ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਕੋਲਕਾਤਾ ਦੀ ਐਸ.ਟੀ.ਐਫ. ਪੁਲਿਸ ਨੇ ਦੋ ਲੋੜੀਂਦੇ ਨਸ਼ਾ ਤਸਕਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਕੀਤਾ ਢੇਰ

ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਗੈਂਗਸਟਰਾਂ ਤੋਂ ਨਸ਼ਾ ਤਸਕਰ ਬਣੇ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐੈਸ.ਆਈਜ਼ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਸਨ। 

ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਕੋਲਕਾਤਾ ਦੀ ਐਸ.ਟੀ.ਐਫ. ਪੁਲਿਸ ਨੇ ਦੋ ਲੋੜੀਂਦੇ ਨਸ਼ਾ ਤਸਕਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਕੀਤਾ ਢੇਰ

ਚੰਡੀਗੜ੍ਹ : ਲੋੜੀਂਦੇ ਨਸ਼ਾ ਤਸਕਰ ਅਤੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਪੁੱਤਰ ਭੁਪਿੰਦਰ ਸਿੰਘ ਵਾਸੀ ਫਿਰੋਜ਼ਪੁਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ, ਐਸ.ਏ.ਐਸ. ਨਗਰ, ਜਿਨ੍ਹਾਂ ਦੇ ਸਿਰ `ਤੇ ਕ੍ਰਮਵਾਰ 10 ਲੱਖ ਅਤੇ 5 ਲੱਖ ਰੁਪਏ ਦਾ ਇਨਾਮ ਸੀ, ਨੂੰ ਕੋਲਕਾਤਾ ਦੀ ਐਸ.ਟੀ.ਐਫ. ਪੁਲਿਸ ਨੇ ਅੱਜ ਉਦੋਂ ਮਾਰ ਮੁਕਾਇਆ ਜਦੋਂ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਦੇ ਅਪਾਰਟਮੈਂਟ `ਤੇ ਰੇਡ ਕੀਤੀ ਗਈ ਅਤੇ ਉਨ੍ਹਾਂ ਨੇ ਪੁਲਿਸ ਪਾਰਟੀ `ਤੇ ਗੋਲੀਆਂ ਚਲਾ ਦਿੱਤੀਆਂ। 

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੈਂਗਸਟਰਾਂ ਤੋਂ ਨਸ਼ਾ ਤਸਕਰ ਬਣੇ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐੈਸ.ਆਈਜ਼ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਸਨ। 

ਜ਼ਿਕਰਯੋਗ ਹੈ ਕਿ ਜੈਪਾਲ ਨੇ ਇਸ ਤੋਂ ਪਹਿਲਾਂ 10 ਮਈ, 2021 ਦੀ ਸ਼ਾਮ ਨੂੰ ਦੋਰਾਹਾ ਨੇੜੇ ਜੀ.ਟੀ. ਰੋਡ `ਤੇ ਇੱਕ ਨਾਕੇ `ਤੇ ਤੈਨਾਤ ਖੰਨਾ ਪੁਲਿਸ ਦੇ ਏ.ਐਸ.ਆਈ. ਸੁਖਦੇਵ ਸਿੰਘ ਕੋਲੋਂ 9 ਐਮ.ਐਮ. ਦੀ ਪਿਸਤੌਲ ਖੋਹ ਲਈ ਸੀ। ਇਸ ਸਬੰਧ ਵਿੱਚ ਪੰਜਾਬ ਪੁਲਿਸ ਨੇ ਪਹਿਲਾਂ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਬੱਬੀ ਨੂੰ 28 ਮਈ, 2021 ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਡੀਜੀਪੀ ਨੇ ਦੱਸਿਆ ਕਿ  ਫਰਾਰ ਨਸ਼ਾ ਤਸਕਰਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੇ  ਆਪ੍ਰੇਸ਼ਲ-ਜੈਕ ਮੈਨਹੰਟ ਨਾਮੀ ਵੱਡਾ ਆਪ੍ਰੇਸ਼ਨ ਕੋਡ ਚਲਾਇਆ ਅਤੇ ਪੁਲਿਸ ਦੀਆਂ ਕਈ ਟੀਮਾਂ ਨੂੰ ਹੋਰਨਾਂ ਰਾਜਾਂ ਦੇ ਪੁਲਿਸ ਬਲਾਂ ਦੀ ਸਹਾਇਤਾ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਵੱਖ ਵੱਖ ਰਾਜਾਂ ਵਿੱਚ ਭੇਜਿਆ ਗਿਆ । 
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਜ ਭਰਤ ਕੁਮਾਰ ਵਾਸੀ ਸਾਹਨੇਵਾਲ, ਲੁਧਿਆਣਾ ਨੂੰ ਰਾਜਪੁਰਾ ਖੇਤਰ ਵਿੱਚ ਸ਼ੰਭੂ ਬਾਰਡਰ ਨੇੜੇ ਗ੍ਰਿਫਤਾਰ ਕੀਤਾ ਸੀ ਅਤੇ ਟੀਮ ਨੇ ਉਸ ਪਾਸੋਂ ਰਜਿਸਟਰਟ੍ਰੇਸ਼ਨ ਨੰਬਰ ਡਬਲਿਊ ਬੀ 02 ਆਰ 4500 ਵਾਲੀ ਇੱਕ ਹੌਂਡਾ ਅਕੌਰਡ ਗੱਡੀ ਸਮੇਤ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ। ਭਰਤ, ਜੈਪਾਲ ਭੁੱਲਰ ਦਾ ਕਰੀਬੀ ਸੀ, ਜੋ ਜੈਪਾਲ ਅਤੇ ਜੱਸੀ ਦੇ ਪੰਜਾਬ `ਚੋਂ ਭੱਜਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗਵਾਲੀਅਰ ਖੇਤਰ ਵਿਚ ਜੈਪਾਲ ਨੂੰ ਲੌਜਿਸਟਿਕਸ ਸਹਾਇਤਾ ਦੇ ਰਿਹਾ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਭਰਤ ਨੇ ਖੁਲਾਸਾ ਕੀਤਾ ਕਿ ਜੈਪਾਲ ਅਤੇ ਜੱਸੀ ਦੋਵੇਂ ਕੋਲਕਾਤਾ ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿ ਰਹੇ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਕੋਲਕਾਤਾ ਲਈ ਉਡਾਣ ਰਾਹੀਂ ਇੱਕ ਵਿਸ਼ੇਸ਼ ਟੀਮ ਰਵਾਨਾ ਕੀਤੀ।ਉਨ੍ਹਾਂ ਕਿਹਾ ਕਿ ਇਸ ਦੌਰਾਨ, ਸਾਡੇ ਵੱਲੋਂ ਕੋਲਕਾਤਾ ਪੁਲਿਸ ਨਾਲ ਤਾਲਮੇਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਕਤ ਦੋਸ਼ੀਆਂ ਦੇ ਮੌਜੂਦਾ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਉਨ੍ਹਾਂ ਨੁੰ ਗ੍ਰਿਫ਼ਤਾਰ ਕੀਤਾ ਜਾ ਸਕੇ। 

