ਅੰਮ੍ਰਿਤਸਰ 'ਚ ਬੰਬ ਮਿਲਣ ਨਾਲ ਮਚਿਆ ਹੜਕੰਪ! DGP ਨੇ ਲੋਕਾਂ ਨੂੰ ਕੀਤੀ ਸੁਚੇਤ ਰਹਿਣ ਦੀ ਅਪੀਲ
Advertisement

ਅੰਮ੍ਰਿਤਸਰ 'ਚ ਬੰਬ ਮਿਲਣ ਨਾਲ ਮਚਿਆ ਹੜਕੰਪ! DGP ਨੇ ਲੋਕਾਂ ਨੂੰ ਕੀਤੀ ਸੁਚੇਤ ਰਹਿਣ ਦੀ ਅਪੀਲ

ਪੰਜਾਬ ਪੁਲਿਸ ਦੇ ਵੱਲੋਂ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਡਾਲੇਕੇ ਚ ਇਕ ਟਿਫਨ ਬੰਬ ਬਰਾਮਦ ਹੋਇਆ

ਅੰਮ੍ਰਿਤਸਰ 'ਚ ਬੰਬ ਮਿਲਣ ਨਾਲ ਮਚਿਆ ਹੜਕੰਪ! DGP ਨੇ ਲੋਕਾਂ ਨੂੰ ਕੀਤੀ ਸੁਚੇਤ ਰਹਿਣ ਦੀ ਅਪੀਲ

ਅੰਮ੍ਰਿਤਸਰ : ਪੰਜਾਬ ਪੁਲਿਸ ਦੇ ਵੱਲੋਂ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਡਾਲੇਕੇ ਚ ਇਕ ਟਿਫਨ ਬੰਬ ਬਰਾਮਦ ਹੋਇਆ. ਜਿਸ ਬਾਰੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ.  

ਡ੍ਰੋਨ ਰਾਹੀਂ ਸੁੱਟਿਆ ਗਿਆ ਸੀ ਬੰਬ
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਿੰਡ ਵਿੱਚੋਂ ਮਿਲੇ ਇਸ ਟਿਫਨ ਬੰਬ ਨੂੰ ਸਰਹੱਦ ਪਾਰ ਤੋਂ ਡ੍ਰੋਨ ਰਾਹੀਂ ਸੁੱਟਿਆ ਗਿਆ ਸੀ. ਬੰਬ ਮਿਲਣ ਤੋਂ ਬਾਅਦ  ਪੁਲੀਸ ਅਤੇ ਸੁਰੱਖਿਆ ਏਜੰਸੀਆਂ ਚੌਕੰਨੀਆਂ ਹੋ ਗਈਆਂ. ਉਨ੍ਹਾਂ ਨੇ ਦੱਸਿਆ ਕਿ ਇਸ ਦੀ ਪਹੁੰਚ ਦੋ ਕਿੱਲੋ RDX ਦੇ ਬਰਾਬਰ ਸੀ ਅਤੇ ਇਸ ਵਿਚ ਸਵਿੱਚ ਮੈਕੇਨਿਜ਼ਮ ਵਾਲਾ ਟਾਈਮ ਬੰਬ ਸੀ ਇਸ ਵਿੱਚ ਸਪਰਿੰਗ ਮੈਕੇਨਿਜ਼ਮ ਮੈਗਨੇਟਿਕ ਅਤੇ ਤਿੰਨ ਡੇਟੋਨੇਟਰ ਮਿਲੇ.  ਹੁਣ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਆਤੰਕੀ ਸੰਗਠਨ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ. ਕਿਉਂਕਿ ਸੁਤੰਤਰਤਾ ਦਿਹਾੜਾ ਆਉਣ ਵਾਲਾ ਹੈ  ਇਸ ਦੌਰਾਨ ਕੋਈ ਵੱਡੀ ਸਾਜ਼ਿਸ਼ ਕੀਤੀ ਜਾ ਸਕਦੀ ਸੀ.  

