ਅੱਖਾਂ 'ਤੇ ਮਿਰਚਾਂ ਵਾਲਾ ਪਾਊਡਰ ਸੁੱਟਿਆ, ਫਿਰ ਹਥਿਆਰ ਨਾਲ ਚੀਰ ਦਿੱਤਾ,ਪੁਲਿਸ ਕਰ ਰਹੀ ਹੈ ਇਸ ਐਂਗਲ ਨਾਲ ਜਾਂਚ
Advertisement

ਅੱਖਾਂ 'ਤੇ ਮਿਰਚਾਂ ਵਾਲਾ ਪਾਊਡਰ ਸੁੱਟਿਆ, ਫਿਰ ਹਥਿਆਰ ਨਾਲ ਚੀਰ ਦਿੱਤਾ,ਪੁਲਿਸ ਕਰ ਰਹੀ ਹੈ ਇਸ ਐਂਗਲ ਨਾਲ ਜਾਂਚ

ਰਾਏਕੋਟ ਦੇ ਪਿੰਡ ਬੜੂੰਦੀ ਵਿੱਚ ਇੱਕ ਖ਼ੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਦਮਾਸ਼ਾਂ ਵੱਲੋਂ ਇੱਕ 49 ਸਾਲਾਂ ਵਿਅਕਤੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ

ਬਦਮਾਸ਼ਾਂ ਵੱਲੋਂ 49 ਸਾਲਾਂ ਵਿਅਕਤੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ

ਭਾਰਤ ਸ਼ਰਮਾ/ਲੁਧਿਆਣਾ :  ਰਾਏਕੋਟ ਦੇ ਪਿੰਡ ਬੜੂੰਦੀ ਵਿੱਚ ਇੱਕ ਖ਼ੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਦਮਾਸ਼ਾਂ ਵੱਲੋਂ ਇੱਕ 49 ਸਾਲਾਂ ਵਿਅਕਤੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਹਮਲਾ ਕਰਨ ਤੋਂ ਪਹਿਲਾਂ ਮ੍ਰਿਤਕ ਦੀ ਅੱਖਾਂ ਅਤੇ ਮੂੰਹ ਵਿੱਚ ਅਜਿਹੀ ਚੀਜ਼ ਪਾਈ ਗਈ ਜਿਸ ਨਾਲ ਉਹ ਵੇਖ ਨਾ ਸਕੇ ਅਤੇ ਮੂੰਹ ਨਾਲ ਖੋਲ ਸਕੇ, ਮ੍ਰਿਤਕ  6 ਵਜੇ ਦੇ ਕਰੀਬ ਸਕੂਟਰ 'ਤੇ ਬਾਹਰਲੇ ਘਰ(ਡੰਗਰਾਂ ਵਾਲੇ ਘਰ) ਨੂੰ ਜਾ ਰਿਹਾ ਸੀ, ਰੋਜ਼ਾਨਾ ਫਾਰਮ ਹਾਊਸ 'ਚੋਂ ਦੁੱਧ ਚੱਕ ਆਪਣੀ ਡੈਅਰੀ 'ਤੇ ਲਿਜਾਂਦਾ ਸੀ, ਕਤਲ ਦੇ ਪਿੱਛੇ ਵਜ੍ਹਾਂ ਨਿੱਜੀ ਰੰਜਸ਼ ਹੈ ਜਾਂ ਫਿਰ ਕੁੱਝ ਹੋਰ ਪੁਲਿਸ ਇਸ ਜਾਂਚ ਕਰ ਰਹੀ ਹੈ

ਇਹ ਸੀ ਮਾਮਲਾ 

 ਪਿੰਡ ਵਾਸੀਆਂ ਤੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਮ੍ਰਿਤਕ ਦੇ ਮੂੰਹ 'ਤੇ ਪਹਿਲਾਂ ਮਿਰਚਾਂ ਦਾ ਪਾਊਡਰ ਪਾਇਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਦੇ ਸਰੀਰ ਅਤੇ ਚਿਹਰੇ ਨੂੰ ਬੜੀ ਬੁਰੀ ਤਰ੍ਹਾਂ ਵੱਢਿਆ ਹੋਇਆ ਸੀ। ਇਸ ਮੌਕੇ ਮ੍ਰਿਤਕ ਦੇ ਛੋਟੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਰੋਜ਼ਾਨਾ ਦੀ ਤਰ੍ਹਾਂ ਫਾਰਮ ਹਾਉਸ 'ਤੇ ਸਵੇਰੇ ਗਿਆ ਸੀ ਤਾਂ ਸਾਨੂੰ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਤੁਹਾਡੇ ਭਰਾ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਜ਼ਖ਼ਮੀ ਹੋ ਗਿਆ, ਜਿਸ 'ਤੇ ਉਹ ਉਸ ਨੂੰ ਚੁੱਕ ਕੇ ਘਰ ਲੈ ਗਏ ਪਰ ਤਾਂ ਤੱਕ ਉਸ ਦੀ ਮੌਤ ਹੋ ਗਈ ਸੀ, ਸੂਚਨਾ ਮਿਲਣ 'ਤੇ ਰਾਜਬੀਰ ਸਿੰਘ(ਐਸਪੀ ਆਈਬੀਪੀ) ਮੌਕੇ ਤੇ ਪਹੁੰਚੀ ਅਤੇ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ

ਪੁਲਿਸ ਕਰ ਰਹੀ ਹੈ ਜਾਂਚ

  ਫੋਰੈਂਸਿੰਗ ਟੀਮ ਤੇ ਡਾਗ ਸਕੂਐਡ   ਬਰੀਕੀ ਨਾਲ ਚੈਕਿੰਗ ਕੀਤੀ, ਇਸ ਮੌਕੇ  ਰਾਜਬੀਰ ਸਿੰਘ(ਐਸਪੀ ਆਈਬੀਪੀ) ਨੇ ਦੱਸਿਆ ਕਿ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤਹਿਤ ਹਰ ਪਹਿਲੂ ਨੂੰ ਚੈੱਕ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮ੍ਰਿਤਕ ਇੱਕ ਚੰਗੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ, ਮ੍ਰਿਤਕ ਖੇਤੀਬਾੜੀ ਦੇ ਨਾਲ-ਨਾਲ ਫਾਰਮ ਹਾਊਸ ਵਿੱਚ ਆਪਣੀ ਨਿੱਜੀ ਡੈਅਰੀ ਵੀ ਚਲਾਉਂਦਾ ਸੀ, ਪਰਿਵਾਰ ਵੱਲੋਂ ਕਿਸੇ ਕਿਸਮ ਦੀ ਰੰਜ਼ਿਸ  ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।

WATCH LIVE TV

Trending news