SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਫ਼ਰੀਦਕੋਟ ਦੇ ਜੱਜ ਖ਼ਿਲਾਫ਼ ਕੀਤੀ ਸ਼ਿਕਾਇਤ,ਇਹ ਲਗਾਇਆ ਇਲਜ਼ਾਮ

 ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਹਰਵਿੰਦਰ ਸਿੰਘ ਦੀ ਕੀਤੀ ਸ਼ਿਕਾਇਤ 

SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਫ਼ਰੀਦਕੋਟ ਦੇ ਜੱਜ ਖ਼ਿਲਾਫ਼ ਕੀਤੀ ਸ਼ਿਕਾਇਤ,ਇਹ ਲਗਾਇਆ ਇਲਜ਼ਾਮ
ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਹਰਵਿੰਦਰ ਸਿੰਘ ਦੀ ਕੀਤੀ ਸ਼ਿਕਾਇਤ

ਜਗਦੀਪ ਸੰਧੂ/ਚੰਡੀਗੜ੍ਹ : ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਫ਼ਰੀਦਕੋਟ ਦੇ ਜੱਜ ਹਰਵਿੰਦਰ ਸਿੰਘ ਖ਼ਿਲਾਫ਼ ਵੱਡਾ ਇਲਜ਼ਾਮ ਲਗਾਇਆ ਹੈ, ਵਿਜੇ ਪ੍ਰਤਾਪ ਨੇ ਜ਼ਿਲ੍ਹਾਂ ਅਤੇ ਸੈਸ਼ਨ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਸਟਿਸ ਹਰਵਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੈ, ਕੁੰਵਰ ਵਿਜੇ ਪ੍ਰਤਾਪ ਨੇ ਇਹ ਇਲਜ਼ਾਮ ਕਿਉਂ ਲਗਾਏ ਨੇ ? ਇਸ ਦੇ ਪਿੱਛੇ ਕੀ ਵਜ੍ਹਾਂ ਹੈ ? ਕੇਸ ਦੌਰਾਨ ਅਜਿਹਾ ਕਿ ਹੋਇਆ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਅਜਿਹੀ ਅਰਜ਼ੀ ਜ਼ਿਲ੍ਹਾਂ ਅਤੇ ਸੈਸ਼ਲ ਅਦਾਲਤ ਵਿੱਚ ਪਾਉਣੀ ਪਈ ਇਸ ਬਾਰੇ ਹੁਣ ਤੱਕ ਕੁੱਝ ਵੀ ਸਾਫ਼ ਨਹੀਂ ਹੋ ਪਾਇਆ ਹੈ, ਹਾਲਾਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ  ਵੀ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਖ਼ਿਲਾਫ਼ ਸਿਆਸੀ ਹੱਥਾਂ ਵਿੱਚ ਖੇਡਣ ਦਾ ਇਲਜ਼ਾਮ ਲੱਗਾ ਚੁੱਕੇ ਨੇ, ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਹੀ ਲੋਕਸਭਾ ਚੋਣਾਂ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੂੰ SIT ਦੇ ਮੈਂਬਰ ਵੱਜੋਂ ਚੋਣ ਕਮਿਸ਼ਨ ਨੇ ਹਟਾ ਦਿੱਤਾ ਸੀ, ਹਾਲਾਂਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੰਵਰ ਵਿਜੇ ਪ੍ਰਤਾਪ ਦੀ ਨਿਯੁਕਤੀ ਕਰ ਦਿੱਤੀ ਸੀ  

