ਜੇਲ੍ਹ 'ਚ ਬੰਦ A ਕੈਟਾਗਰੀ ਦੇ ਗੈਂਗਸਟਰ ਨੇ ਕੀਤੇ ਵੱਡੇ ਖ਼ੁਲਾਸੇ

ਬਠਿੰਡਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗਿਰਫ਼ਤਾਰੀ ਕੀਤਾ ਜਿੰਨਾਂ ਤੋਂ 9 ਪਿਸਤੌਲਾਂ ਬਰਾਮਦ ਹੋਇਆ, ਪੁੱਛ-ਗਿੱਛ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਨੂੰ ਲੈਕੇ ਵੱਡਾ ਖ਼ੁਲਾਸਾ ਹੋਇਆ ਹੈ

ਜੇਲ੍ਹ 'ਚ ਬੰਦ A ਕੈਟਾਗਰੀ ਦੇ ਗੈਂਗਸਟਰ ਨੇ ਕੀਤੇ ਵੱਡੇ ਖ਼ੁਲਾਸੇ
ਬਠਿੰਡਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗਿਰਫ਼ਤਾਰੀ ਕੀਤਾ ਜਿੰਨਾਂ ਤੋਂ 9 ਪਿਸਤੌਲਾਂ ਬਰਾਮਦ ਹੋਇਆ, ਪੁੱਛ-ਗਿੱਛ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਨੂੰ ਲੈਕੇ ਵੱਡਾ ਖ਼ੁਲਾਸਾ ਹੋਇਆ ਹੈ

ਗੋਬਿੰਦ ਸੈਣੀ/ਬਠਿੰਡਾ :  ਬਠਿੰਡਾ  ਪੁਲਿਸ  ਨੇ  ਲੁੱਟ ਕਤਲ ਅਤੇ ਡਕੈਤੀ ਵਰਗੀ ਖ਼ਤਰਨਾਕ ਵਾਰਦਾਤਾਂ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਦੀ ਗਿਰਫ਼ਤਾਰੀ ਤੋਂ ਬਾਅਦ ਵੱਡਾ ਖ਼ੁਲਾਸਾ ਕੀਤਾ ਹੈ, ਬਠਿੰਡਾ ਰੇਂਜ ਦੇ IG ਜਸਕਰਨ ਸਿੰਘ ਨੇ ਦੱਸਿਆ ਤਿੰਨਾਂ ਦੀ ਗਿਰਫ਼ਤਾਰੀ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ A ਕੈਟਾਗਰੀ ਦੇ ਗੈਂਗਸਟਰ ਦੇ ਵੱਡੇ ਮਨਸੂਬਿਆਂ ਬਾਰੇ ਜਾਣਕਾਰੀ ਮਿਲੀ ਹੈ ਜਿਸ ਦੇ ਲਿੰਕ ਉੱਤਰ ਪ੍ਰਦੇਸ਼  ਅਤੇ ਹਰਿਆਣਾ ਨਾਲ ਜੁੜ ਰਹੇ ਨੇ 

ਇਸ ਤਰ੍ਹਾਂ ਹੋਇਆ ਖ਼ੁਲਾਸਾ  
   
ਬਠਿੰਡਾ ਪੁਲਿਸ ਨੇ ਜਦੋਂ 3 ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਤਾਂ ਉਨ੍ਹਾਂ ਤੋਂ 9 ਪਿਸਟਰ, ਜਿੰਨਾਂ ਵਿੱਚ 2  32 ਬੋਰ ਦੀਆਂ ਸਨ ਜਦਕਿ ਬਾਕੀ 9mm ਦੀਆਂ ਫੜਿਆ ਗਈਆਂ,  ਇਸ ਦੇ ਨਾਲ ਮੁਲਜ਼ਮਾਂ ਤੋਂ 14 ਜ਼ਿੰਦਾ ਰੋਲ ਵੀ ਬਰਾਮਦ ਹੋਏ ਨੇ ਪਰ ਪੁੱਛ ਗਿੱਛ ਤੋਂ ਬਾਅਦ ਜੋ ਵੱਡਾ ਖ਼ੁਲਾਸਾ ਹੋਇਆ ਹੈ ਉਹ ਹੈ ਕਿ ਇਸ ਗੈਂਗ ਨੂੰ ਪਟਿਆਲਾ ਦੀ ਜੇਲ੍ਹ ਤੋਂ ਆਪਰੇਟ ਕੀਤਾ ਜਾ ਰਿਹਾ ਸੀ ਅਤੇ ਇਸ ਨੂੰ A ਕੈਟਾਗਰੀ ਦਾ ਗੈਂਗਸਟਰ ਰਮਨਦੀਪ ਸਿੰਘ ਉਰਫ਼ ਰਮੀ ਚਲਾ ਰਿਹਾ ਸੀ

ਪੂਰੇ ਪੰਜਾਬ ਵਿੱਚ ਲੁੱਟ,ਡਕੈਤੀ,ਕਤਲ ਦੀ ਸੁਪਾਰੀ ਲੈਣ ਤੋਂ ਲੈਕੇ ਹਰ ਗੈਰ ਕਾਨੂੰਨੀ ਕੰਮ ਰਮਨਦੀਪ ਜੇਲ੍ਹ ਤੋਂ ਹੀ ਕਰਦਾ ਸੀ, ਸਿਰਫ਼ ਇੰਨਾਂ ਹੀ ਨਹੀਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਰਮੀ ਉੱਤਰ ਪ੍ਰਦੇਸ਼ ਤੋਂ ਆਪਣੇ ਲਿੰਕ ਦੇ ਜ਼ਰੀਏ ਹਥਿਆਰ ਮੰਗਵਾਉਂਦਾ ਸੀ,ਇਸ ਸਾਰੇ ਖ਼ੁਲਾਸਿਆਂ ਤੋਂ ਬਾਅਦ ਬਠਿੰਡਾ ਪੁਲਿਸ ਹੁਣ ਰਮਨਦੀਪ ਨੂੰ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਲੈਕੇ ਆਈ ਹੈ, ਪੁੱਛ ਗਿੱਛ ਦੌਰਾਨ ਰਮਨਦੀਪ ਤੋਂ ਇੱਕ ਮੋਬਾਈਲ ਬਰਾਮਦ ਹੋਇਆ ਹੈ ਜੋ ਇਹ ਜੇਲ੍ਹ ਵਿੱਚ ਵਰਤ ਦਾ ਸੀ, ਪੁਲਿਸ ਨੇ ਇੱਕ ਹੋਰ ਮੁਲਜ਼ਮ ਜਗਜੀਤ ਸਿੰਘ ਉਰਫ਼ ਜੱਗਾ ਨੂੰ ਵੀ ਹਰਿਆਣਾ ਦੇ ਸਿਰਸਾ ਇਲਾਕੇ ਤੋਂ ਗਿਰਫ਼ਤਾਰ ਕੀਤਾ ਹੈ  ਜਿਸ ਤੋਂ ਕੋਲ 4 ਪਿਸਤੌਲ ਬਰਾਮਦ ਹੋਇਆ ਨੇ