ਬੇਅਦਬੀ ਜਾਂਚ ਨੂੰ ਲੈਕੇ DGP ਦੇ ਇਸ ਪੱਤਰ ਨੇ ਪੰਜਾਬ ਸਰਕਾਰ ਨੂੰ ਫਸਾਇਆ,ਹਾਈਕੋਰਟ ਨੇ ਪੁੱਛਿਆ ਇਹ ਵੱਡਾ ਸਵਾਲ
Advertisement

ਬੇਅਦਬੀ ਜਾਂਚ ਨੂੰ ਲੈਕੇ DGP ਦੇ ਇਸ ਪੱਤਰ ਨੇ ਪੰਜਾਬ ਸਰਕਾਰ ਨੂੰ ਫਸਾਇਆ,ਹਾਈਕੋਰਟ ਨੇ ਪੁੱਛਿਆ ਇਹ ਵੱਡਾ ਸਵਾਲ

SIT ਅਤੇ CBI ਵਿੱਚ ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈਕੇ ਹਾਈਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ

SIT ਅਤੇ CBI ਵਿੱਚ ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈਕੇ ਹਾਈਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ ; ਪੰਜਾਬ ਹਰਿਆਣਾ ਹਾਈਕੋਰਟ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਦੇ ਅਧਿਕਾਰ ਨੂੰ ਲੈਕੇ ਬਹਿਸ ਚੱਲ ਰਹੀ  ਸੀ ਕੀ ਜਾਂਚ ਸੀਬੀਆਈ ਕਰੇ ਜਾਂ ਫਿਰ SIT,ਪਰ ਇਸ ਬਹਿਸ ਦੌਰਾਨ ਹਾਈਕੋਰਟ ਦੇ ਇੱਕ ਸਵਾਲ ਨੇ ਪੰਜਾਬ ਸਰਕਾਰ ਨੂੰ ਫਸਾ ਦਿੱਤਾ ਹੈ

ਹਾਈਕੋਰਟ ਨੇ ਪੰਜਾਬ ਸਰਕਾਰ ਕੋਲੋਂ ਪੁੱਛੇ ਇਹ ਸਖ਼ਤ ਸਵਾਲ

ਦਰਾਸਲ ਬੇਅਦਬੀ ਮਾਮਲੇ ਦੇ ਮੁਲਜ਼ਮ ਸੁਖਜਿੰਦਰ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਕੇ CBI ਵੱਲੋਂ ਜਾਂਚ ਕਰਨ ਦੇ ਬਾਵਜੂਦ SIT ਜਾਂਚ ਕਰਨ ਨੂੰ ਲੈਕੇ ਸਵਾਲ ਕੀਤਾ ਗਿਆ ਸੀ,ਮੁਲਜ਼ਮ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਜਦੋਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਇਲ ਕੀਤੀ ਸੀ ਤਾਂ SIT ਦੇ ਮੁੱਖੀ ਅਤੇ ਪੰਜਾਬ ਦੇ ਡੀਜੀਪੀ ਪ੍ਰਬੋਧ ਕੁਮਾਰ ਨੇ ਆਪ ਸੀਬੀਆਈ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਸਾਨੂੰ ਇਸ ਮਾਮਲੇ ਵਿੱਚ ਇਨਪੁਟ ਮਿਲੇ ਨੇ ਅਤੇ ਤੁਸੀਂ ਜਾਂਚ ਜਾਰੀ ਰੱਖੋਂ ਅਤੇ ਹੁਣ ਕਿਉਂ ਪੰਜਾਬ ਸਰਕਾਰ ਸੀਬੀਆਈ ਤੋਂ ਕੇਸ ਵਾਪਸ ਲੈਣਾ ਚਾਉਂਦੀ ਹੈ,ਇਸ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਸਵਾਲ ਪੁੱਛਿਆ ਕੀ ਆਖਿਰ DGP ਨੇ ਕਿਸ ਹੈਸੀਅਤ ਨਾਲ ਸੀਬੀਆਈ ਨੂੰ ਚਿੱਠੀ ਲਿੱਖੀ ਸੀ ? ਕੀ ਡੀਜੀਪੀ ਨੇ ਪੱਤਰ ਲਿਖਣ ਤੋਂ ਪਹਿਲਾਂ  ਸਰਕਾਰ ਤੋਂ ਇਜਾਜ਼ਤ ਮੰਗੀ ਸੀ ? ਅਦਾਲਤ ਨੇ ਕਿਹਾ ਭਾਵੇ ਡੀਜੀਪੀ ਸਰਕਾਰ ਨਹੀਂ ਹੈ ਪਰ ਉਨ੍ਹਾਂ ਵੱਲੋਂ ਲਿਖਿਆ ਪੱਤਰ ਕਾਫ਼ੀ ਮਾਇਨੇ ਰੱਖ ਦਾ ਹੈ,ਅਦਾਲਤ ਨੇ ਕਿਹਾ ਇਹ ਬਾਅਦ ਦਾ ਮਾਮਲਾ ਹੈ ਕਿ ਜਾਂਚ ਸੀਬੀਆਈ ਕਰੇ ਜਾਂ ਫਿਰ SIT ਪਰ ਇਹ ਜਾਨਣਾ ਜ਼ਰੂਰੀ ਹੈ ਕਿ DGP ਨੇ ਪੱਤਰ ਕਿਉਂ ਲਿਖਿਆ ?

ਸੀਬੀਆਈ ਦਾ ਯੂ-ਟਰਨ

ਸੀਬੀਆਈ ਨੇ ਭਾਵੇਂ ਪਹਿਲਾਂ ਕਲੋਜ਼ਰ ਰਿਪੋਰਟ ਫਾਇਲ ਕੀਤੀ ਸੀ ਪਰ ਬਾਅਦ ਵਿੱਚੋਂ ਇਹ ਵਾਪਸ ਲੈ ਲਈ ਗਈ ਸੀ ਅਤੇ ਮੁੜ ਤੋਂ ਜਾਂਚ ਕਰਨ ਦੀ ਹਾਮੀ ਭਰੀ ਸੀ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਜਾਂਚ ਤੋਂ ਬਾਹਰ ਕਰ ਦਿੱਤਾ,ਸੀਬੀਆਈ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਖਿਲਾਫ ਹਾਈਕੋਰਟ ਤੋਂ ਲੈਕੇ ਸੁਪਰੀਮ ਕੋਰਟ ਤੱਕ ਗਈ ਹੈ

 

 

 

Trending news