ਚੰਡੀਗੜ੍ਹ : ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਲੈਕੇ ਯੂਪੀ ਅਤੇ ਪੰਜਾਬ ਪੁਲਿਸ ਆਹਮੋ- ਸਾਹਮਣੋ ਆ ਗਈ ਹੈ, ਅੰਸਾਰੀ ਰੰਗਦਾਰੀ ਦੇ ਇੱਕ ਮਾਮਲੇ ਵਿੱਚ ਰੋਪੜ ਜੇਲ੍ਹ ਵਿੱਚ ਬੰਦ ਹੈ, ਤਕਰੀਬਨ 2 ਸਾਲ ਪਹਿਲਾਂ ਪੰਜਾਬ ਪੁਲਿਸ ਅੰਸਾਰੀ ਨੂੰ ਉੱਤਰ ਪ੍ਰਦੇਸ਼ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈਕੇ ਆਈ ਸੀ, ਯੂਪੀ ਪੁਲਿਸ ਕਈ ਮਹੀਨਿਆਂ ਤੋਂ ਮੁਖ਼ਤਾਰ ਅੰਸਾਰੀ ਨੂੰ ਵਾਪਸ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਇਸ ਵਾਰ ਮੁੜ ਤੋਂ ਉੱਤਰ ਪ੍ਰਦੇਸ਼ ਪੁਲਿਸ ਸੁਪਰੀਮ ਕੋਰਟ ਦਾ ਨੋਟਿਸ ਲੈਕੇ ਪੰਜਾਬ ਪਹੁੰਚੀ,ਪਰ ਪੰਜਾਬ ਪੁਲਿਸ ਨੇ ਮੈਡੀਕਲ ਵਜ੍ਹਾਂ ਨਾਲ ਅੰਸਾਰੀ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ,ਇਸ 'ਤੇ ਪੰਜਾਬ ਬੀਜੇਪੀ ਦੇ ਆਗੂ ਤਰੁਣ ਚੁੱਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਅੰਸਾਰੀ ਨੂੰ ਲੈਕੇ ਵੱਡੇ ਇਲਜ਼ਾਮ ਲਗਾਏ ਨੇ
ਤਰੁਣ ਚੁੱਘ ਦਾ ਇਲਜ਼ਾਮ
ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਬਚਾ ਰਹੀ ਹੈ,ਉਨ੍ਹਾਂ ਕਿਹਾ ਕੀ ਅੰਸਾਰੀ 'ਤੇ ਕਤਲ ਦੇ ਕਈ ਇਲਜ਼ਾਮ ਹੈ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੱਥ ਖ਼ੂਨ ਨਾਲ ਕਿਉਂ ਰੰਗ ਰਹੀ ਹੈ ? ਤਰੁਣ ਚੁੱਘ ਨੇ ਇਲਜ਼ਾਮ ਲਗਾਇਆ ਕਿ ਮੁਖ਼ਤਾਰ ਅੰਸਾਰੀ ਨੇ ਉੱਤਰ ਪ੍ਰਦੇਸ਼ ਦੇ ਮੁਹੰਮਦਾਬਾਦ ਦੀ ਬੀਜੇਪੀ ਵਿਧਾਇਕ ਅਲਕਾ ਰਾਏ ਦੇ ਪਤੀ ਦਾ 2005 ਵਿੱਚ ਕਤਲ ਕੀਤਾ ਸੀ,ਉੱਤਰ ਪ੍ਰਦੇਸ਼ ਪੁਲਿਸ ਵਾਰ-ਵਾਰ ਪੰਜਾਬ ਪੁਲਿਸ ਨੂੰ ਅਪੀਲ ਕਰ ਰਹੀ ਹੈ ਕੀ ਜਾਂਚ ਲਈ ਉਸ ਨੂੰ ਯੂਪੀ ਭੇਜਿਆ ਜਾਵੇ ਪਰ ਪੰਜਾਬ ਪੁਲਿਸ ਹਰ ਵਾਰ ਬਹਾਨੇ ਨਾਲ ਉਸ ਨੂੰ ਸੌਂਪ ਨਹੀਂ ਰਹੀ ਹੈ
ਅੰਸਾਰੀ ਖ਼ਿਲਾਫ਼ ਇੰਨੇ ਮਾਮਲੇ ਦਰਜ
ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਵਿੱਚ ਮੁਖ਼ਤਾਰ ਅੰਸਾਰੀ ਦਾ ਨਾਂ ਕਾਫ਼ੀ ਮਸ਼ਹੂਰ ਹੈ,ਉਸ 'ਤੇ ਕਤਲ,ਕਿਡਨੈਪਿੰਗ ਦੇ 44 ਕੇਸ ਦਰਜ ਨੇ,ਇਸ ਤੋਂ ਇਲਾਵਾ ਟਾਡਾ,ਮਕੋਕਾ,ਪੋਟਾ ਵਰਗੇ ਕਾਨੂੰਨ ਵੀ ਉਸ 'ਤੇ ਲੱਗੇ ਨੇ,ਪਰ ਹਰ ਵਾਰ ਸਿਆਸੀ ਰਸੂਖ਼ ਦੀ ਵਜ੍ਹਾਂ ਕਰਕੇ ਬੱਚ ਦਾ ਰਿਹਾ,ਮੁਖ਼ਤਾਰ ਅੰਸਾਰੀ ਦਾ ਨਾਂ 1988 ਵਿੱਚ ਪਹਿਲੀ ਵਾਰ ਕਤਲ ਦੇ ਮਾਮਲੇ ਵਿੱਚ ਆਇਆ ਸੀ, ਅੰਸਾਰੀ ਸਰਕਾਰੀ ਠੇਕਿਆਂ 'ਤੇ ਕਬਜ਼ਾ ਕਰਦਾ ਸੀ,1996 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਅੰਸਾਰੀ ਨੇ ਇਸ ਆਪਣੇ ਸਿਆਸੀ ਰਸੂਖ਼ ਦੌਰਾਨ ਕਈ ਜੁਰਮ ਨੂੰ ਅੰਜਾਮ ਦਿੱਤਾ ਸੀ