ਬੇਅਦਬੀ ਮਾਮਲੇ 'ਚ SIT ਵੱਲੋਂ ਹੁਣ ਤੱਕ ਦੀ ਵੱਡੀ ਕਾਰਵਾਹੀ,ਡੇਰੇ ਨਾਲ ਸਬੰਧ ਇੰਨਾ 7 ਪ੍ਰੇਮੀਆਂ ਦੀ ਗਿਰਫ਼ਤਾਰੀ

DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣੀ SIT ਨੇ ਕੀਤੀ ਗਿਰਫ਼ਤਾਰ 

ਬੇਅਦਬੀ ਮਾਮਲੇ 'ਚ SIT ਵੱਲੋਂ ਹੁਣ ਤੱਕ ਦੀ ਵੱਡੀ ਕਾਰਵਾਹੀ,ਡੇਰੇ ਨਾਲ ਸਬੰਧ ਇੰਨਾ 7 ਪ੍ਰੇਮੀਆਂ ਦੀ ਗਿਰਫ਼ਤਾਰੀ
DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣੀ SIT ਨੇ ਕੀਤੀ ਗਿਰਫ਼ਤਾਰ

ਦੇਵਾ ਨੰਦ ਸ਼ਰਮਾ/ਫ਼ਰੀਦਕੋਟ : 2015 ਵਿੱਚ ਹੋਏ ਬੇਅਦਬੀ ਮਾਮਲੇ ਵਿੱਚ 5 ਸਾਲ ਬਾਅਦ SIT ਨੇ ਵੱਡੀਆਂ ਗਿਰਫ਼ਤਾਰੀਆਂ ਕੀਤੀਆਂ ਨੇ, DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣੀ SIT ਦੀ ਟੀਮ ਨੇ 7 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ, ਇੰਨਾ ਸਭ ਦਾ ਸਬੰਧ  ਡੇਰਾ ਸੱਚਾ ਸੌਦਾ ਨਾਲ ਦੱਸਿਆ ਜਾ ਰਿਹਾ ਹੈ,ਇੰਨਾ ਸਭ ਦੀ  ਗਿਰਫ਼ਤਾਰੀ ਬਰਗਾੜੀ ਬੇਅਦਬੀ ਕਾਂਡ ਨਾਲ ਜੁੜੀ ਤਿੰਨ FIR ਵਿਚੋਂ ਪਹਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਰ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਹੋਈ ਹੈ, ਮੁਲਜ਼ਮਾਂ ਦੀ ਪਛਾਣ ਫ਼ਰੀਦਕੋਟ ਜ਼ਿਲ੍ਹੇ ਦੇ ਸੁਖਵਿੰਦਰ ਸਿੰਘ ਉਰਫ਼    ਸੰਨੀ,ਨੀਲਾ,ਰਣਜੀਤ,ਭੋਲਾ,ਨਿਸ਼ਾਨ,ਬਲਜੀਤ ਅਤੇ ਨਰੇਂਦਰ ਦੇ ਰੂਪ ਵਿੱਚ ਹੋਈ ਹੈ

ਕੀ ਹੈ ਪੂਰਾ ਮਾਮਲਾ ?

ਬਰਗਾੜੀ ਕਾਂਡ ਨਾਲ ਜੁੜੀ ਤਿੰਨ ਘਟਨਾਵਾਂ ਦੀ ਜਾਂਚ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਨੇ CBI ਦੇ ਹਵਾਲੇ ਕਰ ਦਿੱਤੀ ਸੀ ਪਰ ਲੰਮੀ ਪੜਤਾਲ ਦੇ ਬਾਵਜੂਦ CBI ਨੂੰ ਇਸ ਘਟਨਾ ਦਾ ਕੋਈ ਸੁਰਾਗ ਨਹੀਂ ਮਿਲਿਆ,ਹਾਲਾਂਕਿ 2018 ਵਿੱਚ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੇ ਸੂਬੇ ਦੇ ਕੁੱਝ ਹੋਰ ਬੇਅਦਬੀ ਮਾਮਲਿਆਂ ਦੀ ਜਾਂਚ ਦੌਰਾਨ ਦਾਅਵਾ ਕੀਤਾ ਸੀ ਕਿ ਬਰਗਾੜੀ ਬੇਅਦਬੀ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਅੰਜਾਮ ਦਿੱਤਾ ਹੈ ਅਤੇ SIT ਨੇ  10 ਡੇਰਾ ਸੱਚਾ ਸੌਦਾ ਦੇ ਮੈਂਬਰਾਂ ਖ਼ਿਲਾਫ਼ ਜਾਂਚ  CBI ਨੂੰ ਸੌਂਪੀ ਸੀ ਪਰ ਇਸ ਦੇ ਬਾਵਜੂਦ CBI ਨੇ ਆਪਣੀ ਪੜਤਾਲ ਵਿੱਚ  ਇੰਨਾ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ,  CBI ਨੇ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਤੱਕ ਪੇਸ਼ ਕਰ ਦਿੱਤੀ ਸੀ ਇਸ ਦੇ ਬਾਅਦ ਸਵਾਲ ਉੱਠਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਰਗਾੜੀ ਬੇਅਦਬੀ ਕਾਂਡ ਮਾਮਲੇ ਦੀ ਜਾਂਚ CBI ਤੋਂ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ  ਹੁਣ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ,ਜਲੰਧਰ ਰੇਂਜ ਦੇ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਨੇ ਇੱਕ ਵੱਡੀ ਕਾਰਵਾਹੀ ਕਰਦੇ ਹੋਏ 7 ਡੇਰਾ ਪ੍ਰੇਮਿਆਂ ਨੂੰ ਗਿਰਫ਼ਤਾਰ ਕੀਤਾ ਹੈ,ਸ਼ਿਨਾਖ਼ਤ ਕੀਤੇ ਗਏ  10 ਡੇਰਾ ਪ੍ਰੇਮਿਆਂ ਵਿੱਚ ਮੁੱਖ ਮੁਲਜ਼ਮ ਬਣਾਏ ਗਏ  45 ਮੈਂਬਰੀ ਕਮੇਟੀ ਦੇ ਮੈਂਬਰ ਮੋਹਿੰਦਰ ਪਾਲ ਸਿੰਘ ਬਿੱਟੂ ਦਾ ਪਿਛਲੇ ਸਾਲ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ

ਬੇਅਦਬੀ ਮਾਮਲੇ 'ਚ ਇਹ ਤਿੰਨ FIR ਦਰਜ ਹੋਇਆ

ਬਰਗਾੜੀ ਕਾਂਡ ਵਿੱਚ 3 FIR ਦਰਜ ਹੋਇਆ ਸੀ, ਜਿਸ ਵਿੱਚ ਸਭ ਤੋਂ ਪਹਿਲਾਂ 1 ਜੂਨ 2015 ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਪਾਵਨ ਗ੍ਰੰਥ ਚੋਰੀ ਕਰਨ ਦਾ ਮਾਮਲਾ ਸੀ, 24-25 ਸਤੰਬਰ ਦੀ ਰਾਤ ਗੁਰਦੁਆਰਾ ਸਾਹਿਬ ਦੇ ਅੱਗੇ ਅਪਸ਼ਬਦ ਪੋਸਟਰ ਲਗਾਉਣ ਦਾ ਮਾਮਲਾ ਅਤੇ 12 ਅਕਤੂਬਰ  2015 ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