ਸੁਰੱਖਿਆ ਏਜੰਸੀਆਂ ਦਾ ਅਲਰਟ ! TikTok,Zoom ਸਮੇਤ 50 ਚੀਨੀ ਐੱਪ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ

Chines App ਚਲਾਉਣ ਵਾਲੀ ਕੰਪਨੀਆਂ ਨੇ ਡੇਟਾ ਨਾਲ ਛੇੜਛਾੜ ਕਰਨ ਦੀ ਗਲ ਨੂੰ ਸਿਰੇ ਤੋਂ ਖ਼ਾਰਿਜ ਕੀਤਾ 

ਸੁਰੱਖਿਆ ਏਜੰਸੀਆਂ ਦਾ ਅਲਰਟ ! TikTok,Zoom ਸਮੇਤ 50 ਚੀਨੀ ਐੱਪ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ
Chines App ਚਲਾਉਣ ਵਾਲੀ ਕੰਪਨੀਆਂ ਨੇ ਡੇਟਾ ਨਾਲ ਛੇੜਛਾੜ ਕਰਨ ਦੀ ਗਲ ਨੂੰ ਸਿਰੇ ਤੋਂ ਖ਼ਾਰਿਜ ਕੀਤਾ

ਦਿੱਲੀ : ਤੁਹਾਡੀ ਜ਼ਿੰਦਗੀ ਵਿੱਚ ਮਨੋਰੰਜਨ ਦਾ ਹਿੱਸਾ ਬਣ ਚੁੱਕਿਆਂ ਨੇ ਕਈ ਐੱਪ, ਪਰ ਅਨਜਾਣੇ ਵਿੱਚ ਇਹ ਐੱਪ (Apps) ਭਾਰਤ ਦੀ ਅੰਦਰੂਨੀ ਸੁਰੱਖਿਆ ਦੇ ਲਈ ਵੱਡਾ ਖ਼ਤਰਾ ਹੈ, ਭਾਰਤ ਦੀ ਸੁਰੱਖਿਆ ਏਜੰਸੀਆਂ ਨੇ ਇੰਨਾ ਮਨੋਰੰਜਨ ਅਤੇ ਟਾਈਮ ਪਾਸ ਕਰਨ ਵਾਲੇ ਚੀਨੀ ਐੱਪ TikTok,Helo,Uc Browser ਅਤੇ Zoom ਤੋਂ ਦੇਸ਼ ਨੂੰ ਖ਼ਤਰਾ ਦੱਸਿਆ ਹੈ

ਭਾਰਤੀ ਡੇਟਾ ਕਰਦੇ ਨੇ ਚੀਨੀ ਸਰਕਾਰ ਨੂੰ ਸਾਂਝਾ

ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨ ਦੇ 50 ਤੋਂ ਵਧ ਅਜਿਹੇ ਐੱਪ ਦੀ ਨਿਸ਼ਾਨਦੇਹੀ ਕੀਤੀ ਹੈ ਜੋ ਭਾਰਤ ਦੀ ਅੰਦਰੂਨੀ ਸੁਰੱਖਿਆ ਦੇ ਲਈ ਬੇਹੱਦ ਖ਼ਤਰਨਾਕ ਹੈ,ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਮੁਤਾਬਿਕ ਇਨ੍ਹਾਂ App ਦੇ ਜ਼ਰੀਏ ਦੇਸ਼ ਦੀ ਸੁਰੱਖਿਆ ਨਾਲ ਸਬੰਧਿਤ ਅਹਿਮ ਡਾਟਾ ਭਾਰਤ ਤੋਂ ਬਾਹਰ ਭੇਜਿਆ ਜਾ ਰਿਹਾ ਹੈ, ਜਿਨ ਮੋਬਾਈਲ Apps ਨੂੰ ਦੇਸ਼ ਦੀ ਸੁਰੱਖਿਆ  ਲਈ ਖ਼ਤਰਾ ਦੱਸਿਆ ਜਾ ਰਿਹਾ ਹੈ ਉਨ੍ਹਾਂ ਵਿੱਚ Tik-Tok,Helo,UC Browser ਅਤੇ Zoom ਸ਼ਾਮਲ ਹੈ ਇਸ ਤੋਂ ਇਲਾਵਾ ਮਹਿਲਾਵਾਂ ਦੇ ਸ਼ਾਪਿੰਗ ਐੱਪ Shien ਅਤੇ Xiaomi ਵੀ ਸੁਰੱਖਿਆ ਦੇ ਲਿਹਾਜ਼ ਨਾਲ ਖ਼ਤਰਨਾਕ ਹੈ

