ਪੰਜਾਬ ਦੇ ਇਸ ਸ਼ਹਿਰ ਵਿੱਚ ਲੱਗੇ ਖ਼ਾਲਿਸਤਾਨ 2020 ਰੈਫਰੈਂਡਮ ਦੀਆਂ ਸਟੈਂਪ,ਪੁਲਿਸ ਨੇ ਚੁੱਕੇ ਇਹ ਕਦਮ
X

ਪੰਜਾਬ ਦੇ ਇਸ ਸ਼ਹਿਰ ਵਿੱਚ ਲੱਗੇ ਖ਼ਾਲਿਸਤਾਨ 2020 ਰੈਫਰੈਂਡਮ ਦੀਆਂ ਸਟੈਂਪ,ਪੁਲਿਸ ਨੇ ਚੁੱਕੇ ਇਹ ਕਦਮ

ਇੱਕ ਵਾਰ ਮੁੜ ਤੋਂ ਪੰਜਾਬ ਦੇ ਸ਼ਹਿਰਾਂ ਵਿੱਚ 2020 ਰੈਫਰੈਂਡਮ ਵਾਲੀ ਸਾਜ਼ਿਸ਼ 

ਪੰਜਾਬ ਦੇ ਇਸ ਸ਼ਹਿਰ ਵਿੱਚ ਲੱਗੇ ਖ਼ਾਲਿਸਤਾਨ 2020 ਰੈਫਰੈਂਡਮ ਦੀਆਂ ਸਟੈਂਪ,ਪੁਲਿਸ ਨੇ ਚੁੱਕੇ ਇਹ ਕਦਮ

ਗੋਬਿੰਦ ਸੈਣੀ/ਬਠਿੰਡਾ : ਕੋਰੋਨਾ ਦੇ ਨਾਲ ਪੰਜਾਬ ਦੇ ਸਾਹਮਣੇ ਇਸ ਸਾਲ ਵੱਡੀ ਚੁਨੌਤੀ ਖ਼ਾਲਿਸਤਾਨ ਦੇ ਹੱਕ ਵਿੱਚ  ਵਿਦੇਸ਼ ਤੋਂ ਸਿੱਖ ਫ਼ਾਰ ਜਸਟਿਸ ਦੇ ਬੈਨਰ ਹੇਠ ਚਲਾਈ ਜਾ ਰਹੀ 2020 ਰੈਫਰੈਂਡਮ ਦੀ ਮੁਹਿੰਮ, SFJ ਨੇ ਆਪਣੇ ਇਸ ਮਕਸਦ ਦੇ ਲਈ ਆਪਣੇ ਆਗੂਆਂ ਨੂੰ ਪੰਜਾਬ ਵਿੱਚ ਸਰਗਰਮ ਕਰ ਦਿੱਤਾ ਹੈ,ਜਿਸ ਦਾ ਨਤੀਜਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ, ਤਲਵੰਡੀ ਸਾਬੋ ਵਿੱਚ ਖ਼ਾਲਿਸਤਾਨ ਦੀ ਹਿਮਾਇਤ ਵਿੱਚ ਰੈਫਰੈਂਡਮ 2020 ਦੀਆਂ ਸਟੈਂਪ ਦੀਵਾਰਾਂ 'ਤੇ ਲਗਾਇਆ ਗਈਆਂ ਨੇ, ਜਿਸ 'ਤੇ ਲਿਖਿਆ ਹੈ 'ਆਜ਼ਾਦ ਪੰਜਾਬ ਰੈਫਰੈਂਡਮ 2020', ਇਹ ਸਟੈਂਪ ਸ਼ਹਿਰ ਦੇ ਇੰਸਟ੍ਰੀਟਯੂਟ ਬੁੱਢਾ ਦਲ ਗੁਰਦੁਆਰੇ ਦੇ ਨਜ਼ਦੀਕ ਗਰਲਸ ਕਾਲਜ ਦੀਆਂ ਦੀਵਾਰਾਂ 'ਤੇ ਲੱਗੀਆਂ ਨੇ,ਸਟੈਂਪਾਂ ਬਾਰੇ ਪਤਾ ਚੱਲਣ 'ਤੇ ਪੁਲਿਸ ਅਲਰਟ ਹੋ ਗਈ ਹੈ ਅਤੇ ਮੌਕੇ 'ਤੇ ਪਹੁੰਚ ਕੇ ਇਸ ਨੂੰ ਸਫ਼ੇਦ ਰੰਗ ਨਾਲ ਮਿਟਾ ਦਿੱਤਾ

