ਨਵੇਂ ਸਾਲ ਦੇ ਜਸ਼ਨ 'ਤੇ ਰਹੇਗਾ ਪੁਲਿਸ ਦਾ ਪਹਿਰਾ, ਜਾਰੀ ਕੀਤੀਆਂ ਇਹ 5 ਹਿਦਾਇਤਾਂ, ਨਾ ਮੰਨਣ 'ਤੇ ਜੇਲ੍ਹ 'ਚ ਕੱਟਣੀ ਪੈ ਸਕਦੀ ਹੈ ਰਾਤ
Advertisement

ਨਵੇਂ ਸਾਲ ਦੇ ਜਸ਼ਨ 'ਤੇ ਰਹੇਗਾ ਪੁਲਿਸ ਦਾ ਪਹਿਰਾ, ਜਾਰੀ ਕੀਤੀਆਂ ਇਹ 5 ਹਿਦਾਇਤਾਂ, ਨਾ ਮੰਨਣ 'ਤੇ ਜੇਲ੍ਹ 'ਚ ਕੱਟਣੀ ਪੈ ਸਕਦੀ ਹੈ ਰਾਤ

ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਾਕਾਬੰਦੀ ਕੀਤੀ ਜਾਵੇਗੀ ਅਤੇ ਗੱਡੀਆਂ ਦੀ ਜਾਂਚ ਕੀਤੀ ਜਾਏਗੀ

ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਾਕਾਬੰਦੀ ਕੀਤੀ ਜਾਵੇਗੀ ਅਤੇ ਗੱਡੀਆਂ ਦੀ ਜਾਂਚ ਕੀਤੀ ਜਾਏਗੀ

ਚੰਡੀਗੜ੍ਹ: ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸਦੇ ਤਹਿਤ ਸੋਸ਼ਲ ਡਿਸਟੇਨਸਿੰਗ ਦਾ ਖਿਆਲ ਰੱਖਣਾ ਜ਼ਰੂਰੀ ਹੋਏਗਾ। ਇਸਦੇ ਨਾਲ ਹੀ ਸ਼ੋਰ ਗੁਲ ਨਾ ਹੋਵੇ ਇਸਦਾ ਵੀ ਖਿਆਲ ਰੱਖਣਾ ਲਾਜ਼ਮੀ ਹੋਏਗਾ. ਦੱਸ ਦੇਈਏ ਕਿ ਚੰਡੀਗੜ੍ਹ ਵਿੱਚ, ਨੇੜਲੇ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਆਕੇ ਨਵੇਂ ਸਾਲ ਦਾ ਸਵਾਗਤ ਕਰਦੇ ਹਨ। ਇਸ ਦੇ ਮੱਦੇਨਜ਼ਰ ਵੀਰਵਾਰ ਰਾਤ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਾਕਾਬੰਦੀ ਕੀਤੀ ਜਾਵੇਗੀ ਅਤੇ ਗੱਡੀਆਂ ਦੀ ਜਾਂਚ ਕੀਤੀ ਜਾਏਗੀ.

ਸਿਟੀ ਦੇ ਐਸਐਸਪੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ

ਸਿਟੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਵੇਂ ਸਾਲ ਦੇ ਜਸ਼ਨਾਂ ਨੂੰ ਚੰਗੇ ਢੰਗ ਨਾਲ ਮਨਾਉਣਾ ਚਾਹੀਦਾ ਹੈ। ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਖਿਆਲ ਰੱਖੋ. ਜਿਹੜਾ ਵੀ ਵਿਅਕਤੀ ਸ਼ਰਾਬ ਪੀਂਦਾ ਹੈ ਜਾਂ ਸੜਕਾਂ 'ਤੇ ਸ਼ਰਾਬ ਪੀਂਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਨਿਯਮ ਨਾ ਮੰਨਣ ਵਾਲਿਆਂ ਨੂੰ ਰਾਤ ਪੁਲਿਸ ਸਟੇਸ਼ਨ ਵੀ ਬਿਤਾਨੀ ਪੈ ਸਕਦੀ ਹੈ. ਟ੍ਰੈਫਿਕ ਪੁਲਿਸ ਵੀ ਵੱਖਰੇ ਬਲਾਕ ਸਥਾਪਤ ਕਰੇਗੀ, ਜਦੋਂਕਿ ਥਾਣਾ ਪੁਲਿਸ ਵੱਲੋਂ  ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਵੱਖਰੇ ਨਾਕੇ ਲ੍ਹੇ ਜਾਣਗੇ। ਚੰਡੀਗੜ੍ਹ ਪੁਲਿਸ ਅਪਰਾਧੀਆਂ ਦੀ ਜਾਣਕਾਰੀ ਨੂੰ ਦੂਜੇ ਸੂਬਿਆਂ ਦੀ ਪੁਲਿਸ ਨਾਲ ਸਾਂਝਾ ਕਰੇਗੀ, ਤਾਂ ਜੋ ਉਹਨਾਂ ਨੂੰ ਚੰਡੀਗੜ੍ਹ ਆਉਣ 'ਤੇ ਕਾਬੂ ਕੀਤਾ ਜਾ ਸਕੇ।

ਨਵਾਂ ਸਾਲ ਦਿੱਲੀ ਦੀਆਂ ਬਰੂਹਾਂ 'ਤੇ ਮਨਾਉਣਗੇ ਕਿਸਾਨ, ਸਰਕਾਰ ਨੇ 2 ਮੰਗਾਂ ਮੰਨਿਆਂ ਤੇ 2 'ਤੇ ਰੇੜਕਾ ਬਰਕਰਾਰ, ਕਿ 4 ਨੂੰ ਹੋਵੇਗੀ ਫੈਸਲਾਕੁੰਨ ਮੀਟਿੰਗ?