10 ਦਿਨਾਂ ਦੇ ਅੰਦਰ ਗੋਲੀਕਾਂਡ ਚ 3 ਗਿਰਫ਼ਤਾਰ 

 ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ SIT ਨੇ ਵੀਰਵਾਰ ਨੂੰ ਕੋਟਕਪੂਰਾ ਦੇ ਤਤਕਾਲੀ SHO ਗੁਰਦੀਪ ਸਿੰਘ ਪੰਦੇਰ ਨੂੰ ਗਿਰਫ਼ਤਾਰ ਕਰ ਲਿਆ ਸੀ,ਪੰਦੇਰ ਖ਼ਿਲਾਫ਼ ਥਾਣੇ ਵਿੱਚ ਦਰਜ ਰਿਕਾਰਡ ਨਾਲ ਛੇੜਖ਼ਾਨੀ ਕਰਨ ਦਾ ਇਲਜ਼ਾਮ ਹੈ,ਤਤਕਾਲੀ SHO ਗੁਰਦੀਪ 'ਤੇ ਇਲਜ਼ਾਮ ਸੀ ਕਿ ਉਸ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ,ਹਾਲਾਂਕਿ ਪੰਦੇਰ ਨੇ  ਪਹਿਲਾਂ ਤੋਂ  ਅਗਾਊ ਜ਼ਮਾਨਤ ਲਈ ਹੋਈ ਸੀ ਪਰ SIT ਵੱਲੋਂ ਜਦੋਂ ਪੰਦੇਰ ਨੂੰ  ਅੰਮ੍ਰਿਤਸਰ ਨੇ ਪੁੱਛਗਿੱਛ ਦੌਰਾਨ ਤਲਬ ਕੀਤਾ ਤਾਂ ਕੋਟਕਪੂਰਾ ਵਿੱਚ ਦਰਜ FIR 192/15 ਵਿੱਚ ਧਾਰਾ 409,467 ਜੋੜ ਦਿੱਤੀ ਜਿਸ ਤੋਂ ਬਾਅਦ ਤਤਕਾਲੀ SHO ਗੁਰਦੀਪ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ, ਇਸ ਤੋਂ ਪਹਿਲਾਂ SIT ਨੇ ਸੋਹੇਲ ਬਰਾੜ ਨੂੰ ਗਿਰਫ਼ਤਾਰ ਕੀਤਾ ਸੀ ਜੋ ਕਿ ਅਕਾਲੀ ਦਲ ਦੇ ਸਾਬਕਾ ਆਗੂ ਦਾ ਪੁੱਤਰ ਹੈ, ਜਦਕਿ ਦੂਜਾ ਮੁਲਜ਼ਮ ਪੰਕਜ ਬੰਸਲ ਨੂੰ ਵੀ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ,ਬੰਸਲ ਕਾਰ ਏਜੰਸੀ ਦਾ ਮਾਲਕ ਹੈ ਜਿਸ 'ਤੇ ਇਲਜ਼ਾਮ ਸੀ ਕਿ ਉਸ ਨੇ ਪੁਲਿਸ ਜਿਪਸੀ 'ਤੇ ਫ਼ੇਕ ਗੋਲੀਆਂ ਦੇ ਨਿਸ਼ਾਨ ਬਣਾਏ ਸਨ,ਇਹ ਜਿਪਸੀ ਮੋਗਾ ਦੇ SSP ਚਰਨਜੀਤ ਸ਼ਰਮਾ ਦੀ ਸੀ,ਇਹ ਇਸ ਲਈ ਕੀਤਾ ਗਿਆ ਸੀ ਤਾਕੀ ਬਹਿਬਲਕਲਾਂ ਗੋਲੀਕਾਂਡ ਵਿੱਚ ਪੁਲਿਸ ਇਹ ਵਿਖਾ ਸਕੇ ਸਿੱਖ ਸੰਗਤ 'ਤੇ ਗੋਲੀਆਂ ਪੁਲਿਸ ਨੇ ਆਪਣੇ ਬਚਾਅ ਲਈ ਚਲਾਈਆਂ ਸਨ 

ਹੁਣ ਇੰਨਾ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਫਾਈਲ

ਗੋਲੀਕਾਂਡ ਦੀ ਜਾਂਚ ਕਰ ਰਹੀ SIT ਹੁਣ ਤੱਕ 2000 ਪੇਜਾਂ ਦੀ ਚਾਰਜਸ਼ੀਟ ਸਾਬਕਾ ਅਕਾਲੀ ਦਲ ਦੇ ਵਿਧਾਇਕ ਅਤੇ 5 ਹੋਰ ਲੋਕਾਂ ਖ਼ਿਲਾਫ਼ ਫਾਈਲ ਕਰ ਚੁੱਕੀ ਹੈ, ਕੋਟਕਪੂਰਾ ਦੇ ਥਾਣੇ ਵਿੱਚ ਮੁਲਜ਼ਮਾਂ ਦੇ ਖ਼ਿਲਾਫ਼ 307 ਕਤਲ ਦੀ ਕੋਸ਼ਿਸ਼, 323 ਨੁਕਸਾਨ ਪਹੁੰਚਾਉਣ ਦੀ ਕੋਸ਼ਿਸ  ਅਤੇ IPC ਦੀ ਧਾਰਾ 341 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ,ਕੋਟਕਪੂਰਾ ਗੋਲੀਕਾਂਡ ਦੀ ਚਾਰਜਸ਼ੀਟ ਵਿੱਚ  ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ,IG ਪਰਮਰਾਜ ਸਿੰਘ ਉਮਰਾਨੰਗਲ,ਸਾਬਕਾ SSP ਚਰਨਜੀਤ ਸਿੰਘ ਸ਼ਰਮਾ,ADCP ਪਰਮਜੀਤ ਸਿੰਘ ਪੰਨੂ,DSP ਬਲਜੀਤ ਸਿੰਘ, SHO ਗੁਰਦੀਪ ਸਿੰਘ ਪੰਦੇਰ ਦਾ ਨਾਂ ਸ਼ਾਮਲ ਹੈ