SFJ ਖ਼ਿਲਾਫ਼ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਖ਼ਤ ਕਾਰਵਾਹੀ 

ਸਿੱਖ ਫ਼ਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਨੂੰ 3 ਦਿਨ ਪਹਿਲਾਂ ਭਾਰਤ ਸਰਕਾਰ ਨੇ ਪੰਜਾਬ ਦੇ  9 ਦਹਿਸ਼ਤਗਰਦਾਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਹੈ, ਉਸ ਤੋਂ ਬਾਅਦ ਪੰਨੂ ਅਤੇ ਉਸ ਦੇ ਸਾਥੀ  ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ 2 FIR ਦਰਜ ਕੀਤੀਆਂ ਨੇ, ਭੁੱਲਥ ਪੁਲਿਸ ਨੇ ਤਾਂ ਜੋਗਿੰਦਰ ਸਿੰਘ ਗੁੱਜਰ ਨੂੰ  ਗਿਰਫ਼ਤਾਰ ਕਰ ਲਿਆ ਹੈ, ਗੁੱਜਰ  SFJ ਵੱਲੋਂ ਪ੍ਰਬੰਧਕ ਭਾਰਤ ਵਿਰੋਧੀ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਨਵੰਬਰ  2019 ਵਿੱਚ ਜਿਨੇਵਾ, ਸਵਿਜ਼ਰਲੈਂਡ ਗਿਆ ਸੀ,ਜੋਗਿੰਦਰ ਸਿੰਘ ਪੰਨੂ ਦੇ ਨਾਲ ਮਿਲਕੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵਿੱਚ ਰੈਫਰੈਂਡਮ 2020 ਦੇ ਬੈਨਰ ਹੇਠ ਭਾਰਤ ਖ਼ਿਲਾਫ਼ ਪ੍ਰਚਾਰ ਕਰਦਾ ਸੀ, ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੁੱਝ ਦਿਨ ਪਹਿਲਾਂ ਸਿੱਖ ਫ਼ਾਰ ਜਸਟਿਸ ਦੇ ਇੱਕ ਹਿਮਾਇਤੀ ਨੂੰ ਫੜਿਆ ਸੀ ਜਿਸ ਨੂੰ ਪੰਜਾਬ ਅਤੇ ਦਿੱਲੀ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ, ਪਿਛਲੇ ਸਨਿੱਚਰਵਾਰ  27 ਜੂਨ ਨੂੰ ਦਿੱਲੀ ਪੁਲਿਸ ਨੇ 3 ਦਹਿਸ਼ਤਗਰਦਾਂ ਨੂੰ ਹਥਿਆਰਾਂ ਨਾਲ ਗਿਰਫ਼ਤਾਰ ਕੀਤਾ ਸੀ   

ਸਿਰਸਾ ਵਿੱਚ ਖ਼ਾਲਿਸਤਾਨ ਹੀ ਹਿਮਾਇਤ ਵਿੱਚ ਪੋਸਟਰ 
  
ਪਿਛਲੇ ਮਹੀਨੇ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਵੀ ਹਰਿਆਣਾ ਦੇ ਸਿਰਸਾ ਵਿੱਚ ਖ਼ਾਲਿਸਤਾਨ ਦੀ ਹਿਮਾਇਤ ਵਿੱਚ ਪੋਸਟਰ ਲਗਾਏ ਗਏ ਸਨ,ਇਹ ਪੋਸਟਰ ਗੁਰਦੁਆਰੇ ਅਤੇ ਮੰਦਰਾਂ ਦੇ ਬਾਹਰ ਲਗਾਏ ਗਏ ਸਨ,ਇੰਨਾ ਪੋਸਟਰਾਂ 'ਤੇ  ਖ਼ਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ ਨਾਲ ਇਹ ਵੀ ਲਿਖਿਆ ਸੀ  ਜੂਨ 1984 ਨਾ ਭੁੱਲਣ ਜੋਗ ਨਾ ਬਖ਼ਸ਼ਣ ਯੋਗ, ਇਸ ਤੋਂ ਪਹਿਲਾਂ ਵੀ ਕਈ ਵਾਰ ਸਿਰਸਾ ਵਿੱਚ ਇਸ ਤਰ੍ਹਾਂ ਖ਼ਾਲਿਸਤਾਨ ਦੇ ਹੱਕ ਵਿੱਚ ਪੋਸਟਰ ਲੱਗ ਚੁੱਕੇ ਨੇ

 

 

 

Trending news