ਡੀਜੀਪੀ ਨੇ ਦੱਸਿਆ ਕਿ ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬਾਅਦ ਦੁਪਹਿਰ ਜਾਣਕਾਰੀ ਦਿੱਤੀ ਕਿ ਐਸ.ਟੀ.ਐਫ. ਕੋਲਕਾਤਾ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਅਪਰਾਧੀ ਮਾਰੇ ਗਏ ਹਨ, ਜਿਸ ਦੌਰਾਨ ਉਨ੍ਹਾਂ ਦੇ ਇੱਕ ਪੁਲਿਸ ਇੰਸਪੈਕਟਰ ਨੂੰ ਵੀ ਗੋਲੀਆਂ ਲੱਗੀਆਂ ਹਨ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ “ਮੈਂ ਪੱਛਮੀ ਬੰਗਾਲ ਪੁਲਿਸ, ਖਾਸ ਕਰਕੇ ਪੱਛਮੀ ਬੰਗਾਲ ਪੁਲਿਸ ਦੇ ਏ.ਡੀ.ਜੀ.ਪੀ. ਅਤੇ ਐਸਟੀਐਫ ਮੁਖੀ ਵਿਨੀਤ ਗੋਇਲ (ਆਈਪੀਐਸ) ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ `ਤੇ ਤੁਰੰਤ ਕਾਰਵਾਈ ਕੀਤੀ ਅਤੇ ਕੋਲਕਾਤਾ ਦੇ ਅਪਾਰਟਮੈਂਟ` ਤੇ ਛਾਪੇਮਾਰੀ ਕੀਤੀ, ਜਿਥੇ ਜੈਪਾਲ ਅਤੇ ਉਸਦਾ ਸਾਥੀ ਜੱਸੀ ਲੁਕੇ ਹੋਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਜੈਪਾਲ, ਸਾਲ 2014 ਤੋਂ ਫਰਾਰ ਸੀ ਅਤੇ ਇਨ੍ਹਾਂ ਸਾਰੇ ਸਾਲਾਂ ਦੌਰਾਨ ਉਸਨੇ ਕਈ ਘਿਨਾਉਣੇ ਜੁਰਮ ਕੀਤੇ ਅਤੇ ਉਹ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ ਇਸ ਸਮੇਂ ਪਾਕਿਸਤਾਨ ਅਧਾਰਤ ਵੱਡੇ ਨਸ਼ਾ ਤਸਕਰਾਂ ਨਾਲ ਮਿਲ ਕੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਸੀ।
ਜਦੋਂ ਸ਼ੇਰਾ ਖੂਬਨ 2012 ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਤਾਂ ਜੈਪਾਲ ਨੂੰ ਸ਼ੱਕ ਸੀ ਕਿ ਰੌਕੀ ਨੇ ਸ਼ੇਰਾ ਖੂਬਨ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਇਸ ਲਈ 2016 ਵਿੱਚ  ਜੈਪਾਲ ਨੇ ਸੋਲਨ ਨੇੜੇ ਜਸਵਿੰਦਰ ਸਿੰਘ ਉਰਫ ਰੌਕੀ ਦਾ ਕਤਲ ਕਰ ਦਿੱਤਾ। ਜੈਪਾਲ ਨੇ ਫੇਸਬੁੱਕ `ਤੇ ਰੌਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਇਸਨੂੰ ਸ਼ੇਰਾ ਖੂਬਨ ਮੁਕਾਬਲੇ ਦਾ ਬਦਲਾ ਕਰਾਰ ਦਿੱਤਾ। 2017 ਵਿੱਚ ਜੈਪਾਲ ਨੇ ਚਿਤਕਾਰਾ ਯੂਨੀਵਰਸਿਟੀ ਨੇੜੇ ਚੰਡੀਗੜ੍ਹ  ਪਟਿਆਲਾ ਹਾਈਵੇਅ ਤੇ ਇੱਕ ਨਕਦੀ ਲਿਜਾ ਰਹੀ ਵੈਨ `ਚੋਂ 1.3 ਕਰੋੜ ਰੁਪਏ ਅਤੇ ਰੋਪੜ ਵਿੱਚ ਏ.ਟੀ.ਐਮ. ਲੋਡਿੰਗ ਵੈਨ `ਚੋਂ 35 ਲੱਖ ਰੁਪਏ ਲੁੱਟੇ।2020 ਵਿੱਚ, ਜੈਪਾਲ ਨੇ ਇੱਕ ਡਕੈਤੀ ਨੂੰ ਅੰਜਾਮ ਦਿੱਤਾ ਜਿਸ ਵਿੱਚ ਉਸਨੇ ਲੁਧਿਆਣਾ ਵਿੱਚ ਕਰੀਬ 33 ਕਿਲੋ ਸੋਨਾ ਲੁੱਟਿਆ। 15.05.2021 ਨੂੰ ਜੈਪਾਲ ਅਤੇ ਉਸਦੇ ਸਾਥੀਆਂ ਨੇ ਜਗਰਾਉਂ ਵਿੱਚ ਪੰਜਾਬ ਪੁਲਿਸ ਦੇ ਦੋ ਏ.ਐਸ.ਆਈਜ਼ ਨੂੰ ਗੋਲੀ ਮਾਰ ਦਿੱਤੀ।

ਜਪਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ, ਜਗਰਾਉਂ ਵਿਖੇ ਦੋ ਏ.ਐਸ.ਆਈਜ਼ ਦੀ ਹੱਤਿਆ ਸਮੇਤ ਘੱਟੋ ਘੱਟ 4 ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸੀ। ਉਹ ਜੈਪਾਲ ਦੇ ਨਾਲ ਨਾਲ 28 ਮਈ, 2021 ਨੂੰ ਗ੍ਰਿਫ਼ਤਾਰ ਕੀਤੇ ਗਏ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਦਾ ਕਰੀਬੀ ਸਾਥੀ ਸੀ।
ਅੱਜ ਕੋਲਕਾਤਾ ਵਿਖੇ ਜੈਪਾਲ ਅਤੇ ਉਸ ਦੇ ਕਰੀਬੀ ਸਾਥੀ ਨੂੰ ਬੇਅਸਰ ਕਰਨ ਅਤੇ 28 ਮਈ, 2021 ਨੂੰ ਗਵਾਲੀਅਰ ਤੋਂ ਉਸਦੇ 2 ਸਾਥੀਆਂ ਦੀ ਗ੍ਰਿਫਤਾਰੀ ਨਾਲ ਸਰਹੱਦ ਪਾਰੋਂ ਚੱਲ ਰਹੇ ਹੈਰੋਇਨ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ ਲੱਗਾ ਹੈ।

ਡੀਜੀਪੀ ਨੇ ਕਿਹਾ ਕਿ ਅੱਜ ਦਾ ਆਪ੍ਰੇਸ਼ਨ ਅੰਦਰੂਨੀ ਸੁਰੱਖਿਆ (ਆਈ.ਐਸ.) ਵਿੰਗ ਅਤੇ ਓ.ਸੀ.ਸੀ.ਯੂ. ਦੇ ਅਧਿਕਾਰੀਆਂ ਦੀ ਸਮਰਪਿਤ ਟੀਮ ਦੁਆਰਾ ਵਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਅਤੇ ਵੱਖ ਵੱਖ ਪੁਲਿਸ ਬਲਾਂ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਤਾਲਮੇਲ ਦਾ ਨਤੀਜਾ ਹੈ।