ਸਲਾਮੀ ਤੋਂ ਪਹਿਲਾਂ 2 ਵਾਰ ਫਾਇਰਿੰਗ, ਜਦੋਂ ਦੇਣੀ ਸੀ ਨਹੀਂ ਚੱਲੀ ਬੰਦੂਕ

ਬਠਿੰਡਾ ਵਿੱਚ ਸਾਬਕਾ ਡੀਜੀਪੀ ਦੇ ਸਸਕਾਰ ਮੌਕੇ 2 ਪੁਲਿਸ ਮੁਲਾਜ਼ਮਾਂ ਕੋਲੋ ਹੋਈ ਅਣਗੈਲੀ ਜਾਂਚ ਤੋਂ ਬਾਅਦ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ

ਸਲਾਮੀ ਤੋਂ ਪਹਿਲਾਂ 2 ਵਾਰ ਫਾਇਰਿੰਗ, ਜਦੋਂ ਦੇਣੀ ਸੀ ਨਹੀਂ ਚੱਲੀ ਬੰਦੂਕ
ਬਠਿੰਡਾ ਵਿੱਚ ਸਾਬਕਾ ਡੀਜੀਪੀ ਦੇ ਸਸਕਾਰ ਮੌਕੇ 2 ਪੁਲਿਸ ਮੁਲਾਜ਼ਮਾਂ ਕੋਲੋ ਹੋਈ ਅਣਗੈਲੀ ਜਾਂਚ ਤੋਂ ਬਾਅਦ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ
Play

ਗੋਬਿੰਦ ਸੈਣੀ/ਬਠਿੰਡਾ : ਪੁਲਿਸ,ਫ਼ੌਜ,ਵਿੱਚ ਕੋਈ ਵੀ ਸ਼ਖ਼ਸ ਸਿਰਫ਼ ਨੌਕਰੀ ਕਰਨ ਲਈ ਜੁਆਇਨ ਨਹੀਂ ਕਰਦਾ ਹੈ, ਬਲਕਿ ਉਸ ਸ਼ਖ਼ਸ ਦੇ ਮਨ ਵਿੱਚ ਦੇਸ਼ ਦੀ ਸੇਵਾ ਕਰਨ ਦਾ ਵੱਖਰਾ ਹੀ ਜਜ਼ਬਾ ਹੁੰਦਾ ਹੈ, ਟਰੇਨਿੰਗ ਦੌਰਾਨ ਜਵਾਨ ਨੂੰ ਤਿਆਰ ਕਰਨ ਦੇ ਲਈ ਅਨੁਸ਼ਾਸਨ ਦਾ ਸਖ਼ਤ ਪਾਠ ਪੜਾਈ ਜਾਂਦਾ ਹੈ, ਪਰ ਜੇਕਰ ਉਸ ਦਾ ਪਾਲਨ ਨਹੀਂ ਹੁੰਦਾ ਜਾਂ ਕੋਈ ਗਲਤੀ ਹੁੰਦੀ ਹੈ  ਸਜ਼ਾ ਵੀ ਮਿਲਦੀ ਹੈ, ਬਠਿੰਡਾ ਵਿੱਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਪੰਜਾਬ  ਪੁਲਿਸ ਦੇ 2 ਪੁਲਿਸ ਜਵਾਨਾ ਨੂੰ ਡਿਊਟੀ ਦੌਰਾਨ ਅਣਗੈਲੀ ਕਰਨ ਦੀ ਸਖ਼ਤ ਸਜ਼ਾ ਮਿਲੀ ਹੈ

