ਸਾਬਕਾ IG ਉਮਰਾਨੰਗਲ ਨਾਲ ਜੁੜੇ ਡਰੱਗ ਰੈਕਟ 'ਚ ਵੱਡੀ ਸਾਜ਼ਿਸ਼, ਮਾਲ ਖ਼ਾਨੇ ਤੋਂ ਡਰੱਗ ਗਾਇਬ ! ਪੁਲਿਸ ਨੂੰ ਇਹ ਸ਼ੱਕ
Advertisement

ਸਾਬਕਾ IG ਉਮਰਾਨੰਗਲ ਨਾਲ ਜੁੜੇ ਡਰੱਗ ਰੈਕਟ 'ਚ ਵੱਡੀ ਸਾਜ਼ਿਸ਼, ਮਾਲ ਖ਼ਾਨੇ ਤੋਂ ਡਰੱਗ ਗਾਇਬ ! ਪੁਲਿਸ ਨੂੰ ਇਹ ਸ਼ੱਕ

ਪੰਜਾਬ ਦੇ ਸਭ ਤੋਂ ਵੱਡੇ ਡਰੱਗ ਰੈਕਟ ਵਿੱਚ ਇੱਕ ਹੋਰ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ, ਰੈਕਟ ਨੂੰ ਚਲਾਉਣ ਵਿੱਚ ਲੁਧਿਆਣਾ ਦੇ ਸਾਬਕਾ IG ਪਰਮਰਾਜ ਉਮਰਾਨੰਗਲ ਸਮੇਤ 5 ਪੁਲਿਸ ਅਫ਼ਸਰਾਂ ਦੀ ਮਿਲੀ ਭੁਗਤ ਸਾਹਮਣੇ ਆਉਣ ਤੋਂ ਬਾਅਦ ਜਾਂਚ ਚੱਲ ਰਹੀ ਹੈ ਪਰ ਹੁਣ ਇਸ ਪੂਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਸਾਜਿਸ਼ ਵੀ ਕੀਤੀ ਜਾ ਰਹੀ ਹੈ,

ਸਭ ਤੋਂ ਵੱਡੇ ਡਰੱਗ ਰੈਕਟ ਵਿੱਚ ਇੱਕ ਹੋਰ ਹੈਰਾਨ ਕਰਨ ਵਾਲਾ ਖ਼ੁਲਾਸਾ

ਭਰਤ ਸ਼ਰਮਾ/ਲੁਧਿਆਣਾ : ਪੰਜਾਬ ਦੇ ਸਭ ਤੋਂ ਵੱਡੇ ਡਰੱਗ ਰੈਕਟ ਵਿੱਚ ਇੱਕ ਹੋਰ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ, ਰੈਕਟ ਨੂੰ ਚਲਾਉਣ ਵਿੱਚ ਲੁਧਿਆਣਾ ਦੇ ਸਾਬਕਾ IG ਪਰਮਰਾਜ ਉਮਰਾਨੰਗਲ ਸਮੇਤ 5 ਪੁਲਿਸ ਅਫ਼ਸਰਾਂ ਦੀ ਮਿਲੀ ਭੁਗਤ ਸਾਹਮਣੇ ਆਉਣ ਤੋਂ ਬਾਅਦ ਜਾਂਚ ਚੱਲ ਰਹੀ ਹੈ ਪਰ ਹੁਣ ਇਸ ਪੂਰੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਸਾਜਿਸ਼ ਵੀ ਕੀਤੀ ਜਾ ਰਹੀ ਹੈ, 5 ਮਹੀਨੇ ਪਹਿਲਾਂ ਲੁਧਿਆਣਾ ਦੇ  ਸਾਬਕਾ ਸਰਪੰਚ ਗੁਰਦੀਪ ਸਿੰਘ ਸਣੇ ਦੋ ਵੱਡੇ ਇੰਟਰਨੈਸ਼ਨਲ ਡਰੱਗ ਰੈਕੇਟ ਦੇ ਮਾਮਲੇ ਵਿੱਚ ਸਬੰਧਿਤ 12 ਕਿੱਲੋ ਹੈਰੋਈਨ ਅਤੇ ਆਈਸ ਦੇ ਸੈਂਪਲ ਜੁਡੀਸ਼ੀਅਲ ਮਾਲਖਾਨੇ ਵਿਚੋਂ ਗਾਇਬ ਨੇ ਇਸ ਦਾ ਮਾਲਖਾਨੇ ਤੋਂ ਪਿਛਲੇ ਦਿਨੀਂ ਚੋਰੀ ਹੋਏ 76 ਡਰੱਗ ਸੈਂਪਲਾਂ ਦੀ ਜਾਂਚ ਦੇ ਦੌਰਾਨ ਮਾਲ ਖਾਨੇ ਦੇ ਰਿਕਾਰਡ ਦੀ ਜਾਂਚ ਤੋਂ ਬਾਅਦ ਪਤਾ ਚੱਲਿਆ,   

