ਬੇਅਦਬੀ ਮਾਮਲੇ 'ਚ SIT ਸਿਰਸਾ ਦੇ ਇੰਨਾ ਡੇਰਾ ਪ੍ਰੇਮੀਆਂ ਨੂੰ ਕਰੇਗੀ ਗਿਰਫ਼ਤਾਰ,ਅਦਾਲਤ ਵੱਲੋਂ ਮਿਲੀ ਮਨਜ਼ੂਰੀ

ਡੇਰਾ ਸਿਰਸਾ ਦੇ ਤਿੰਨ ਮੈਂਬਰਾਂ ਦੇ ਖ਼ਿਲਾਫ਼ ਅਦਾਲਤ ਨੇ ਗਿਰਫ਼ਤਾਰੀ ਨੂੰ ਦਿੱਤੀ ਮਨਜ਼ੂਰੀ 

ਬੇਅਦਬੀ ਮਾਮਲੇ 'ਚ SIT ਸਿਰਸਾ ਦੇ ਇੰਨਾ ਡੇਰਾ ਪ੍ਰੇਮੀਆਂ ਨੂੰ ਕਰੇਗੀ ਗਿਰਫ਼ਤਾਰ,ਅਦਾਲਤ ਵੱਲੋਂ ਮਿਲੀ ਮਨਜ਼ੂਰੀ
ਡੇਰਾ ਸਿਰਸਾ ਦੇ ਤਿੰਨ ਮੈਂਬਰਾਂ ਦੇ ਖ਼ਿਲਾਫ਼ ਅਦਾਲਤ ਨੇ ਗਿਰਫ਼ਤਾਰੀ ਨੂੰ ਦਿੱਤੀ ਮਨਜ਼ੂਰੀ

ਦੇਵਾ ਨੰਦ/ਫ਼ਰੀਦਕੋਟ : ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ SIT ਨੇ ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਤਿੰਨ ਮੈਂਬਰਾਂ ਖ਼ਿਲਾਫ਼ ਅਦਾਲਤ ਤੋਂ ਗਿਰਫ਼ਤਾਰੀ ਵਾਰੰਟ ਜਾਰੀ ਕਰ ਦੀ ਮੰਗ ਰੱਖੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ,ਇੰਨਾ ਮੁਲਜ਼ਮਾਂ ਦੇ ਨਾਲ SIT ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਨਾਮਜ਼ਦ ਕੀਤਾ ਸੀ,ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਜਿੰਨਾਂ ਮੈਂਬਰਾਂ ਖ਼ਿਲਾਫ਼ ਗਿਰਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਨੇ ਉਨ੍ਹਾਂ ਦੇ ਨਾਂ ਨੇ ਹਰਸ਼ ਧੂਰੀ,ਪ੍ਰਦੀਪ ਕਲੇਰ,ਸੰਦੀਪ ਬਰੇਟਾ,ਇਹ ਸਾਰੇ ਮੁਲਜ਼ਮ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਨੇ,ਉਮੀਦ ਹੈ ਕਿ ਹੁਣ ਜਲਦ ਹੀ SIT ਦੀ ਗਿਰਫ਼ਤਾਰੀ ਦੇ ਲਈ ਹਰਿਆਣਾ ਪੁਲਿਸ ਨਾਲ ਸੰਪਰਕ ਕਰੇਗੀ, ਇਸ ਤੋਂ ਪਹਿਲਾਂ DIG ਰਣਬੀਰ ਸਿੰਘ ਖੱਟੜਾ ਦੀ SIT ਨੇ 7 ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਫ਼ਰੀਦਕੋਟ ਤੋਂ ਗਿਰਫ਼ਤਾਰ ਕੀਤਾ ਸੀ,ਜਿੰਨਾਂ ਵਿੱਚੋਂ 2 ਮੈਂਬਰਾਂ ਨੂੰ ਪਹਿਲਾਂ ਤੋਂ ਹੀ ਜ਼ਮਾਨਤ ਮਿਲੇ ਹੋਣ ਦੀ ਵਜ੍ਹਾਂ ਕਰ ਕੇ ਛੱਡ ਦਿੱਤਾ ਗਿਆ ਸੀ 

ਕੀ ਹੈ ਪੂਰਾ ਮਾਮਲਾ ?

