ਬੱਸਾਂ ਵਿੱਚ ਵੱਜਣ ਵਾਲੇ ਗਾਣਿਆਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਨੇ ਕੀ ਕੀਤੀ ਸਖ਼ਤੀ ?
Advertisement

ਬੱਸਾਂ ਵਿੱਚ ਵੱਜਣ ਵਾਲੇ ਗਾਣਿਆਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਨੇ ਕੀ ਕੀਤੀ ਸਖ਼ਤੀ ?

ਲੱਚਰ ਅਤੇ ਹਿੰਸਾ ਨੂੰ ਪਰਮੋਟ ਕਰਨ ਵਾਲੇ ਗਾਇਕਾਂ ਅਤੇ ਫ਼ਿਲਮ ਨਿਰਮਾਤਾ ਖ਼ਿਲਾਫ਼ ਮੁੱਖ ਮੰਤਰੀ ਦੀ ਸਖ਼ਤੀ ਤੋਂ ਬਾਅਦ ਬੱਸਾਂ ਵਿੱਚ ਨਹੀਂ ਵੀ ਨਹੀਂ ਵੱਜਣਗੇ ਲੱਚਰ ਗੀਤ 

ਬੱਸਾਂ ਵਿੱਚ ਵੱਜਣ ਵਾਲੇ ਗਾਣਿਆਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਨੇ ਕੀ ਕੀਤੀ ਸਖ਼ਤੀ  ?

ਚੰਡੀਗੜ੍ਹ  : ਪੰਜਾਬ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾਣ ਲਈ ਜ਼ਿਆਦਾਤਰ ਲੋਕ ਬੱਸ ਦਾ ਸਫ਼ਰ ਕਰਦੇ ਨੇ, ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਸਫ਼ਰ ਕਰ ਰਹੇ ਹੋ ਤਾਂ ਕਈ ਵਾਰ ਇਹ ਸਫ਼ਰ ਤੁਹਾਡੇ  ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੁੰਦਾ ਹੈ, ਬੱਸ ਦੇ ਸਪੀਕਰ ਤੋਂ ਆਉਣ ਵਾਲੀ ਇੱਕ ਆਵਾਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਹੁੰਦੀ ਹੈ, ਕਈ ਵਾਰ ਅਜਿਹਾ ਹੁੰਦਾ ਹੈ ਕਿ ਜੇਕਰ ਤੁਸੀਂ ਆਪਣੀ ਧੀ ਅਤੇ ਬੇਟੇ ਨਾਲ 

ਸਫ਼ਰ ਕਰ ਰਹੇ ਹੁੰਦੇ ਹੋ ਤਾਂ ਸਪੀਕਰ ਤੋਂ ਨਿਕਲਣ ਵਾਲੀ ਆਵਾਜ਼ ਸੁਣਕੇ ਤੁਸੀਂ ਇੱਕ ਦੂਜੇ ਨਾਲ ਨਜ਼ਰ ਵੀ ਨਹੀਂ ਮਿਲਾ ਸਕਦੇ ਹੋਵੋਗੇ,ਤੁਸੀਂ ਕਈ ਵਾਰ ਡਰਾਈਵਰ ਅਤੇ ਕੰਡਕਟਰ ਨੂੰ ਵੀ ਆਵਾਜ਼ ਬੰਦ ਕਰਨ ਦੀ  ਗੁਜ਼ਾਰਿਸ਼ ਕੀਤੀ ਹੋਵੇਗੀ, ਪਰ ਡਰਾਈਵਰ ਨੇ ਇਸਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੋਵੇਗਾ, ਪਰ ਹੁਣ ਇਹ ਆਵਾਜ਼ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਆਵਾਜ਼ ਨੂੰ ਬੰਦ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਨੇ ਅਤੇ ਇਸਤੇ ਅਮਲ ਵੀ ਸ਼ੁਰੂ ਹੋ ਗਿਆ ਹੈ 