ਚੋਰੀ ਹੋਏ ਸਾਰੇ ਡਰੱਗ ਸੈਂਪਲ STF ਮੁਹਾਲੀ ਦੇ ਵੱਲੋਂ ਦਰਜ 2019-20 ਦੇ ਦਰਮਿਆਨ ਫੜੇ ਗਏ ਡਰੱਗ ਦੇ ਕੇਸਾਂ ਨਾਲ ਸਬੰਧਿਤ ਨੇ, ਇਨ੍ਹਾਂ ਵਿੱਚੋਂ ਜੋ 12 ਸੈਂਪਲ ਹਾਈ ਪ੍ਰੋਫਾਈਲ ਗੁਰਦੀਪ ਸਰਪੰਚ ਕੇਸ ਸਣੇ 35 ਕਿੱਲੋ ਹੈਰੋਇਨ ਅਤੇ 6 ਕਿੱਲੋ ਆਈਸ ਦੇ ਵੱਡੇ ਡਰੱਗ ਰੈਕੇਟ ਨਾਲ ਜੁੜੇ ਹਨ ਇਸ ਦੀ ਜਾਂਚ STF ਮੋਹਾਲੀ ਕਰ ਰਹੀ ਹੈ

ਇਸ  ਕੇਸ ਦੇ ਵਿੱਚ ਗੁਰਦੀਪ ਨੂੰ ਸਹਿਯੋਗ ਕਰਨ ਇਲਜ਼ਾਮ ਵਿੱਚ ਸਾਬਕਾ IG ਉਮਰਾਨੰਗਲ ਸਣੇ 5 ਪੁਲਿਸ ਅਫ਼ਸਰਾਂ ਨੂੰ ਡੀਜੀਪੀ ਨੇ ਸਸਪੈਂਡ ਕੀਤਾ ਹੈ,ਇਸ ਰੈਕੇਟ ਨਾਲ ਜੁੜੀ ਰਾਜਨੀਤਿਕ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਹੋ ਰਹੀ ਹੈ ਅਜਿਹੇ ਵਿੱਚ ਇਸ ਕੇਸ ਨਾਲ ਜੁੜੇ ਸੈਂਪਲ ਗਾਇਬ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ ਉੱਥੇ ਹੀ ਪੁਲਿਸ ਨੇ ਇਸ ਵਿਚ ਮਾਲ ਖਾਨੇ ਦੇ ਇੰਚਾਰਜ ਜਿਸ ਨੇ  ਸੈਂਪਲ ਗਾਇਬ ਹੋਣ ਦੀ ਜਾਣਕਾਰੀ ਦਿੱਤੀ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਜਦੋਂ ਕਿ ਜਿਨ੍ਹਾਂ ਪੁਲਸ ਕਰਮਚਾਰੀਆਂ ਦੀ ਮਾਲਖ਼ਾਨੇ ਦੇ ਬਾਹਰ ਸੁਰੱਖਿਆ ਦੀ ਡਿਊਟੀ ਸੀ ਉਨ੍ਹਾਂ ਉੱਤੇ ਕਾਰਵਾਈ ਦੀ ਬਜਾਏ ਪੁਲਸ ਨੇ ਅਗਿਆਤ ਉੱਤੇ ਕੇਸ  ਦਰਜ ਕਰ ਲਿਆ    

