ਬਰਨਾਲਾ : ਨਸ਼ੇ ਵਿੱਚ ਪਤੀ ਦੀ ਖ਼ੌਫ਼ਨਾਕ ਕਰਤੂਤ,ਪਤਨੀ ਦਾ ਬੇਰਹਿਮੀ ਨਾਲ ਕਤਲ,ਇਸ ਤਰ੍ਹਾਂ ਵਾਰਦਾਤ ਨੂੰ ਦਿੱਤਾ ਅੰਜਾਮ

ਮ੍ਰਿਤਕ ਕਮਲਜੀਤ ਦਾ 3 ਸਾਲ ਪਹਿਲਾਂ ਹੋਇਆ ਸੀ ਵਿਆਹ 

ਬਰਨਾਲਾ : ਨਸ਼ੇ ਵਿੱਚ ਪਤੀ ਦੀ ਖ਼ੌਫ਼ਨਾਕ ਕਰਤੂਤ,ਪਤਨੀ ਦਾ ਬੇਰਹਿਮੀ ਨਾਲ ਕਤਲ,ਇਸ ਤਰ੍ਹਾਂ ਵਾਰਦਾਤ ਨੂੰ ਦਿੱਤਾ ਅੰਜਾਮ
ਮ੍ਰਿਤਕ ਕਮਲਜੀਤ ਦਾ 3 ਸਾਲ ਪਹਿਲਾਂ ਹੋਇਆ ਸੀ ਵਿਆਹ

ਦਵਿੰਦਰ ਸ਼ਰਮਾ/ਬਰਨਾਲਾ : ਬਰਨਾਲਾ ਵਿੱਚ ਇੱਕ ਪਤੀ ਦੀ ਖ਼ੌਫਨਾਕ ਕਰਤੂਤ ਸਾਹਮਣੇ ਆਈ ਹੈ, ਨਸ਼ੇ ਦੀ ਹਾਲਤ ਵਿੱਚ ਪਿੰਡ ਚੂੰਗਾ ਵਿੱਚ ਪਤੀ ਨੇ ਆਪਣੀ ਪਤਨੀ ਕਮਲਜੀਤ ਕੌਰ ਦਾ ਗੱਲਾਂ ਦਬਾ ਕੇ ਕਤਲ ਕਰ ਦਿੱਤਾ, 3 ਸਾਲ ਪਹਿਲਾਂ ਹੀ ਕਮਲਜੀਤ ਕੌਰ ਦਾ ਵਿਆਹ ਹੋਇਆ ਸੀ,ਦੋਵਾਂ ਦਾ ਡੇਢ ਸਾਲ ਦਾ ਪੁੱਤਰ ਵੀ ਸੀ 

ਮ੍ਰਿਤਕ ਕਮਲਜੀਤ ਕੌਰ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਪਤੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ,ਪੁਲਿਸ ਵੱਲੋਂ ਪੂਰੀ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ, ਕਮਲਜੀਤ ਕੌਰ ਦੇ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ, ਹੁਣ ਤੱਕ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਪਤੀ ਵੱਲੋਂ ਕਮਲਜੀਤ ਕੌਰ ਦੇ ਕਤਲ ਦੇ ਪਿੱਛੇ ਵਜ੍ਹਾਂ ਕੀ ਸੀ?
ਕੀ ਕੋਈ ਘਰੇਲੂ ਝਗੜਾ ਸੀ? ਜਾਂ ਕੋਈ ਹੋਰ ਵਜ੍ਹਾਂ ਫ਼ਿਲਹਾਲ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਮਾਸੂਮ ਡੇਢ ਸਾਲ ਦਾ ਬੱਚਾ ਜਿਸ ਨੇ ਹੁਣੇ-ਹੁਣੇ ਹੀ ਮਾਪਿਉ ਦਾ ਨਾਂ ਬੋਲਣਾ ਸਿੱਖਿਆ ਸੀ ਉਸ 'ਤੇ ਕੀ ਬੀਤੇਗੀ ਜਦੋਂ ਵੱਡੇ ਹੋਕੇ ਉਸ ਨੂੰ ਪਤਾ ਚੱਲੇਗਾ ਕਿ ਜਿਸ ਮਾਂ ਦੀ ਗੋਦ ਦੀ ਵਿੱਚ ਉਸ ਨੇ ਲੋਰੀਆਂ ਸੁਣਨੀਆਂ ਸਨ ਉਸ ਦਾ ਕਾਤਲ  ਪਿਤਾ ਹੀ ਹੈ