ਖੂਨ ਦਾ ਰੰਗ ਹੋਇਆ ਸਫੈਦ, ਭਰਾ ਨੇ ਕੀਤਾ ਭਰਾ ਦਾ ਕਤਲ, ਪੁਲਿਸ 'ਤੇ ਲੱਗੇ ਵੱਡੇ ਇਲਜ਼ਾਮ

ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਤੋਂ ਸਾਹਮਣੇ ਆਇਆ ਹੈ ਜਿੱਥੇ  ਪਿਛਲੇ ਤਿੰਨ ਸਾਲ ਤੋਂ ਪਰਿਵਾਰ ਵਿੱਚ ਚੱਲ ਰਹੇ ਜ਼ਮੀਨੀ ਵਿਵਾਦ ਦੇ ਚਲਦਿਆਂ ਭਰਾ ਨੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਮਹਿੰਦਰ  ਸਿੰਘ  ਵਜੋਂ ਹੋਈ ਹੈ।  

ਖੂਨ ਦਾ ਰੰਗ ਹੋਇਆ ਸਫੈਦ, ਭਰਾ ਨੇ ਕੀਤਾ ਭਰਾ ਦਾ ਕਤਲ, ਪੁਲਿਸ 'ਤੇ ਲੱਗੇ ਵੱਡੇ ਇਲਜ਼ਾਮ

ਰਾਜੇਸ਼ ਕਟਾਰੀਆ/ਫਿਰੋਜ਼ਪੁਰ: ਜ਼ਮੀਨੀਂ ਵਿਵਾਦ ਨੇ ਅਕਸਰ ਖੂਨ ਦਾ ਰੰਗ ਚਿੱਟਾ ਕਰ ਦਿੰਦਾ ਹੈ, ਜਿਸ ਕਰਕੇ ਲੋਕ ਅਕਸਰ ਰਿਸ਼ਤਿਆਂ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਤਰ੍ਹਾਂ ਦਾ ਇੱਕ ਮਾਮਲਾ ਸਥਾਨਿਕ ਸ਼ਹਿਰ ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਤੋਂ ਸਾਹਮਣੇ ਆਇਆ ਹੈ ਜਿੱਥੇ  ਪਿਛਲੇ ਤਿੰਨ ਸਾਲ ਤੋਂ ਪਰਿਵਾਰ ਵਿੱਚ ਚੱਲ ਰਹੇ ਜ਼ਮੀਨੀ ਵਿਵਾਦ ਦੇ ਚਲਦਿਆਂ ਭਰਾ ਨੇ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਮਹਿੰਦਰ  ਸਿੰਘ  ਵਜੋਂ ਹੋਈ ਹੈ।

ਦੱਸਣਯੋਗ ਹੈ ਕਿ ਇਸ ਹਮਲੇ ਵਿੱਚ ਮ੍ਰਿਤਕ ਮਹਿੰਦਰ  ਸਿੰਘ ਦਾ ਲੜਕਾ ਵੀ ਗੰਭੀਰ ਰੂਪ ਵਿੱਚ  ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ ਵਿੱਚ ਇਲਾਜ਼ ਲਈ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਜ਼ਮੀਨ ਦੇ ਝਗੜੇ ਕਾਰਨ ਹੋਇਆ ਕਤਲ 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਉਸ ਦਾ ਚਾਚਾ ਜ਼ਮੀਨ ਹਥਿਆਉਣ ਲਈ ਲਗਾਤਾਰ ਉਨ੍ਹਾਂ 'ਤੇ ਜਾਨਲੇਵਾ ਹਮਲੇ ਕਰਦਾ ਆ ਰਿਹਾ ਹੈ। 

ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਦੀ ਦੇਰ ਸ਼ਾਮ ਨੂੰ ਉਸ ਦਾ ਭਰਾ ਮਹਿੰਦਰ ਸਿੰਘ ਅਤੇ  ਉਸ ਦਾ ਭਤੀਜਾ  ਦਵਾਈ ਲੈਣ ਲਈ ਪੰਜੇ ਕੇ ਉਤਾਡ਼ ਵਿਖੇ ਜਾ ਰਹੇ ਸਨ ਤਾਂ  ਪਿੰਡ ਰੁਕਨਾ ਬੋਦਲਾ ਵਿਖੇ ਪੁੱਜਣ ਤੇ ਉਸ ਦੇ ਚਾਚੇ ਗੁਰਦੇਵ  ਨੇ ਆਪਣੇ ਪੁੱਤਰ ਸੁਖਵਿੰਦਰ,ਜਸਵਿੰਦਰ ਅਤੇ  ਆਪਣੇ ਹੋਰ ਦਰਜਨ ਭਰ ਸਾਥੀਆਂ ਨੂੰ ਨਾਲ ਲੈ ਕੇ ਉਸ ਦੇ ਭਰਾ ਤੇ ਭਤੀਜੇ ਉਪਰ ਗੋਲੀ ਚਲਾ ਦਿੱਤੀ  ਜਿਸ ਹਮਲੇ ਵਿੱਚ ਗੋਲੀ ਲੱਗਣ ਨਾਲ ਉਸ ਦੇ ਭਰਾ  ਮਹਿੰਦਰ  ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।

ਪੀੜਤ ਪਰਿਵਾਰ ਨੇ ਕਤਲ ਦਾ ਪੁਲਿਸ ਨੂੰ ਠਹਿਰਾਇਆ ਦੋਸ਼ੀ  
ਮ੍ਰਿਤਕ ਦੇ ਭਰਾ ਨੇ ਗੁਰੂਹਰਸਹਾਏ ਪੁਲਿਸ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੁੱਧਵਾਰ ਸਵੇਰ ਵੇਲੇ ਵੀ ੳਨ੍ਹਾਂ ਦੇ ਚਾਚੇ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਸਬੂਤ ਦੇ ਕੇ ਜਾਣੂ ਕਰਵਾਇਆ ਗਿਆ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕ ਦੇ ਭਰਾ ਨੇ ਕਿਹਾ ਕਿ  ਜੇਕਰ ਪੁਲਿਸ ਨੇ ਸਵੇਰ ਦੇ ਮੌਕੇ ਤੋਂ ਹੀ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਉਸ ਦੇ ਭਰਾ ਮਹਿੰਦਰ ਸਿੰਘ ਦੀ ਮੌਤ ਨਹੀਂ ਹੋਣੀ ਸੀ, ਜਿਸ ਲਈ ਗੁਰੂਹਰਸਹਾਏ ਪੁਲਿਸ ਹੀ ਮਹਿੰਦਰ ਸਿੰਘ ਦੇ ਕਤਲ ਦੀ ਦੋਸ਼ੀ ਹੈ। ਦੂਸਰੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ।

 

WATCH LIVE TV