SBI ਗਾਹਕ ਹੋ ਜਾਣ Alert: ਸਿਰਫ਼ ਇੱਕ ਗ਼ਲਤ ਕਲਿੱਕ ਕਰ ਸਕਦਾ ਹੈ ਤੁਹਾਡਾ ਐਕਾਉਂਟ ਖ਼ਾਲੀ

ਰਿਮੋਰਟ ਐਕਸੈੱਸ ਮੋਬਾਈਲ ਘੁਟਾਲੇ ਦੇ ਤਹਿਤ ਆਨ ਲਾਈਨ ਠੱਗੀ ਕਰਨ ਵਾਲਿਆਂ ਤੋਂ ਅਲਰਟ 

 SBI ਗਾਹਕ ਹੋ ਜਾਣ Alert: ਸਿਰਫ਼ ਇੱਕ ਗ਼ਲਤ ਕਲਿੱਕ ਕਰ ਸਕਦਾ ਹੈ ਤੁਹਾਡਾ ਐਕਾਉਂਟ ਖ਼ਾਲੀ
ਰਿਮੋਰਟ ਐਕਸੈੱਸ ਮੋਬਾਈਲ ਘੁਟਾਲੇ ਦੇ ਤਹਿਤ ਆਨ ਲਾਈਨ ਠੱਗੀ ਕਰਨ ਵਾਲਿਆਂ ਤੋਂ ਅਲਰਟ

ਦਿੱਲੀ : ਦੇਸ਼ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਆਨ ਲਾਈਨ ਘੁਟਾਲੇ ਸਾਹਮਣੇ ਆ ਰਹੇ ਨੇ ਇਸ ਕੜੀ ਵਿੱਚ ਹੁਣ ਬੈਂਕ ਖਾਤਿਆਂ ਵਿੱਚ ਸੰਨ੍ਹ ਲੱਗਣੀ ਸ਼ੁਰੂ ਹੋ ਗਈ ਹੈ, ਅਜਿਹੇ ਹੀ ਖ਼ਤਰੇ ਨੂੰ ਵੇਖ ਦੇ ਹੋਏ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ, ਬੈਂਕ ਦਾ ਕਹਿਣਾ ਹੈ ਕੀ ਜੇਕਰ ਤੁਸੀਂ ਜ਼ਰਾ ਵੀ ਲਾਪਰਵਾਹੀ ਵਰਤੀ ਤਾਂ ਤੁਹਾਡੇ ਖਾਤਿਆਂ ਤੋਂ ਪੈਸਾ ਗ਼ਾਇਬ ਹੋ ਜਾਵੇਗਾ 

ਭਾਰਤੀ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਰਿਮੋਟ ਐਕਸੈੱਸ ਮੋਬਾਈਲ ਘੁਟਾਲੇ ਤੋਂ ਸਾਵਧਾਨ ਕੀਤਾ ਹੈ, ਸਾਡੇ ਸਹਿਯੋਗੀ Zeebiz.com ਦੇ ਮੁਤਾਬਿਕ ਬੈਂਕ ਨੇ ਟਵੀਟ  ਕਰਕੇ ਗਾਹਕਾਂ ਨੂੰ ਜਾਣਕਾਰੀ ਦਿੱਤੀ ਹੈ ਕੀ ਰਿਮੋਟ ਐਕਸੈੱਸ ਮੋਬਾਈਲ ਘੁਟਾਲੇ ਦੇ ਤਹਿਤ ਆਨ ਲਾਈਨ ਠੱਗੀ ਕਰਨ ਵਾਲੇ ਗਾਹਕਾਂ ਨੂੰ ਕਾਲ ਕਰਕੇ ਆਪਣੇ ਆਪ ਨੂੰ ਬੈਂਕ ਦਾ ਅਧਿਕਾਰੀ ਦੱਸ ਨੇ ਅਤੇ ਗਾਹਕ ਤੋਂ ਉਸ ਦਾ ਵਾਲੇਟ ਜਾਂ ਫਿਰ ਬੈਂਕ ਐਕਾਉਂਟ ਦੀ KYC ਪੂਰੀ ਨਾ ਹੋਣ ਜਾਂ ਡਿਟੇਲਜ਼ ਕਾਰਡ ਬਲਾਕ ਹੋਣ ਦੀ ਗੱਲ ਕਹਿੰਦੇ ਨੇ ਅਤੇ ਗਾਹਕ ਨੂੰ ਇੱਕ ਐੱਪ ਡਾਊਨ ਲੋਡ ਕਰਨ ਨੂੰ ਕਹਿੰਦੇ ਨੇ, ਜੇਕਰ ਗਾਹਰ ਐੱਪ ਡਾਊਨ ਲੋਡ ਕਰ ਲੈਂਦਾ ਹੈ ਤਾਂ ਉਸ ਦੇ ਵੇਖ ਦੇ ਹੀ ਵੇਖ ਦੇ ਠੱਗ ਗਾਹਕ ਦਾ ਫ਼ੋਨ ਜਾਂ ਸਿਸਟਮ ਦੀ ਸਕਰੀਨ ਨੂੰ ਹੈੱਕ ਕਰ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ, ਇੱਕ ਵਾਰ ਮੋਬਾਇਲ ਫੋਨ 'ਤੇ ਕੰਟਰੋਲ ਕਰਨ ਤੋਂ ਬਾਅਦ ਠੱਗ ਫੋਨ 'ਤੇ ਆਏ OTP ਦੇ ਜ਼ਰੀਏ ਤੁਹਾਡਾ ਸਾਰਾ ਪੈਸਾ ਉਡਾ ਸਕਦਾ ਹੈ

ਬੈਂਕ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਲੈਣ ਦੇ ਲਈ https://bank.sbi 'ਤੇ ਲਾਗ ਈਨ ਕਰੋ, ਬੈਂਕ ਦੇ ਅਧਿਕਾਰਕ ਐੱਪ ਜਿਵੇਂ SBIYONO,YONOlite ਅਤੇ BHIM SBI pay ਵਰਗੇ ਐੱਪ ਹੀ ਇੰਸਟਾਲ ਕਰੋ, ਸਿਰਫ਼ ਬੈਂਕ ਦੇ ਗਾਹਕ ਸਹਾਇਕ ਟੋਲ ਫ੍ਰੀ ਨੰਬਰ 18004253800 ਜਾਂ 1800112211 'ਤੇ ਸੰਪਰਕ ਕਰੋ, ਕਿਸੇ ਵੀ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ

ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕੀ ਬੈਂਕ ਦੇ ATM ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤੋਂ, ਬੈਂਕ ਨੇ ਕਿਹਾ ਹੈ ਕੀ ਗਾਹਕਾਂ ਦੇਖਾਤੇ ਵਿੱਚ ATM CARD ਕਲੋਨ (Cloned ATM Card) ਕਰਕੇ ਪੈਸੇ ਕੱਢੇ ਜਾ ਚੁੱਕੇ ਨੇ, ਉਨ੍ਹਾਂ ਨੂੰ ਪੈਸੇ ਜਲਦ ਤੋਂ ਜਲਦ ਮਿਲ ਸਕਦੇ ਨੇ ਨਾਲ ਹੀ ਬੈਂਕ ਨੇ ਗਾਹਕਾਂ ਨੂੰ ATM ਵਰਤੋਂ ਕਰਦੇ ਸਮੇਂ ਅਲਰਟ ਰਹਿਣ ਦੇ ਵੀ ਨਿਰਦੇਸ਼ ਦਿੱਤੇ ਨੇ