ਜਿਹੜੇ  ਡਰੱਗ ਰੈਕੇਟ ਦੇ ਸੈਂਪਲ ਗਾਇਬ ਹੋਏ ਨੇ ਇਨ੍ਹਾਂ ਦੋਵਾਂ ਡਰੱਗ ਰੈਕੇਟ ਨੂੰ ਆਸਟ੍ਰੇਲੀਆ ਤੋਂ ਤਰਨਵੀਰ ਸਿੰਘ ਬੇਦੀ ਉਪਰੇਟ ਕਰਦਾ ਸੀ. ਇਹ ਇਟਲੀ ਤੋਂ ਪੰਜਾਬ ਗੁਜਰਾਤ ਦਿੱਲੀ ਸ਼੍ਰੀਨਗਰ ਦੇ ਵਿੱਚ ਆਪਣਾ ਡਰੱਗ ਰੈਕੇਟ ਚਲਾਉਣ ਵਾਲੇ ਕੁਖਿਆਤ ਤਸਕਰ ਸਿਮਰਨ ਸੰਧੂ ਦਾ ਕਰੀਬੀ ਸਾਥੀ ਹੈ ਜੋ ਸਿਮਰਨ ਸੰਧੂ ਦੇ ਇਟਲੀ ਪੁਲਿਸ ਦੇ ਵੱਲੋਂ ਵੀ ਡਿਟੇਨ ਕਰਨ ਤੋਂ ਬਾਅਦ ਉਸ ਨੂੰ ਡਰੱਗ ਨੈੱਟਵਰਕ ਨੂੰ ਆਸਟ੍ਰੇਲੀਆ ਤੋਂ ਉਪਰੇਟ ਕਰ ਰਿਹਾ ਹੈ,  STF ਨੇ 29 ਅਕਤੂਬਰ 2020 ਨੂੰ ਤਰਨਵੀਰ ਸਿੰਘ ਦੇ ਵੱਲੋਂ ਸ੍ਰੀਨਗਰ ਤੋਂ ਭੇਜੀ ਗਈ ਹੈਰੋਇਨ ਦੀ ਵੱਡੀ ਕਨਸਾਈਨਮੈਂਟ ਨੂੰ ਫੜਿਆ ਸੀ ਜਿਸਦੇ ਵਿਚ 3 ਵੱਖ ਥਾਵਾਂ ਤੋਂ 28 ਕਿੱਲੋ ਹੈਰੋਇਨ 6 ਕਿੱਲੋ ਆਈਸ ਬਰਾਮਦ ਹੋਈ ਸੀ.

ਲੁਧਿਆਣਾ ਦੇ ਜੋਧੇਵਾਲ ਵਾਸੀ ਮਨਜੀਤ ਸਿੰਘ ਉਰਫ ਮਨਾ 30 ਸਾਲਾ ਬਟਾਲਾ ਵਾਸੀ 35 ਸਾਲਾ ਵਿਸ਼ਾਲ ਅਤੇ 40 ਸਾਲਾ ਅੰਗਰੇਜ਼ ਸਿੰਘ ਤੋਂ ਬਰਾਮਦ ਕੀਤਾ ਗਿਆ ਸੀ ਇਹ ਅੰਮ੍ਰਿਤਸਰ  ਦੇ ਵਿਚ ਫੜੀ ਗਈ 198 ਕਿਲੋ ਹੈਰੋਇਨ ਦੀ ਫੈਕਟਰੀ ਦੇ ਨੈੱਟਵਰਕ ਨਾਲ ਜੁੜੇ ਸਨ 6 ਦਿਨ ਬਾਅਦ ਐਸਟੀਐਫ ਨੇ ਲੁਧਿਆਣਾ ਵਿੱਚ ਹੀ ਪਾਇਲ ਦੇ ਪਿੰਡ ਰਾਣੋ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਅਤੇ ਉਸਦੇ ਸਾਥੀ ਰਵੇਲ ਸਿੰਘ  ਢਿੱਲੋਂ ਅੰਮ੍ਰਿਤਪਾਲ ਸਿੰਘ  ਅਤੇ ਇਕਬਾਲ ਸਿੰਘ ਨੂੰ 5.89 ਕਿੱਲੋ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਸਣੇ ਫੜਿਆ  

ਇਸ ਦੇ ਬਾਅਦ ਗਿਰੋਹ ਦੇ ਕਰੀਬ 12 ਸਾਥੀ ਫੜੇ ਗਏ 16 ਲਗਜ਼ਰੀ ਗੱਡੀਆਂ ਫਰਜ਼ੀ ਪਾਇਲਟ ਜਿਪਸੀ  ਮੁਲਾਜ਼ਮ ਜੋ ਗੰਨਮੈਨ ਬਣਕੇ ਨਾਲ ਘੁੰਮਦੇ ਸਨ ਉਹ ਵੀ ਫੜੇ ਗਏ ਐਸਟੀਐਫ ਨੇ ਦੋਨਾਂ ਕੇਸਾਂ ਨਾਲ ਸਬੰਧਿਤ ਮੁੱਖ ਮੁਲਜ਼ਮ ਸਿਮਰਨ ਸੰਧੂ ਵਾਸੀ  ਇਟਲੀ ਤਰਨਵੀਰ ਸਿੰਘ ਬੇਦੀ ਵਾਸੀ ਆਸਟ੍ਰੇਲੀਆ ਹੈਪੀ ਰੰਧਾਵਾ ਵਾਸੀ ਥਾਈਲੈਂਡ ਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਸੀ  