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਸੀਮਾ ਪਾਰ ਤੋਂ ਕਰਾਸ ਬਾਰਡਰ ਗਤੀਵਿਧੀਆਂ ਵਧੀਆਂ ਹਨ ਪੰਜਾਬ ਪੁਲਿਸ ਕੇਂਦਰ ਦੀ ਏਜੰਸੀ ਦੇ ਨਾਲ ਸੰਪਰਕ ਵਿੱਚ ਹੈ 

ਡੀਜੀਪੀ ਨੇ ਲੋਕਾਂ ਨੂੰ ਕੀਤੀ ਅਪੀਲ  
ਡੀਜੀਪੀ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਕੋਈ ਵੀ ਸ਼ੱਕੀ ਵਸਤੂ ਦਿਖਣ 'ਤੇ 112 'ਤੇ ਕਾਲ ਕਰਨ ਡੀਜੀਪੀ ਨੇ ਦੱਸਿਆ ਕਿ ਪੁਲਿਸ ਨੂੰ 7-8 ਅਗਸਤ ਦੀ ਰਾਤ ਨੂੰ ਸੂਚਨਾ ਮਿਲੀ ਸੀ ਕਿ ਸਰਹੱਦ ਪਾਰ ਤੋਂ ਡਰੋਨ ਆਉਂਦੇ ਵੇਖਿਆ ਗਿਆ ਹੈ ਡ੍ਰੋਨ ਤੋਂ ਕੁਝ ਡਿੱਗਣ ਦੀ ਵੀ ਆਵਾਜ਼ ਆਈ ਸੀ ਪੁਲਿਸ ਨੂੰ 7 ਥੈਲਿਆਂ 'ਚ IED ਹੈਂਡ ਗ੍ਰੇਨੇਡ ਅਤੇ ਬੰਦੂਕ ਦੀਆਂ ਗੋਲੀਆਂ  ਵੀ ਮਿਲੀਆਂ ਹਨ 

ਸਰਹੱਦ 'ਤੇ ਵਧੀਆ ਹਨ ਸਰਗਰਮੀਆਂ  
ਦੱਸ ਦੇਈਏ ਕਿ ਸਰਹੱਦ ਉੱਤੇ ਪਿਛਲੇ ਕੁਝ ਸਮੇਂ ਤੋਂ ਡਰੋਨ ਦੀਆਂ ਗਤੀਵਿਧੀਆਂ ਵਧੀਆਂ ਹਨ ਪਹਿਲਾਂ ਵੀ ਸੀਮਾ ਪਾਰ ਤੋਂ ਡ੍ਰੋਨ ਰਾਹੀਂ ਹਥਿਆਰ ਸੁੱਟੇ ਜਾਂਦੇ ਰਹੇ ਹਨ ਪਾਕਿਸਤਾਨ ਵਿੱਚ ਬੈਠੇ ਆਤੰਕੀਆਂ ਦੇ ਹਰ ਮਨਸੂਬੇ ਨੂੰ ਭਾਰਤੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ ਪੰਜਾਬ ਦੇ ਡੀਜੀਪੀ ਨੇ ਲੋਕਾਂ ਨੂੰ ਕਿਹਾ ਕਿ ਉਹ ਸੁਚੇਤ ਰਹਿਣ ਉੱਥੇ ਹੀ ਪੁਲਸ ਨੇ ਸੁਤੰਤਰਤਾ ਦਿਹਾੜੇ ਤੇ ਕੋਈ ਗੜਬੜੀ ਨਾ ਪੈਲੇਸ ਦੇ ਮੱਦੇਨਜ਼ਰ ਪਹਿਲਾਂ ਹੀ ਸੁਰੱਖਿਆ ਵਿਵਸਥਾ ਹੋਰ ਪੁਖ਼ਤਾ ਕਰ ਦਿੱਤੀ ਹੈ

WATCH LIVE TV

Trending news