  
 ਇਹ ਹੋਈ ਸੀ ਗੱਲਤੀ 

ਦਰਾਸਲ ਗੁਜਰਾਤ ਦੇ ਸਾਬਕਾ ਡੀਜੀਪੀ ਚਿਤਰੰਜਨ ਸਿੰਘ ਦਾ ਬਠਿੰਡਾ ਵਿੱਚ ਸਸਕਾਰ ਹੋ ਰਿਹਾ ਸੀ  ਪੁਲਿਸ ਦੇ ਜਵਾਨ ਰਾਜਸੀ ਸਨਮਾਨ ਵੱਜੋਂ ਉਨ੍ਹਾਂ ਨੂੰ ਰਾਈਫਲ ਦੇ ਜ਼ਰੀਏ ਸਲਾਮੀ ਦੇ ਰਹੇ ਸਨ, ਪਰ ਇਸ ਦੌਰਾਨ ਤਿੰਨ ਵਾਰ 2 ਪੁਲਿਸ ਮੁਲਾਜ਼ਮਾਂ ਵੱਲੋਂ ਵੱਡੀ ਅਣਗੈਲੀ ਸਾਹਮਣੇ ਆਈ, ਪਹਿਲੀ ਵਾਰ ਜਦੋਂ ਰਾਈਫਲ ਨੂੰ ਉੱਤੇ ਚੁੱਕ ਕੇ ਸਲਾਮੀ ਦੇਣ ਨੂੰ ਕਿਹਾ ਤਾਂ ਇੱਕ ਜਵਾਨ ਦੀ ਰਾਈਫਲ ਤੋਂ ਗੋਲੀ ਚੱਲ ਗਈ, ਸਾਰੇ ਹੈਰਾਨ ਰਹਿ ਗਏ, ਜਦੋਂ ਦੂਜੀ ਵਾਰ ਰਾਫੀਲ ਉੱਤੇ ਚੁੱਕ ਕੇ ਗੋਲੀ ਚਲਾਉਣ ਦੇ ਨਿਰਦੇਸ਼ ਤਾਂ ਫਿਰ ਇੱਕ ਜਵਾਨ ਨੇ ਪਹਿਲਾਂ ਗੋਲੀ ਚੱਲਾ ਦਿੱਤੀ, ਤੀਜੀ ਵਾਰ ਇੱਕ ਜਵਾਨ ਦੀ ਰਾਈਫਲ  ਲੋਡ ਹੀ ਨਹੀਂ ਹੋਈ,   SSP ਨੇ SPH ਸੁਰਿੰਦਰਪਾਲ ਸਿੰਘ ਤੋਂ ਰਿਪੋਰਟ ਮੰਗੀ, ਤਾਂ ਰਿਪੋਰਟ ਵਿੱਚ ਦੋਵੇਂ ਕਾਂਸਟੇਬਲ ਦੀ ਲਾਪਰਵਾਹੀ ਸਾਹਮਣੇ ਆਈ ਅਤੇ ਇਸੇ ਲਾਪਰਵਾਹੀ ਦੇ ਚੱਲਦਿਆਂ  ਕਾਂਸਟੇਬਲ ਮਦਨ ਲਾਲ ਅਤੇ ਕਾਂਸਟੇਬਲ ਭੀਮ ਸਿੰਘ  ਨੂੰ ਸਸਪੈਂਡ ਕੀਤਾ ਗਿਆ ਹੈ ।

ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ 

ਦੱਸ ਦਈਏ ਕਿ ਸਾਬਕਾ ਡੀਜੀਪੀ ਚਿਤਰੰਜਨ ਸਿੰਘ ਦੇ ਬੇਟੇ ਸੂਰਜ ਪ੍ਰਤਾਪ ਸਿੰਘ  ਸਿੱਧੂ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ  ਪਿਤਾ ਬਠਿੰਡਾ ਆਪਣੇ ਭਰਾ ਨੂੰ  ਮਿਲਣ ਲਈ ਅਹਿਮਦਾਬਾਦ ਤੋਂ ਤਿੰਨ ਦਿਨ ਪਹਿਲਾਂ ਹੀ ਆਏ ਸਨ ।  ਪਹਿਲਾਂ ਬਠਿੰਡਾ ਆਏ ਅਤੇ ਇਸਦੇ ਬਾਅਦ ਉਹ ਚੰਡੀਗੜ੍ਹ ਚਲੇ ਗਏ, ਪਰ ਉੱਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮਰਹੂਮ ਚਿਤਰੰਜਨ ਸਿੰਘ  ਦੇ ਕਰੀਬੀ ਰਿਸ਼ਤੇਦਾਰਾਂ ਨੇ ਵੀ ਦੱਸਿਆ ਕਿ  ਹਾਲੇ ਇੱਕ ਦਿਨ ਪਹਿਲਾਂ ਹੀ ਉਨਾਂ ਦਾ ਜਨਮ ਦਿਨ ਵੀ ਸੀ ।

 ਸਾਬਕਾ ਡੀਜੀਪੀ ਚਿਤਰੰਜਨ ਸਿੰਘ ਦਾ ਜਨਮ 23 ਫਰਵਰੀ 1953 ਨੂੰ ਹੋਇਆ ਸੀ ਜਦੋਂ ਕਿ ਜਨਮ ਦਿਨ ਦੇ ਇੱਕ ਦਿਨ ਬਾਅਦ 24 ਫਰਵਰੀ 2021 ਨੂੰ ਉਨ੍ਹਾਂ ਦਾ ਦੇਹਾਂਤ ਹੋਣ ਦੀ ਖ਼ਬਰ ਨੇ ਸਭ ਨੂੰ ਨਿਰਾਸ਼ ਕੀਤਾ।  ਉਨਾਂ ਦੇ ਪਰਿਵਾਰ ਵਿੱਚ ਪਤਨੀ ਰੇਣੂ ਸਿੱਧੂ ,  ਧੀ ਹਰਕਮਲ ਸਿੱਧੂ ਅਤੇ ਰੂਪਕਮਲ ਸਿੱਧੂ ,  ਪੁੱਤਰ ਸੂਰਜ ਪ੍ਰਤਾਪ ਸਿੰਘ  ਸਿੱਧੂ ਹਨ।  ਚਿਤਰੰਜਨ ਸਿੰਘ  ਗੁਜਰਾਤ ਵਿੱਚ ਸਾਢੇ ਤਿੰਨ ਸਾਲ ਡੀਜੀਪੀ ਰਹੇ