ਹੈੱਡਕੁਆਟਰ ਨੂੰ ਰਿਪੋਰਟ ਭੇਜ ਚੁੱਕੇ ਹਨ ਆਈਜੀ ਐਸਟੀਐਫ

ਇਸ ਮਾਮਲੇ ਤੇ ਆਪਣਾ ਪੱਖ ਰੱਖਦੇ ਹੋਏ ਲੁਧਿਆਣਾ ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਸੈਂਪਲ ਦੀ ਫਾਰੈਂਸਿਕ ਸਾਇੰਸ ਲੈਬ ਦੀ ਰਿਪੋਰਟ ਕੋਰਟ ਵਿਚ ਲੱਗੀ ਹੈ ਜੋ ਸੈਂਪਲ ਚੋਰੀ ਹੋਏ ਹਨ ਉਹ ਲੈਬ ਤੋਂ ਵਾਪਸ ਆਏ ਹੋਏ ਹਨ ਜਾਂ ਸਪੇਅਰ ਸੀ ਅਸੀਂ ਇਸ ਦੀ ਚੋਰੀ ਹੋਣ ਦੀ ਰਿਪੋਰਟ ਹੈੱਡਕੁਆਰਟਰ ਨੂੰ ਭੇਜ ਚੁੱਕੇ ਹਾਂ ਹਾਲੇ ਮੈਂ ਛੁੱਟੀ ਉੱਤੇ ਹਾਂ ਕੁਝ ਕਹਿ ਨਹੀਂ ਸਕਦਾ  

ਇਹ ਸਵਾਲ ਹਨ ਜਾਂਚ ਦਾ ਵਿਸ਼ਾ

1.  ਜਿਸ ਮਾਲਖਾਨੇ ਤੋਂ ਸੈਂਪਲ ਚੋਰੀ ਹੋਏ ਉਸ ਦਾ ਤਾਲਾ ਤੋੜਿਆ ਨਹੀਂ ਗਿਆ ਸੀ ਜਦਕਿ ਖੁੱਲ੍ਹਾ ਮਿਲਿਆ ਸੀ ਉੱਥੇ ਹੀ ਜਿਨ੍ਹਾਂ ਪੁਲਿਸ ਕਰਮੀਆਂ ਦੀ ਡਿਊਟੀ ਹੁੰਦੀ ਹੈ ਉਨ੍ਹਾਂ ਦੇ ਰਹਿੰਦੇ ਅਜਿਹਾ ਕਿਵੇਂ ਹੋਇਆ? 
2. ਮਾਲਖਾਨਾ ਇੰਚਾਰਜ ਨੂੰ ਸਸਪੈਂਡ  ਕਰ ਦਿੱਤਾ ਗਿਆ ਪਰ ਜਦੋਂ ਪੁਲਿਸ ਕਰਮਚਾਰੀ ਉਥੇ ਤੈਨਾਤ ਸਨ ਉਨ੍ਹਾਂ ਦੀ ਘਰ ਉੱਤੇ ਕਾਰਵਾਈ ਦੀ ਬਜਾਏ ਅਗਿਆਤ ਉੱਤੇ ਐੱਫਆਈਆਰ ਕੀਤੀ ਗਈ?

3. ਜੋ 76 ਸੈਂਪਲ ਚੋਰੀ ਹੋਏ ਸਨ ਇਸ ਵਿਚ 320 ਗ੍ਰਾਮ ਹੈਰੋਇਨ ਸਿਰਫ ਗੁਰਦੀਪ ਸਰਪੰਚ ਸਣੇ ਦੋ ਵੱਡੇ ਡਰੱਗ ਰੈਕੇਟ ਦੀ ਸੀ ਜੋ ਸਿਰਫ ਐਸਟੀਐਫ ਨੇ ਫੜੇ ਸਨ ਜਦਕਿ ਨੇੜੇ ਪਏ ਸੈਂਪਲਾਂ ਨੂੰ ਛੇੜਿਆ ਤੱਕ ਨਹੀਂ ਸੀ ਗਿਆ

WATCH LIVE TV

Trending news