1 ਗੈਂਗ,11 ਸੂਬੇ 50 ਜ਼ਿਲ੍ਹੇ,ਬਰਨਾਲਾ ਪੁਲਿਸ ਨੇ ਨਸ਼ੇ ਦੇ ਇਸ ਵੱਡੇ ਨੈੱਟਵਰਕ ਦਾ ਕਿਵੇਂ ਕੀਤਾ ਪਰਦਾਫ਼ਾਸ਼,ਜਾਣੋ

ਗੈਂਗ  ਦੇ 20 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ 

1 ਗੈਂਗ,11 ਸੂਬੇ 50 ਜ਼ਿਲ੍ਹੇ,ਬਰਨਾਲਾ ਪੁਲਿਸ ਨੇ ਨਸ਼ੇ ਦੇ ਇਸ ਵੱਡੇ ਨੈੱਟਵਰਕ ਦਾ ਕਿਵੇਂ ਕੀਤਾ ਪਰਦਾਫ਼ਾਸ਼,ਜਾਣੋ
ਗੈਂਗ ਦੇ 20 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ

ਮਨੀਸ਼ ਸ਼ੁਕਲਾ/ਦਿੱਲੀ : ਹੈਰੋਈਨ (Heroine) ਦੇ ਨਾਲ ਪੰਜਾਬ ਵਿੱਚ ਮੈਡੀਕਲ ਨਸ਼ਾ (Medical Drug Addiction) ਵੀ ਵੱਡੀ ਚੁਨੌਤੀ ਹੈ, ਬਰਨਾਲਾ ਪੁਲਿਸ (Barnala Police)  ਨੇ ਮੈਡੀਕਲ ਨਸ਼ੇ ਦੇ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਇਹ ਗੈਂਗ 'ਆਗਰਾ ਗੈਂਗ' ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਸਿਰਫ਼ ਇੰਨਾ ਹੀ ਨਹੀਂ ਕਈ ਸੂਬਿਆਂ ਵਿੱਚ ਇਸ ਗੈਂਗ ਦੀਆਂ ਜੜਾ ਫੈਲੀਆਂ ਸਨ, ਪੁੱਛ ਗਿੱਛ ਤੋਂ ਬਾਅਦ ਸਾਹਮਣੇ ਆਇਆ ਹੈ ਕਿ 11 ਸੂਬਿਆਂ ਅਤੇ 50 ਜ਼ਿਲ੍ਹਿਆਂ ਵਿੱਚ ਗੈਂਗ ਕੰਮ ਕਰ ਰਿਹਾ ਸੀ 

ਇੰਨੇ ਗੈਂਗ ਮੈਂਬਰ ਗਿਰਫ਼ਤਾਰ
 
ਬਰਨਾਲਾ ਪੁਲਿਸ ਨੇ ਜਿਸ ਆਗਰਾ ਗੈਂਗ ਦਾ ਪਰਦਾਫ਼ਾਸ਼ ਕੀਤਾ ਹੈ ਉਹ ਪੰਜਾਬ,ਹਰਿਆਣਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ 
ਪ੍ਰਦੇਸ਼ ਅਤੇ ਦਿੱਲੀ ਦੇ ਨਾਲ ਕੁੱਲ 11 ਸੂਬਿਆਂ ਵਿੱਚ ਆਪਰੇਟ ਕਰਦਾ ਹੈ,ਪੁਲਿਸ ਨੇ ਹੁਣ ਤੱਕ ਵੱਖ-ਵੱਖ ਸੂਬਿਆਂ ਤੋਂ ਇਸ ਗੈਂਗ ਦੇ 20 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ 

ਹੁਣ ਤੱਕ ਇੰਨਾ ਨਸ਼ਾ ਬਰਾਮਦ

ਗੈਂਗ ਦੇ ਮੈਂਬਰਾਂ ਤੋਂ ਗੈਰ ਕਾਨੂੰਨੀ ਸਾਈਕੋਟ੍ਰੋਪਿਕ ਸਪਲਾਈ ਕਰਨ ਵਾਲੇ ਡਰੱਗ ਸਿੰਡੀਕੇਟ (Drug Syndicates) ਦੇ ਨਾਲ 27,62,137 ਕੈਪਸੂਲ,(Capsul)ਟੀਕੇ(Injection),ਸਿਰਪ(Syrup) ਜ਼ਬਤ ਕੀਤਾ ਗਿਆ ਹੈ, ਇਸ ਦੇ ਨਾਲ ਗੈਂਗ (Gang) ਦੇ ਜਿੰਨਾਂ ਮੈਂਬਰਾਂ ਨੂੰ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਤੋਂ 70,03,800 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ, ਇਸ ਦੇ ਨਾਲ 5 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ 

ਕਿਵੇਂ ਫੜਿਆ ਗਿਆ ਆਗਰਾ ਗੈਂਗ 

ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ (Ssp Sanjeet Goyal)ਨੇ ਦੱਸਿਆ ਕੀ 8 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਸਾਵਧਾਨੀ ਅਤੇ ਯੋਜਨਾਬੱਧ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ,ਐੱਸਐੱਸਪੀ ਮੁਤਾਬਿਕ ਨਸ਼ਾ ਸਮਗਲਰਾਂ 'ਤੇ ਨਜ਼ਰ ਰੱਖੀ ਗਈ,ਲਗਾਤਾਰ ਛਾਪੇ ਮਾਰੀ ਕੀਤੀ ਗਈ, ਮਾਡਸ ਓਪਰੇਂਡੀ  ਯਾਨੀ ਗੈਂਗ ਦੇ ਕੰਮ ਕਰਨ ਦੇ ਤਰੀਕੇ 'ਤੇ ਪੂਰੀ ਨਜ਼ਰ ਰੱਖੀ ਗਈ,ਉਸ ਤੋਂ ਬਾਅਦ ਆਗਰਾ ਗੈਂਗ ਦਾ ਪਰਦਾਫ਼ਾਸ਼ ਕੀਤਾ ਗਿਆ 

ਪਹਿਲਾਂ ਮਥੁਰਾ ਗੈਂਗ ਦਾ ਪਰਦਾਫ਼ਾਸ਼ ਕੀਤਾ 

ਬਰਨਾਲਾ (Barnala) ਦੇ ਐੱਸਐੱਸਪੀ ਸੰਦੀਪ ਗੋਇਲ (Ssp Sanjeet Goyal) ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਪੁਲਿਸ ਨੇ ਮੁਥਰਾ ਗੈਂਗ ਦਾ ਪ੍ਰਦਾਫ਼ਾਸ਼ ਕੀਤਾ ਸੀ,ਗੈਂਗ ਤੋਂ 44 ਲੱਖ ਦੀ ਡਰੱਗ ਮਨੀ ਫੜੀ ਗਈ,ਬਰਨਾਲਾ ਪੁਲਿਸ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ 1 ਕਰੋੜ 50 ਲੱਖ ਦੀ ਡਰੱਗ ਮਨੀ  ਫੜੀ ਹੈ ਇਸ ਦੇ ਨਾਲ ਨਸ਼ੇ ਵਾਲੀਆਂ ਗੋਲੀਆਂ,ਕੈਪਸੂਲ ਅਤੇ ਟੀਕੇ ਵੀ ਵੱਡੀ ਗਿਣਤੀ ਵਿੱਚ ਬਰਾਮਦ ਕੀਤੇ ਗਏ ਨੇ