ਅਸਾਨ ਸ਼ਬਦਾਂ ਵਿੱਚ ਸਮਝੋ ਜਾਸੂਸੀ ਦਾ ਤਰੀਕਾ

ਮਾਮਲੇ ਨਾਲ ਜੁੜੇ ਇੱਕ ਜਾਣਕਾਰ ਦਾ ਕਹਿਣਾ ਹੈ ਕਿ Tik-Tok,Helo,UC Browser ਅਤੇ Zoom ਨੂੰ ਤੁਸੀਂ ਮਨੋਰੰਜਨ ਦੇ ਲਈ ਵਰਤ ਦੇ ਹੋ,ਪਰ ਇਹ ਐੱਪ ਤੁਹਾਡੇ ਫ਼ੋਨ ਦੀ ਲੋਕੇਸ਼ਨ ਅਤੇ ਤੁਹਾਡੇ ਵੱਲੋਂ ਵਰਤੋਂ  ਵਿੱਚ ਲਿਆਉਣ ਵਾਲੀ ਸਾਰੀ   ਅਹਿਮ ਜਾਣਕਾਰੀ ਆਪਣੇ ਕੋਲ ਸਟੋਰ ਕਰ ਲੈਂਦੀ ਹੈ,ਅਜਿਹੇ ਵਿੱਚ ਜਿੰਨੇ ਵੀ ਭਾਰਤੀ ਇਹ ਐੱਪ ਇਸਤਮਾਲ ਕਰ ਰਹੇ ਨੇ, ਉਨ੍ਹਾਂ ਦੀ ਹਰ ਗਲ ਨੂੰ ਕੰਪਨੀ ਆਪਣੇ ਕੋਲ ਰੱਖਦੀ ਹੈ, ਜਾਣਕਾਰ ਦੱਸ ਰਹੇ ਨੇ ਕਿ ਚੀਨ ਦੀ ਹਰ ਕੰਪਨੀ ਦਾ ਡਾਟਾ ਚੀਨੀ ਸਰਕਾਰ ਦੇ ਨਾਲ ਸਾਂਝਾ ਕੀਤਾ ਜਾਣਾ ਜ਼ਰੂਰੀ ਹੈ, ਚੀਨੀ ਖ਼ੁਫਿਆ ਏਜੰਸੀਆਂ ਅਤੇ ਚੀਨੀ ਫ਼ੌਜ ਇੰਨਾਂ ਡਾਟਾ ਨੂੰ ਲੈਕੇ ਦੇਸ਼ ਤੇ ਹਮਲਾ ਕਰਨ ਦੀ ਰਣਨੀਤੀ ਤਿਆਰ ਕਰ ਸਕਦੀ ਹੈ, ਕਈ ਮਾਮਲਿਆਂ ਵਿੱਚ ਅਜਿਹਾ ਹੋ ਵੀ ਰਿਹਾ ਹੋਵੇਗਾ, ਪਰ ਚੀਨੀ ਸਰਕਾਰ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕਰਦੀ ਹੈ

ਮਸ਼ਹੂਰ ਐੱਪ ਜਿਸ ਨੂੰ ਮੰਨਿਆ ਗਿਆ ਖ਼ਤਰਾ

ਟਿੱਕ-ਟਾਕ (TikTok)
ਹੈਲੋ (Hello)
ਯੂਸੀ ਨਿਊਜ਼ (UC News)
ਸ਼ੇਅਰ ਇਟ (Sharit)
ਲਾਈਕੀ (Likee)
360 ਸਿਕਿਉਰਟੀ (360 Security) 
ਨਿਊਜ਼ ਡਾਗ (News Dog)
ਸ਼ਿਨ (Shein) 
ਵਿਗੋ ਵੀਡੀਓ (Vigo Video) 
ਵੀ ਚੈੱਟ (We Chat)
ਵੀਬੋ (Weibo)
ਵੀਬੋ ਲਾਈਵ (Vibo Live)
ਕਲੱਬ ਫੈਕਟਰੀ (Club Factory)