ਇਸ ਸ਼ਖ਼ਸ ਨੇ ਸਰਕਾਰੀ ਅਫ਼ਸਰ ਸਮੇਤ ਪੂਰੇ ਪਰਿਵਾਰ ਦਾ ਬੇਰਹਮੀ ਨਾਲ ਕੀਤਾ ਸੀ ਕਤਲ,ਹੁਣ ਆਪ ਕੀਤੀ ਖ਼ੁਦਕੁਸ਼ੀ,ਵੀਡੀਓ ਬਣਾਕੇ ਦੱਸੀ ਕਤਲ ਦੀ ਵਜ੍ਹਾਂ
Advertisement

ਇਸ ਸ਼ਖ਼ਸ ਨੇ ਸਰਕਾਰੀ ਅਫ਼ਸਰ ਸਮੇਤ ਪੂਰੇ ਪਰਿਵਾਰ ਦਾ ਬੇਰਹਮੀ ਨਾਲ ਕੀਤਾ ਸੀ ਕਤਲ,ਹੁਣ ਆਪ ਕੀਤੀ ਖ਼ੁਦਕੁਸ਼ੀ,ਵੀਡੀਓ ਬਣਾਕੇ ਦੱਸੀ ਕਤਲ ਦੀ ਵਜ੍ਹਾਂ

ਬਠਿੰਡਾ ਪੁਲਿਸ ਨੇ ਟ੍ਰਿਪਲ ਕਤਲਕਾਂਡ ਨੂੰ ਸੁਲਝਾਇਆ

ਬਠਿੰਡਾ ਪੁਲਿਸ ਨੇ ਟ੍ਰਿਪਲ ਕਤਲਕਾਂਡ ਨੂੰ ਸੁਲਝਾਇਆ
 
ਬਠਿੰਡਾ/ਗੋਬਿੰਦ ਸੈਣੀ : ਬਠਿੰਡਾ ਵਿੱਚ ਸਰਕਾਰੀ ਅਫ਼ਸਰ ਸਮੇਤ ਪੂਰੇ ਪਰਿਵਾਰ ਦੇ ਬੇਰਹਮੀ ਨਾਲ ਕੀਤੇ ਗਏ ਕਤਲ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ,ਬਠਿੰਡਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਟ੍ਰਿਪਲ ਕਤਲਕਾਂਡ ਵਿੱਚ ਜਿਸ 20 ਸਾਲ ਦੀ ਕੁੜੀ ਦਾ ਕਤਲ ਹੋਇਆ ਹੈ ਉਸ ਦੇ ਮਾਨਸਾ ਦੇ ਕਿਸੇ ਮੁੰਡੇ ਨਾਲ ਪ੍ਰੇਮ ਸਬੰਧ ਸਨ  ਪਰ ਕੁੜੀ ਦੇ ਕਿਸੇ ਹੋਰ ਮੁੰਡੇ ਨਾਲ ਵੀ ਸਬੰਧ ਸਨ ਜਦੋਂ ਉਸ ਸ਼ਖ਼ਸ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਕਮਲਾ ਨਹਿਰੂ ਕਲੋਨੀ ਵਿੱਚ ਕੁੜੀ ਦੇ ਘਰ ਵੜ ਕੇ ਪਿਸਟਲ ਨਾਲ ਕੁੜੀ ਉਸ ਦੇ ਮਾਪਿਉ ਨੂੰ ਗੋਲੀ ਮਾਰੀ ਅਤੇ ਫਿਰ ਆਪ ਜਾਕੇ ਖੁਦਕੁਸ਼ੀ ਕਰ ਲਈ ਅਤੇ ਮਰਨ ਤੋਂ ਪਹਿਲਾਂ ਵੀਡੀਓ ਬਣਾਇਆ ਜੋ ਹੁਣ ਵਾਇਰਲ ਹੋ ਰਿਹਾ ਹੈ  
 
ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ   
 
ਬਠਿੰਡਾ ਦੇ ਕਮਲਾ ਨਹਿਰੂ ਕਾਲੋਨੀ ਦੀ ਕੋਠੀ ਨੰਬਰ 387 ਵਿੱਚ ਐਤਵਾਰ ਦੀ ਰਾਤ ਨੂੰ ਖ਼ੂਨੀ ਖੇਡ ਖੇਡਿਆ ਗਿਆ,ਪਰਿਵਾਰ ਦੇ ਤਿੰਨ ਲੋਕਾਂ ਦੀਆਂ ਘਰ ਵਿੱਚ ਲਾਸ਼ਾਂ ਮਿਲਿਆ,ਪੁਲਿਸ ਮੁਤਾਬਿਕ ਤਿੰਨਾਂ ਦੇ ਸਿਰ 'ਤੇ ਗੋਲੀ ਮਾਰੀ ਗਈ ਸੀ,ਘਰ ਦੇ ਜਿੰਨਾਂ ਤਿੰਨ ਲੋਕਾਂ ਦਾ ਕਤਲ ਹੋਇਆ ਹੈ ਉਨ੍ਹਾਂ ਵਿੱਚੋਂ ਇੱਕ 50 ਸਾਲ ਦਾ ਚਰਨਜੀਤ ਸਿੰਘ ਹੈ ਜੋ ਕਿ ਸਰਕਾਰੀ ਕਾਰਪੋਰੇਟਿਵ ਸੁਸਾਇਟੀ ਵਿੱਚ ਸਕੱਤਰ ਦੇ ਅਹੁਦੇ 'ਤੇ ਤੈਨਾਤ ਹੈ ਜਦਕਿ ਮ੍ਰਿਤਕਾਂ ਵਿੱਚ 1 ਹੋਰ ਉਸ ਦੀ ਪਤਨੀ ਜਸਵਿੰਦਰ ਕੌਰ ਅਤੇ 20 ਸਾਲ ਦੀ ਧੀ ਗੁਡੂ ਹੈ
 
ਵਾਰਦਾਤ ਦਾ ਉਸ ਵੇਲੇ ਖ਼ੁਲਾਸਾ ਹੋਇਆ ਜਦੋਂ ਮ੍ਰਿਤਕ ਚਰਨਜੀਤ ਸਿੰਘ ਦੇ ਘਰ ਸਵੇਰੇ ਦੁੱਧ ਵਾਲਾ ਆਇਆ ਤਾਂ ਕਿਸੇ ਨੇ ਦਰਵਾਜ਼ਾਂ ਨਹੀਂ ਖੋਲਿਆ ਤਾਂ ਆਲੇ-ਦੁਆਲੇ ਦੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਕੋਈ ਜਾਣਕਾਰੀ ਨਹੀਂ ਮਿਲੀ,ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ,ਪੁਲਿਸ ਨੇ ਜਦੋਂ ਦਰਵਾਜ਼ਾਂ ਖੋਲਿਆ ਤਾਂ ਘਰ ਵਿੱਚ ਤਿੰਨ ਲਾਸ਼ਾਂ ਮਿਲਿਆ,ਸਾਰਿਆਂ ਦੇ ਸਿਰ ਤੇ ਗੋਲੀਆਂ ਮਾਰਿਆਂ ਗਈਆਂ,ਪੁਲਿਸ ਮੁਤਾਬਿਕ ਜਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਕਤਲ ਦੀ ਵਾਰਦਾਤ ਹੈ
 
 

 

Trending news