BSF ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ 'ਤੇ 13 ਕਿਲੋ ਹੈਰੋਇਨ ਬਰਾਮਦ, ਕੀਮਤ 65 ਕਰੋੜ ਰੁਪਏ !

 ਜਿਸ ਦੀ ਕੌਮਾਂਤਰੀ ਬਜ਼ਾਰ ਚ ਕੀਮਤ ਕਰੀਬ 65 ਕਰੋੜ ਦੱਸੀ ਜਾ ਰਹੀ ਹੈ। 

BSF ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ 'ਤੇ 13 ਕਿਲੋ ਹੈਰੋਇਨ ਬਰਾਮਦ, ਕੀਮਤ 65 ਕਰੋੜ ਰੁਪਏ !
ਫਾਈਲ ਫੋਟੋ

ਰਾਜੇਸ਼ ਕਟਾਰੀਆ/ ਫਿਰੋਜ਼ਪੁਰ: ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ BSF ਦੇ ਜਵਾਨਾਂ ਦੇ ਹੱਥ ਉਸ ਵੇਲੇ ਵੱਡੀ ਸਫ਼ਲਤਾ ਲੱਗੀ, ਜਦੋਂ ਬੀਐੱਸਐੱਫ ਦੀ ਟੀਮ ਨੇ 13 ਕਿੱਲੋ ਹੈਰੋਇਨ ਦੀ ਖ਼ੇਪ ਬਰਾਮਦ ਕੀਤੀ।  ਜਿਸ ਦੀ ਕੌਮਾਂਤਰੀ ਬਜ਼ਾਰ ਚ ਕੀਮਤ ਕਰੀਬ 65 ਕਰੋੜ ਦੱਸੀ ਜਾ ਰਹੀ ਹੈ। 

ਬੀਐੱਸਐੱਫ ਪੰਜਾਬ ਫਰੰਟਿਅਰ ਦੇ ਡੀਆਈਜੀ ਘੱਟ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਬੀਐੱਸਐਫ ਦੀ 116 ਬਟਾਲੀਅਨ ਨੇ ਫਿਰੋਜਪੁਰ ਭਾਰਤ ਪਾਕਿ ਬਾਰਡਰ ਉੱਤੇ ਚਾਰ ਕੈਨਸਟਰ ਫੜੇ ਹਨ, ਜਿਨ੍ਹਾਂ ਵਿੱਚ ਕਰੀਬ 13 ਕਿੱਲੋ ਹੈਰੋਇਨ ਹੈ।ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸੀਮਾ ਵਿੱਚ ਭੇਜੀ ਗਈ ਸੀ ਅਤੇ ਬੀਐੱਸਐਫ ਨੇ ਹੈਰੋਇਨ ਦੀ ਇਹ ਖੇਪ ਫੜ ਕੇ ਪਾਕਿਸਤਾਨੀ ਅਤੇ ਭਾਰਤੀ ਤਸਕਰਾਂ  ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤੀ ਜਵਾਨਾਂ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਕਈ ਵਾਰ ਇਸੇ ਤਰਾਂ ਪਸਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਨਸ਼ਿਆਂ ਦੀ ਖੇਪ ਤੋਂ ਇਲਾਵਾ ਭਾਰੀ ਮਾਤਰਾ ਚ ਮਾਰੂ ਹਥਿਆਰਾਂ ਦੀ ਖੇਪ ਵੀ ਬਰਾਮਦ ਕੀਤੀ ਹੈ ਅਤੇ ਕਈ ਦਹਿਸ਼ਤਗਰਦਾਂ ਦੀ ਘੁੰਸਪੈਠ ਨੂੰ ਨਾਕਾਮ ਕਰਦਿਆਂ ਮੌਕੇ 'ਤੇ ਹੀ ਢੇਰ ਕੀਤਾ ਹੈ। 

Watch Live Tv-