20 ਮਿੰਟਾਂ ਵਿੱਚ ਲੁਟੇਰਿਆਂ ਨੇ ਇਸ ਸ਼ਹਿਰ ਵਿੱਚ ਪੁੱਟੀ ATM ਮਸ਼ੀਨ, ਇੰਨੇ ਲੱਖ ਲੈਕੇ ਫ਼ਰਾਰ

ਇਸੇ ATM ਮਸ਼ੀਨ 'ਤੇ 4 ਸਾਲ ਪਹਿਲਾਂ ਵੀ ਲੁੱਟ ਹੋਈ ਸੀ 

20 ਮਿੰਟਾਂ ਵਿੱਚ ਲੁਟੇਰਿਆਂ ਨੇ ਇਸ ਸ਼ਹਿਰ ਵਿੱਚ ਪੁੱਟੀ ATM ਮਸ਼ੀਨ, ਇੰਨੇ ਲੱਖ ਲੈਕੇ ਫ਼ਰਾਰ
ਇਸੇ ATM ਮਸ਼ੀਨ 'ਤੇ 4 ਸਾਲ ਪਹਿਲਾਂ ਵੀ ਲੁੱਟ ਹੋਈ ਸੀ

ਬਜ਼ਮ ਵਰਮਾ/ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿੱਚ ਕੋਰੋਨਾ ਕਰਫ਼ਿਊ ਹੱਟ ਚੁੱਕਾ ਹੈ ਪੂਰੇ ਦੇਸ਼ ਵਾਂਗ ਇੱਥੇ ਵੀ  ਅਨਲੌਕ 1.0 ਦਾ ਦੌਰ ਸ਼ੁਰੂ ਹੋ ਗਿਆ ਹੈ, ਇਸ ਦੌਰਾਨ ਜੁਰਮ ਵੀ ਅਨਲੌਕ ਹੋਣਾ ਸ਼ੁਰੂ ਹੋ ਗਿਆ ਹੈ, ਚੋਰ ਅਤੇ ਲੁਟੇਰੇ ਵੀ 2 ਮਹੀਨੇ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਏ ਨੇ, ਲੁਟੇਰੇ ਮੁੜ ਤੋਂ ATM ਮਸ਼ੀਨਾਂ 'ਤੇ ਹੱਥ ਸਾਫ਼ ਕਰ ਰਹੇ ਨੇ, ਅੰਬਾਲਾ ਅਤੇ ਚੰਡੀਗੜ੍ਹ ਹਾਈਵੇਅ 'ਤੇ ਬਣੇ ਟੋਲ ਪਲਾਜ਼ਾ ਦੇ ਨਜ਼ਦੀਕ ਰਾਤ ਨੂੰ ਲੁੱਟੇਰੇ  ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਪੁੱਟ ਕੇ ਆਪਣੇ ਨਾਲ ਲੈ ਗਏ, ATM ਮਸ਼ੀਨ ਵਿੱਚ 16 ਲੱਖ ਕੈਸ਼ ਸੀ, ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਿਰਫ਼ 20 ਮਿੰਟ ਲਗਾਏ, ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੁੱਟੇਰਿਆਂ ਨੇ ਪਹਿਲਾਂ ਵੀ ਕਈ ਵਾਰ ATM ਨੂੰ ਲੁੱਟਿਆ ਹੋ ਸਕਦਾ ਹੈ, ਕਿਉਂਕਿ ਇੰਨੀ ਜਲਦੀ ATM ਉਖਾੜ ਕੇ ਲਿਜਾਉਣਾ ਕਿਸੇ ਸ਼ਾਤਿਰ ਲੁਟੇਰੇ ਦਾ ਕੰਮ ਹੀ ਹੋ ਸਕਦਾ ਹੈ, ਹਾਲਾਂਕਿ ਲੁਟੇਰਿਆਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋਈ ਹੈ,ਪਰ ਤਸਵੀਰਾਂ ਵਿੱਚ ਲੁੱਟੇਰਿਆ ਦੀ ਪਛਾਣ ਕਰਨਾ ਮੁਸ਼ਕਿਲ ਹੈ ਸਿਰਫ਼ ਉਨ੍ਹਾਂ ਦੀ ਸਿਰਫ਼ ਅੱਖਾਂ ਹੀ ਨਜ਼ਰ ਆ ਰਹੀਆਂ ਨੇ ਚਿਹਰਾ ਪੂਰੀ ਤਰ੍ਹਾਂ ਨਾਲ ਕੱਪੜੇ ਨਾਲ ਡੱਕਿਆ ਹੋਇਆ ਹੈ,ਸੀਸੀਟੀਵੀ ਵਿੱਚ 2 ਲੁੱਟੇਰਿਆਂ ਨਜ਼ਰ ਆ ਰਹੇ ਨੇ ਇੱਕ ਦੇ ਹੱਥ ਰਾਡ ਹੈ ਜਦਕਿ ਦੂਜੇ ਹੱਥ ਖ਼ਾਲੀ ਨਜ਼ਰ ਆ ਰਹੇ ਨੇ, ਰਾਤ ਦਾ ਸਮਾਂ ਹੋਣ ਦੀ ਵਜ੍ਹਾਂ ਕਰਕੇ ਆਲੇ-ਦੁਆਲੇ ਕੋਈ ਸ਼ਖ਼ਸ ਨਜ਼ਰ ਨਹੀਂ ਆ ਰਿਹਾ ਹੈ,ਪੁਲਿਸ ਮੌਕੇ 'ਤੇ ਮਿਲੇ ਸਬੂਤਾਂ ਦੇ ਆਧਾਰ 'ਤੇ ਲੁੱਟੇਰਿਆਂ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 

