ਇਨਸਾਨ ਦੇ ਦਿਮਾਗ਼ ਨੂੰ ਕਿਵੇਂ ਬਦਲਿਆ ਕੋਰੋਨਾ ਨੇ? ਪੰਜਾਬ ਦੀਆਂ ਇਹ 2 ਘਟਨਾਵਾਂ ਸੋਚਣ ਨੂੰ ਮਜਬੂਰ ਕਰ ਦੇਣਗੀਆਂ

ਪੱਟੀ ਅਤੇ ਬਟਾਲਾ ਤੋਂ ਸਾਹਮਣੇ ਆਇਆ 2 ਘਟਨਾਵਾਂ

ਇਨਸਾਨ ਦੇ ਦਿਮਾਗ਼ ਨੂੰ ਕਿਵੇਂ ਬਦਲਿਆ ਕੋਰੋਨਾ ਨੇ? ਪੰਜਾਬ ਦੀਆਂ ਇਹ 2 ਘਟਨਾਵਾਂ ਸੋਚਣ ਨੂੰ ਮਜਬੂਰ ਕਰ ਦੇਣਗੀਆਂ
ਪੱਟੀ ਅਤੇ ਬਟਾਲਾ ਤੋਂ ਸਾਹਮਣੇ ਆਇਆ 2 ਘਟਨਾਵਾਂ

ਪਰਮਵੀਰ ਰਿਸ਼ੀ : ਕੋਰੋਨਾ ਕਾਲ ਨੇ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਤਾਂ ਪੈਦਾ ਕੀਤਾ ਹੀ ਦੂਜਾ ਸਭ ਤੋਂ ਵੱਡਾ ਨੁਕਸਾਨ ਇਸ ਦੇ ਫੈਲਾਉਣ ਨੂੰ ਰੋਕਨ ਦੇ ਲਈ ਕੀਤਾ ਗਿਆ ਲੌਕਡਾਉਨ ਸੀ, ਲੌਕਡਾਊਨ ਦੌਰਾਨ ਵਪਾਰ ਪੂਰੀ ਤਰ੍ਹਾਂ ਨਾਲ ਰੁਕ ਗਿਆ ਕੰਮ ਧੰਦੇ ਬੰਦ ਹੋ ਗਏ,ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸੇ ਨੂੰ ਝੱਲਣਾ ਪਿਆ ਹੈ ਉਹ ਨੇ ਮਜ਼ਦੂਰ ਅਤੇ  ਕੰਪਨੀਆਂ ਵਿੱਚ ਕੰਮ ਕਰਨ ਵਾਲੇ ਉਹ ਮੁਲਾਜ਼ਮ ਜਿੰਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ,ਦੇਸ਼ ਭਾਵੇਂ ਅਨਲੌਕ ਹੋ ਰਿਹਾ ਹੈ ਪਰ ਪਰ 4 ਮਹੀਨੇ ਵਿੱਚ ਜੋ ਨੁਕਸਾਨ ਹੋਇਆ ਹੈ ਉਸ ਤੋਂ ਉੱਭਰਨ ਵਿੱਚ ਕਈ ਸਾਲ ਲੱਗਣਗੇ, ਇਸ ਦੌਰਾਨ ਜਿੰਨਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਨੇ ਉਨ੍ਹਾਂ ਲੋਕਾਂ ਦੇ ਦਿਮਾਗ਼ ਨੂੰ ਕੋਰੋਨਾ ਨੇ ਬਦਲ ਦਿੱਤਾ ਹੈ, ਹੁਣ ਇਹ ਦਿਮਾਗ ਜੁਰਮ ਵਲ ਮੁੜ ਗਿਆ ਹੈ ਜਾਂ ਫਿਰ ਖ਼ੁਦਕੁਸ਼ੀ ਦੀ ਰਾਹ 'ਤੇ ਚੱਲ ਪਿਆ ਹੈ,ਪੰਜਾਬ ਦੇ 2 ਜ਼ਿਲ੍ਹਿਆਂ ਤੋਂ ਅਜਿਹੀ 2 ਵਾਰਦਾਤਾਂ ਸਾਹਮਣੇ ਆਇਆ ਨੇ ਜਿਸ ਨੇ ਇਸ ਨੂੰ ਸੋਚਣ ਦੇ ਲਈ ਮਜ਼ਬੂਤ ਕਰ ਦਿੱਤਾ ਹੈ     
   
