ਪੰਜਾਬ ਦੇ ਇਸ ਜਿਲ੍ਹੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਲੋਕਾਂ ਵੱਲੋਂ ਮੁਲਜ਼ਮ ਦੀ ਕੁੱਟਮਾਰ, ਜਾਨੋ ਮਾਰਨ ਦੀ ਕੀਤੀ ਮੰਗ
Advertisement

ਪੰਜਾਬ ਦੇ ਇਸ ਜਿਲ੍ਹੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਲੋਕਾਂ ਵੱਲੋਂ ਮੁਲਜ਼ਮ ਦੀ ਕੁੱਟਮਾਰ, ਜਾਨੋ ਮਾਰਨ ਦੀ ਕੀਤੀ ਮੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਬੇਅਦਬੀ, ਲੋਕਾਂ ਨੇ ਮੁਲਜ਼ਮ ਦਾ ਚਾੜ੍ਹਿਆ ਕੁਟਾਪਾ

 

ਪੰਜਾਬ ਦੇ ਇਸ ਜਿਲ੍ਹੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਲੋਕਾਂ ਵੱਲੋਂ ਮੁਲਜ਼ਮ ਦੀ ਕੁੱਟਮਾਰ, ਜਾਨੋ ਮਾਰਨ ਦੀ ਕੀਤੀ ਮੰਗ

ਹਰਪ੍ਰੀਤ ਸਿੰਘ/ ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਸਥਿਤ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਇੱਕ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਹੈ। ਉੱਥੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜ੍ਹ ਕੇ ਕੁੱਟ-ਮਾਰ ਕੀਤੀ। 

ਦੱਸਿਆ ਜਾ ਰਿਹਾ ਹੈ ਕਿ ਤਰਖਣ ਮਾਜਰਾ ਵਿੱਚ ਸਵਿੱਫਟ ਕਾਰ ਵਿੱਚ ਦੋ ਨੌਜਵਾਨ ਆਏ ਤੇ ਮੱਥਾ ਟੇਕਣ ਦੇ ਬਹਾਨੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ। ਇੱਕ ਨੌਜਵਾਨ ਕਾਰ 'ਚ ਬੈਠਾ ਰਿਹਾ ਤੇ ਦੂਜਾ ਗੁਰੂਘਰ ਦੇ ਅੰਦਰ ਗਿਆ ਤੇ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜ ਦਿੱਤਾ।

ਉਧਰ ਪੁਲਿਸ ਨੇ ਮੌਕੇ 'ਤੇ ਆ ਕੇ ਉਸ ਨੂੰ ਆਪਣੇ ਕਬਜ਼ੇ 'ਚ ਲਿਆ ਤੇ ਪਰਚਾ ਦਰਜ ਕਰ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਿਉਂ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਸਿੱਖ ਜਥੇਬੰਦੀਆਂ ਅਤੇ ਸੰਗਤ ਵੱਲੋਂ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਦਿੱਤਾ ਤੇ ਜੰਮ ਕੇ ਇਸ ਘਟਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। 

 

Watch Live TV-

Trending news