ਵਿਆਹ ਤੋਂ ਇੱਕ ਦਿਨ ਪਹਿਲਾਂ ਮੁੱਕਰੀ ਕੁੜੀ, ਮੁੰਡੇ ਨੇ ਕੀਤਾ ਇਹੋ ਜਿਹਾ ਕੰਮ ਕਿ ਸਾਰੇ ਹੈਰਾਨ ਰਹਿ ਗਏ
Advertisement

ਵਿਆਹ ਤੋਂ ਇੱਕ ਦਿਨ ਪਹਿਲਾਂ ਮੁੱਕਰੀ ਕੁੜੀ, ਮੁੰਡੇ ਨੇ ਕੀਤਾ ਇਹੋ ਜਿਹਾ ਕੰਮ ਕਿ ਸਾਰੇ ਹੈਰਾਨ ਰਹਿ ਗਏ

ਵਿਆਹ ਤੋਂ ਇਕ ਦਿਨ ਪਹਿਲਾਂ ਲੜਕੀ ਮੁਕਰਨ ਕਾਰਨ ਲੜਕੇ ਨੇ ਅਜਿਹਾ ਕਦਮ ਚੁੱਕਿਆ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ .

 ਵਿਆਹ ਤੋਂ ਇੱਕ ਦਿਨ ਪਹਿਲਾਂ ਮੁੱਕਰੀ ਕੁੜੀ, ਮੁੰਡੇ ਨੇ ਕੀਤਾ ਇਹੋ ਜਿਹਾ ਕੰਮ ਕਿ ਸਾਰੇ ਹੈਰਾਨ ਰਹਿ ਗਏ

ਮਨੀਸ਼ ਸ਼ਰਮਾ /ਤਰਨ ਤਾਰਨ : ਇਲਾਕੇ ਦੇ ਸਰਹੱਦੀ ਕਸਬਾ  ਭਿੱਖੀਵਿੰਡ ਦੇ ਵਸਨੀਕ ਨੌਜਵਾਨ ਨੇ ਪਿਛਲੇ ਕਰੀਬ ਦੋ ਤਿੰਨ ਸਾਲ ਤੋਂ ਚਲਦੇ ਪ੍ਰੇਮ ਸੰਬੰਧਾਂ ਤੋਂ ਬਾਅਦ ਲੜਕੀ ਵਲੋਂ ਵਿਆਹ ਤੋਂ ਇਨਕਾਰ ਕਰਨ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਨੂੰ ਉਸ ਦੇ ਦੋਸਤਾਂ ਵਲੋਂ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

 ਇਸ ਸੰਬੰਧੀ ਜ਼ਖ਼ਮੀ ਨੌਜਵਾਨ ਦੇ ਪਿਤਾ ਰਣਜੀਤ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਮੇਰੇ ਲੜਕੇ ਸਤਨਾਮ ਸਿੰਘ ਦੇ ਭਿੱਖੀਵਿੰਡ ਦੀ ਹੀ ਇੱਕ ਲੜਕੀ ਨਾਲ  2-3 ਸਾਲ  ਤੋਂ ਪ੍ਰੇਮ ਸੰਬੰਧ ਸਨ ਜਿਸ ਸਬੰਧੀ ਕੁਝ ਮੋਹਤਬਾਰ ਵਿਅਕਤੀਆਂ ਵਿੱਚ ਪੈ ਕੇ ਬੀਤੀ ਰਾਤ ਦੋਹਾਂ ਦੇ ਵਿਆਹ ਦਾ ਫ਼ੈਸਲਾ ਕੀਤਾ ਅਤੇ ਅੱਜ ਸਾਦਾ ਵਿਆਹ (ਚੁੰਨੀ ਚੜ੍ਹਾਵਾ  ) ਕਰਨਾ ਸੀ ਪਰ ਲੜਕੀ ਨੇ ਬੀਤੀ ਰਾਤ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ  ਜਿਸ ਤੋਂ ਬਾਅਦ ਉਹਨਾਂ ਦੇ ਪੁੱਤਰ  ਸਤਨਾਮ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕਿ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ।  ਜਿਸ ਨੂੰ ਉਸ ਦੇ ਦੋਸਤਾਂ ਜ਼ਖਮੀ ਹਾਲਤ ਵਿਚ   ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ  ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

WATCH TV

 

Trending news