ਪੱਟੀ 'ਚ ਨੌਕਰੀ ਪੇਸ਼ਾ ਨੌਜਵਾਨ ਬਣਿਆ ਸਮੱਗਲਰ

ਲੌਕਡਾਊਨ ਤੋਂ ਬਾਅਦ  ਪੱਟੀ ਵਿਚ ਰਹਿਣ ਵਾਲੇ ਕੰਵਰਪਾਲ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ,ਨੌਕਰੀ ਲਈ ਬੜੀ ਥਾਵਾਂ 'ਤੇ ਟਕਰਾ ਮਾਰਿਆਂ ਪਰ ਜਦੋਂ ਨੌਕਰੀ ਨਹੀਂ ਮਿਲੀ ਦਾ ਜੁਰਮ ਦੇ ਰਸਤੇ ਚੱਲਣ ਦੀ ਸੋਚੀ ਅਤੇ ਨਸ਼ੇ ਦੀ ਸਪਲਾਈ ਦੇ ਧੰਦੇ ਵਿੱਚ ਲੱਗ  ਗਿਆ, ਤਰਨ ਤਾਰਨ ਦੇ ਨਾਰਕੋਟਿਕ ਸੈੱਲ ਦੀ ਟੀਮ ਨੇ ਤਿੰਨ ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਨਾਲ ਕੰਵਰਪਾਲ ਸਿੰਘ ਨੂੰ  ਕਾਬੂ ਕਰ ਲਿਆ ਹੈ,ਮੁਲਜ਼ਮ ਦੇ ਖ਼ਿਲਾਫ਼ ਖਿਲਾਫ ਥਾਣਾ ਪੱਟੀ ਵਿੱਚ NDPS ACT  ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਪੁਲਿਸ ਦੇ ਮੁਤਾਬਿਕ ਗਿਰਫ਼ਤਾਰ ਕੀਤੇ ਗਿਆ ਮੁਲਜ਼ਮ ਕੰਵਰਲਪਾਲ ਲੌਕਡਾਊਨ ਤੋਂ ਪਹਿਲਾਂ  ਚੰਡੀਗੜ੍ਹ ਲਈ ਇੱਕ ਧਾਗਾ ਫ਼ੈਕਟਰੀ ਵਿਚ ਕੰਮ ਕਰਦਾ ਸੀ  ਪਰ  ਲੌਕਡਾਉਨ ਦੌਰਾਨ ਉਸ ਨੂੰ ਫ਼ੈਕਟਰੀ ਵਿਚੋਂ ਕੱਢ ਦਿੱਤਾ ਅਤੇ ਉਸ ਨੇ ਫਿਰ ਨਸ਼ੇ ਦੀ ਸਮੱਗਲਿੰਗ    ਕੰਮ ਸ਼ੁਰੂ ਕਰ ਲਿਆ 

ਬਟਾਲਾ  ਵਿੱਚ ਇੱਕ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ 

ਬਟਾਲਾ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਰੁਜ਼ਗਾਰ ਨਾਲ ਮਿਲਣ 'ਤੇ ਸੂਸਾਈਡ ਕਰ ਲਿਆ, 20 ਸਾਲ ਦਾ ਮ੍ਰਿਤਕ ਦੀਪਕ ਕੁਮਾਰ ਬਿਹਾਰ ਤੋਂ ਬਟਾਲਾ ਮਜ਼ਦੂਰੀ ਕਰਨ ਦੇ ਲਈ ਆਇਆ ਸੀ, ਕੋਰੋਨਾ ਦੀ ਵਜ੍ਹਾਂ ਕਰ ਕੇ ਲੌਕਡਾਊਨ ਲੱਗ ਗਿਆ,ਦੀਪਕ ਦੀ ਮਾਂ,ਦਾਦਾ,ਦਾਦੀ ਬਿਹਾਰ ਵਿੱਚ ਰਹਿੰਦੇ ਸਨ,ਦੀਪਕ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਉਸ ਨੂੰ ਪੰਜਾਬ ਵਿੱਚ ਕੰਮ ਨਹੀਂ ਮਿਲ ਰਿਹਾ ਹੈ,ਪਿਛਲੇ ਕਾਫ਼ੀ ਦਿਨਾਂ ਤੋਂ ਦੀਪਕ ਪਰੇਸ਼ਾਨ ਸੀ ਰਾਤ ਨੂੰ ਉਸ ਨੇ ਸੂਸਾਈਡ ਕਰ ਲਿਆ

ਬਟਾਲਾ ਅਤੇ ਪੱਟੀ ਤੋਂ ਸਾਹਮਣੇ ਆਇਆ ਕੋਰੋਨਾ ਕਾਲ ਦੀਆਂ ਇਹ 2 ਅਜਿਹੀਆਂ ਘਟਨਾਵਾਂ ਨੇ ਜੋ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆ ਦੇ ਲਈ ਚਿੰਤਾ ਦਾ ਵਿਸ਼ਾ ਹੈ