ਬੱਸ ਵਿੱਚ ਵੱਜਣ ਵਾਲੇ ਗਾਣਿਆਂ 'ਤੇ ਗਾਈਡ ਲਾਈਨ 

ਲੱਚਰ ਗਾਇਕੀ ਅਤੇ ਹਿੰਸਕ ਗਾਣਿਆਂ ਦੇ  ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਸਖ਼ਤ ਫ਼ੈਸਲਾ ਲਿਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਤੋਂ ਬਾਅਦ ਬੱਸਾਂ ਵਿੱਚ ਵੱਜਣ ਵਾਲੇ ਹਿੰਸਕ ਅਤੇ ਲੱਚਰ ਗਾਇਕੀ ਦੇ ਖਿਲਾਫ਼ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ, ਹੁਣ ਤੱਕ 212 ਉਨ੍ਹਾਂ ਬੱਸਾਂ ਦੇ ਚਲਾਨ ਕੱਟੇ ਜਾ ਚੁੱਕੇ ਨੇ ਜੋ ਆਪਣੀਆਂ ਬੱਸਾਂ ਵਿੱਚ ਲੱਚਰ ਅਤੇ ਹਿੰਸਾ ਨੂੰ ਵਧਾਵਾਂ ਦੇਣ 

ਵਾਲੇ ਗਾਣੇ ਚਲਾਉਂਦੇ ਸਨ, ਮੁੱਖ ਮੰਤਰੀ ਨੇ SDM ਅਤੇ RTO ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਸਰਕਾਰ ਦੇ ਇੰਨਾ ਹੁਕਮਾਂ ਦਾ ਜੇਕਰ ਪਾਲਨ ਨਾ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ 

ਗਾਇਕਾਂ ਅਤੇ ਫ਼ਿਲਮਾਂ 'ਤੇ ਸਖ਼ਤੀ ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਛੋਟੇ ਅਤੇ ਵੱਡੇ ਪਰਦੇ 'ਤੇ ਹਿੰਸਾ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਅਤੇ ਫਿਲਮਾਂ ਖਿਲਾਫ਼ ਵੀ ਸਖ਼ਤੀ ਕੀਤੀ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੋਂ ਬਾਅਦ ਹੀ ਮਾਨਸਾ ਵਿੱਚ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ਼ ਹਿੰਸਕ ਗਾਣਿਆਂ ਨੂੰ ਪਰਮੋਟ ਕਰਨ 'ਤੇ FIR ਦਰਜ ਹੋਈ ਸੀ,ਇਸਤੋਂ ਬਾਅਦ ਵੱਡੇ ਪਰਦੇ 'ਤੇ ਹਿੰਸਾ ਨੂੰ 

ਪਰਮੋਟ ਕਰਨ ਵਾਲੀ ਪੰਜਾਬੀ ਫਿਲਮ ਸ਼ੂਟਰ 'ਤੇ ਵੀ  ਬੈਨ ਲੱਗਾ ਦਿੱਤਾ ਹੈ,ਸਿਰਫ ਇੰਨਾ ਹੀ ਨਹੀਂ ਫਿਲਮ ਦੇ ਪਰਮੋਟਰ  KV ਢਿੱਲੋਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ,ਫਿਲਮ  ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ 'ਤੇ ਬਣੀ ਸੀ, ਸੁੱਖਾਂ ਕਾਹਲਵਾਂ 'ਤੇ 20 ਤੋਂ ਵਧ ਕਤਲ ਦੇ ਮਾਮਲੇ ਦਰਜ  ਸਨ 

ਹਾਈਕੋਰਟ ਵੱਲੋਂ ਵੀ ਸਖ਼ਤ ਦਿਸ਼ਾ-ਨਿਰਦੇਸ਼

ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਹਿੰਸਕ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਹਿੰਸਕ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ 'ਤੇ ਰੋਕ ਨਹੀਂ ਲੱਗੀ ਜਿਸਤੋਂ ਬਾਅਦ 10 ਦਿਨਾਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੁੜ ਤੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਸ 'ਤੇ ਹਾਈਕੋਰਟ ਨੇ 

ਡੀਜੀਪੀ ਤੋਂ ਜਵਾਬ ਮੰਗਿਆ ਸੀ,ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਾਇਕਾਂ ਅਤੇ ਨਿਰਮਾਤਾ ਖ਼ਿਲਾਫ਼ ਕਾਰਵਾਈ ਕੀਤੀ ਹੈ  

Trending news