ਬਰਗਾੜੀ ਕਾਂਡ ਨਾਲ ਜੁੜੀ ਤਿੰਨ ਘਟਨਾਵਾਂ ਦੀ ਜਾਂਚ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਨੇ CBI ਦੇ ਹਵਾਲੇ ਕਰ ਦਿੱਤੀ ਸੀ ਪਰ ਲੰਮੀ ਪੜਤਾਲ ਦੇ ਬਾਵਜੂਦ CBI ਨੂੰ ਇਸ ਘਟਨਾ ਦਾ ਕੋਈ ਸੁਰਾਗ ਨਹੀਂ ਮਿਲਿਆ,ਹਾਲਾਂਕਿ 2018 ਵਿੱਚ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੇ ਸੂਬੇ ਦੇ ਕੁੱਝ ਹੋਰ ਬੇਅਦਬੀ ਮਾਮਲਿਆਂ ਦੀ ਜਾਂਚ ਦੌਰਾਨ ਦਾਅਵਾ ਕੀਤਾ ਸੀ ਕਿ ਬਰਗਾੜੀ ਬੇਅਦਬੀ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਅੰਜਾਮ ਦਿੱਤਾ ਹੈ ਅਤੇ SIT ਨੇ  10 ਡੇਰਾ ਸੱਚਾ ਸੌਦਾ ਦੇ ਮੈਂਬਰਾਂ ਖ਼ਿਲਾਫ਼ ਜਾਂਚ  CBI ਨੂੰ ਸੌਂਪੀ ਸੀ ਪਰ ਇਸ ਦੇ ਬਾਵਜੂਦ CBI ਨੇ ਆਪਣੀ ਪੜਤਾਲ ਵਿੱਚ  ਇੰਨਾ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ,  CBI ਨੇ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਤੱਕ ਪੇਸ਼ ਕਰ ਦਿੱਤੀ ਸੀ ਇਸ ਦੇ ਬਾਅਦ ਸਵਾਲ ਉੱਠਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਰਗਾੜੀ ਬੇਅਦਬੀ ਕਾਂਡ ਮਾਮਲੇ ਦੀ ਜਾਂਚ CBI ਤੋਂ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ  ਹੁਣ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ,ਜਲੰਧਰ ਰੇਂਜ ਦੇ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੇ ਇੱਕ ਵੱਡੀ ਕਾਰਵਾਹੀ ਕਰਦੇ ਹੋਏ 7 ਡੇਰਾ ਪ੍ਰੇਮਿਆਂ ਨੂੰ ਗਿਰਫ਼ਤਾਰ ਕੀਤਾ ਹੈ,ਸ਼ਿਨਾਖ਼ਤ ਕੀਤੇ ਗਏ  10 ਡੇਰਾ ਪ੍ਰੇਮਿਆਂ ਵਿੱਚ ਮੁੱਖ ਮੁਲਜ਼ਮ ਬਣਾਏ ਗਏ  45 ਮੈਂਬਰੀ ਕਮੇਟੀ ਦੇ ਮੈਂਬਰ ਮੋਹਿੰਦਰ ਪਾਲ ਸਿੰਘ ਬਿੱਟੂ ਦਾ ਪਿਛਲੇ ਸਾਲ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ

ਬੇਅਦਬੀ ਮਾਮਲੇ 'ਚ ਇਹ ਤਿੰਨ FIR ਦਰਜ ਹੋਇਆ

ਬਰਗਾੜੀ ਕਾਂਡ ਵਿੱਚ 3 FIR ਦਰਜ ਹੋਇਆ ਸੀ, ਜਿਸ ਵਿੱਚ ਸਭ ਤੋਂ ਪਹਿਲਾਂ 1 ਜੂਨ 2015 ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਪਾਵਨ ਗ੍ਰੰਥ ਚੋਰੀ ਕਰਨ ਦਾ ਮਾਮਲਾ ਸੀ, 24-25 ਸਤੰਬਰ ਦੀ ਰਾਤ ਗੁਰਦੁਆਰਾ ਸਾਹਿਬ ਦੇ ਅੱਗੇ ਅਪਸ਼ਬਦ ਪੋਸਟਰ ਲਗਾਉਣ ਦਾ ਮਾਮਲਾ ਅਤੇ 12 ਅਕਤੂਬਰ  2015 ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