ਚੰਡੀਗੜ੍ਹ ਦੇ ਇੱਕ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਇੰਨ੍ਹੇ ਜੋੜਿਆ ਨੂੰ ਕੀਤਾ ਗ੍ਰਿਫਤਾਰ

ਸਿਟੀ ਬਿਊਟੀਫੁੱਲ ਪੁਲਿਸ (Chandigarh Police) ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਅੱਜ ਉਹਨਾਂ ਨੇ ਸ਼ਹਿਰ 'ਚ ਚੱਲ ਰਹੇ ਦੇਹ ਵਪਾਰ  (Prostitution) ਦੇ ਧੰਦੇ ਦਾ ਪਰਦਾਫਾਸ਼ ਕੀਤਾ।   

ਚੰਡੀਗੜ੍ਹ ਦੇ ਇੱਕ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਇੰਨ੍ਹੇ ਜੋੜਿਆ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ ਦੇ ਇੱਕ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ

ਬਜ਼ਮ ਵਰਮਾ/ ਚੰਡੀਗੜ੍ਹ: ਸਿਟੀ ਬਿਊਟੀਫੁੱਲ ਪੁਲਿਸ (Chandigarh Police) ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਅੱਜ ਉਹਨਾਂ ਨੇ ਸ਼ਹਿਰ 'ਚ ਚੱਲ ਰਹੇ ਦੇਹ ਵਪਾਰ  (Prostitution) ਦੇ ਧੰਦੇ ਦਾ ਪਰਦਾਫਾਸ਼ ਕੀਤਾ। 

ਦਰਅਸਲ, ਪੁਲਿਸ ਨੂੰ ਸੂਚਨਾ ਮਿਲੀ ਸੀ ਚੰਡੀਗੜ੍ਹ ਦੇ ਸੈਕਟਰ 52 ਸਥਿਤ ਇੱਕ ਹੋਟਲ (Hotel) 'ਚ ਦੇਹ ਵਪਾਰ (Prostitution) ਦਾ ਧੰਦਾ ਚੱਲ ਰਿਹਾ ਹੈ, ਜਿਸ ਦੌਰਾਨ ਸੈਕਟਰ 36 ਦੀ ਥਾਣਾ ਪੁਲਿਸ ਨੇ ਫਰਜ਼ੀ ਗ੍ਰਾਹਕ ਹੋਟਲ 'ਚ ਭੇਜਿਆ, ਜਿਸ ਦੇ ਇਸ਼ਾਰੇ 'ਤੇ ਪੁਲਿਸ ਨੇ ਰੇਡ ਮਾਰੀ। 

ਇਸ ਦੌਰਾਨ ਪੁਲਿਸ ਨੇ ਹੋਟਲ ਤੋਂ 10 ਲੜਕੀਆਂ ਅਤੇ 4 ਲੜਕਿਆਂ ਨੂੰ ਗ੍ਰਿਫਤਾਰ ਕੀਤਾ। ਉਥੇ ਹੀ ਪੁਲਿਸ ਨੇ ਹੋਟਲ ਕਰਮਚਾਰੀਆਂ ਅਤੇ ਹੋਰ ਗ੍ਰਾਹਕਾਂ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕਰ ਲਿਆ ਹੈ, ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਤੇ ਕਿਹਾ ਜਾ ਰਿਹਾ ਹੈ ਕਿ ਮਾਮਲੇ ਸਬੰਧੀ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।