣਾਉਂਦੀਆਂ ਸਨ ਅਤੇ ਮੋਟੀ ਰਕਮ ਮੰਗੀ ਜਾਂਦੀ ਸੀ,ਹੁਣ ਤੱਕ ਗੈਂਗ ਦੇ ਮੈਂਬਰ ਕਈ ਲੋਕਾਂ ਤੋਂ ਇਸੇ ਤਰ੍ਹਾਂ ਲੱਖਾਂ ਰੁਪਏ ਲੁੱਟ ਚੁੱਕੇ ਸਨ,ਪਰ ਇਸ ਵਾਰ ਗੈਂਗ ਦੇ ਮੈਂਬਰਾਂ ਨੂੰ ਆਪਣੀ ਇਹ ਹਰਕਤ ਇਸ ਵਾਰ ਭਾਰੀ ਪੈ ਗਈ, ਜਿਸ ਸ਼ਖ਼ਸ ਦੀ ਗੈਂਗ ਦੇ ਮੈਂਬਰਾਂ ਨੇ ਅਸ਼ਲੀਲ ਫ਼ੋਟੁਆਂ ਖ਼ਿਚੀਆਂ ਸਨ,ਉਸ ਸ਼ਖ਼ਸ ਤੋਂ ਵੀ ਗੈਂਗ ਨੇ 2 ਲੱਖ ਮੰਗੇ ਸਨ,ਉਸ ਨੇ ਬੜੀ ਹੀ ਹੁਸ਼ਿਆਰੀ ਨਾਲ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਈ ਅਤੇ ਹੁਣ ਸਾਰੇ ਮੁਲਜ਼ਮ ਜੇਲ੍ਹ ਵਿੱਚ ਬੰਦ ਨੇ 

ਗੈਂਗ ਦੇ ਮੈਂਬਰਾਂ ਖਿਲਾਫ਼ ਇਹ ਕਾਰਵਾਹੀ 

ਗੈਂਗ ਦੇ ਜਿੰਨਾਂ 6 ਮੈਂਬਰਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਤੋਂ ਪੁਲਿਸ ਨੇ ਸਾਰੀਆਂ ਆਪਤੀਜਨਕ ਫੋਟੁਆਂ ਅਤੇ ਵੀਡੀਓ ਬਰਾਮਦ ਕਰ ਲਏ ਨੇ,ਪੁਲਿਸ ਨੇ ਵੱਡੀ ਗਿਣਤੀ ਵਿੱਚ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਏ ਨੇ,ਸਾਰੇ ਮੁਲਜ਼ਮਾਂ ਖਿਲਾਫ਼ ਧਾਰਾ 420,379 B ਅਧੀਨ ਮਾਮਲਾ ਦਰਜ ਕੀਤਾ ਗਿਆ ਹੈ