ਗੈਂਗਸਟਰ ਕੁਲਬੀਰ ਨਰੂਆਣਾ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ

ਰਿੰਗ ਰੋਡ ’ਤੇ ਮਾਹੌਲ ਉਸ ਵੇਲੇ ਤਣਾਨ ਪੂਰਨ ਬਣ ਗਿਆ ਜਦੋਂ ਘਰ ਪਰਤ ਰਹੇ ਇੱਕ ਸਾਬਕਾ ਗੈਂਗਸਟਰ ’ਤੇ ਕਾਰ ਸਵਾਰ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।

 ਗੈਂਗਸਟਰ  ਕੁਲਬੀਰ ਨਰੂਆਣਾ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ

ਦੇਵਾ ਨੰਦ/ਬਠਿੰਡਾ: ਰਿੰਗ ਰੋਡ ’ਤੇ ਮਾਹੌਲ ਉਸ ਵੇਲੇ ਤਣਾਨ ਪੂਰਨ ਬਣ ਗਿਆ ਜਦੋਂ ਘਰ ਪਰਤ ਰਹੇ ਇੱਕ ਗੈਂਗਸਟਰ ’ਤੇ ਕਾਰ ਸਵਾਰ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਮੌਕੇ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਨੇ ਦੱਸਿਆ ਕਿ ਉਹ ਆਪਣਾ ਦਫ਼ਤਰ ਬੰਦ ਕਰ ਘਰ ਪਰਤ ਰਹੇ ਸੀ ਤਾਂ ਉਨ੍ਹਾਂ ਨੇ ਕਾਰ ’ਚ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚੋਂ ਕੁਝ ਦੀ ਉਹਨਾਂ ਨੇ ਪਛਾਣ ਵੀ ਕਰ ਲਈ ਹੈ ਤੇ ਪੁਲਿਸ ਨੂੰ ਦੱਸ ਦਿੱਤਾ ਹੈ।

ਉਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਨੌਜਵਾਨਾਂ ਨੇ ਕੁਲਵੀਰ ਨਰੂਆਣੇ ’ਤੇ ਫਾਇਰਿੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।