ਇੱਕ ਹੋਰ ATM 'ਤੇ ਹੱਥ ਸਾਫ਼ ਕਰਨ ਦੀ ਕੋਸ਼ਿ

ਇਹ ਪਹਿਲਾਂ ਮੌਕਾ ਨਹੀਂ ਜਦੋਂ ਇਸ ATM 'ਤੇ ਲੁੱਟੇਰਿਆਂ ਨੇ ਹੱਥ ਸਾਫ਼ ਕੀਤਾ ਹੋਵੇਗਾ, ਪੁਲਿਸ ਮੁਤਾਬਿਕ  4 ਸਾਲ ਪਹਿਲਾਂ ਵੀ ਇਸੇ ATM ਨੂੰ ਲੁੱਟੇਰੇ ਉਖਾੜ ਕੇ ਲੁੱਟੇਰੇ ਲੈ ਗਏ ਸਨ,ਅਜਿਹੇ ਵਿੱਚ ਸਵਾਲ ਇਹ ਉਠ ਦਾ ਹੈ ਕਿ ਆਖ਼ਿਰ ਲੁਟੇਰੇ ਇਸੇ ATM ਨੂੰ ਹੀ ਕਿਉਂ ਨਿਸ਼ਾਨਾ ਬਣਾ ਰਹੇ ਨੇ ਕਿ ਸੁਰੱਖਿਆ ਦੇ ਲਿਹਾਜ਼ ਨਾਲ ਇੱਥੇ ਕੋਈ ਕਮੀ ਹੈ, ਸਿਰਫ਼ ਇਨ੍ਹਾਂ ਹੀ ਪੰਜਾਬ ਨੈਸ਼ਨਲ ਬੈਂਕ ਦੇ ਇਸ ATM ਤੋਂ ਇੱਕ ਦਿਨ ਪਹਿਲਾਂ ਨਾਲ ਦੇ ਪਿੰਡ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ  ATM ਦਾ ਸ਼ਟਰ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੂਟਰ ਵੱਜਣ ਦੀ ਵਜ੍ਹਾਂ ਕਰਕੇ ਲੁਟੇਰੇ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ ਸਨ