ਇਹ ਇਲਾਕੇ ਰਹਿਣਗੇ ਵਾਹਨ ਮੁਕਤ 

ਸ਼ਹਿਰ ਦੇ ਪ੍ਰਮੁੱਖ ਥਾਵਾਂ 'ਤੇ ਵਾਹਨਾਂ ਦੀ ਭੀੜ ਤੋਂ ਬਚਣ ਲਈ ਚੰਡੀਗੜ੍ਹ ਪੁਲਿਸ ਨੇ ਰਾਤ ਨੂੰ ਵਾਹਨ ਮੁਕਤ ਜ਼ੋਨ ਬਣਾਏ ਹਨ। ਜੇਕਰ ਕੋਈ ਇਨ੍ਹਾਂ ਥਾਵਾਂ 'ਤੇ ਆਪਣੀ ਕਾਰ ਖੜ੍ਹੀ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ। 

ਸੇਕਟਰ -7 ਇਨਰ  ਮਾਰਕੀਟਰੋਡ
ਸੇਕਟਰ -8 ਇਨਰ  ਮਾਰਕੀਟ ਰੋਡ
ਸੇਕਟਰ -9 ਇਨਰ  ਮਾਰਕੀਟ ਰੋਡ
ਸੇਕਟਰ -10 ਇਨਰ  ਮਾਰਕੀਟ ਰੋਡ
सेक्टर -11 ਇਨਰ  ਮਾਰਕੀਟ ਰੋਡ
सेक्टर -17 ਇਨਰ  ਮਾਰਕੀਟ ਰੋਡ
सेक्टर -22 ਇਨਰ  ਮਾਰਕੀਟ ਰੋਡ
सेक्टर -10 ਲੇਅਰ ਵੈਲੀ
ਅਰੋਮਾ ਲਾਇਟ ਪੌਇੰਟ ਤੋਂ ਡਿਸਪੈਂਸਰ ਸਮਾਲ ਚੌਂਕ 
ਏਲਾਂਟੇ ਦੇ ਨਾਲ ਲਗੀਆਂ ਚਾਰਾਂ ਸੜਕਾਂ

ਅੱਜ ਦੇ ਲਈ ਹਨ ਇਹ ਹਿਦਾਇਤਾਂ 
1. ਪੱਬ-ਬਾਰ 1 ਵਜੇ ਤੱਕ ਕਰਨੇ ਹੋਣਗੇ ਬੰਦ 
2. ਨਾਈਟ ਕਰਫਿਊ ਨਹੀਂ ਹੋਵੇਗਾ, ਇਸਲਈ ਘਰੋਂ ਬਾਹਰ ਨਿਕਲਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਪਰ ਰੌਲਾ ਪਾਉਣ ਵਾਲਿਆਂ 'ਤੇ ਹੋਣ ਵਾਲੀ ਕਾਰਵਾਈ ਤੋਂ ਬਚਾਉਣ ਦੇ ਲਈ 3. ਮਾਸਕ ਅਤੇ ਸਮਾਜਿਕ ਦੂਰੀ ਦੀ ਪਾਲਣਾ ਵਾਲੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। 
4. ਕਿਸੇ ਵੀ ਜਗ੍ਹਾ 'ਤੇ 200 ਤੋਂ ਵੱਧ ਲੋਕ ਇਕੱਠਾ ਨਹੀਂ ਹੋ ਸਕਦੇ 
5. ਰਾਤ ਨੂੰ ਪੁਲਿਸ ਵੱਲੋਂ ਨਾਕੇ ਲਾਏ ਜਾਣਗੇ, ਤਾਕਿ ਸ਼ਰਾਬ ਪੀਕੇ ਵਹੀਕਲ ਚਲਾਉਣ ਵਾਲਿਆਂ ਨੂੰ ਪਕੜਿਆ ਜਾ ਸਕੇ. 

ਔਰਤਾਂ ਦੀ ਸੁਰੱਖਿਆ

ਸ਼ਹਿਰ ਵਿੱਚ ਨਵੇਂ ਸਾਲ ਦੇ ਜਸ਼ਨਾਂ ਸੰਬੰਧੀ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਿਟੀ ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਰਾਤ 10 ਵਜੇ ਤੋਂ ਪੰਜ ਵਜੇ ਤੱਕ ਔਰਤਾਂ ਲਈ ਮੁਫਤ ਪੀਸੀਆਰ ਵਿਚ ਪਿਕ ਅਤੇ ਡਰਾਪ ਸੇਵਾ ਵੀ ਪ੍ਰਦਾਨ ਕਰੇਗੀ.

WATCH LIVE TV 

Trending news