ਕੋਰੋਨਾ ਸੰਕਟ 'ਚ ਚੱਲ ਰਿਹਾ ਸੀ ਆਈਲੈਟਸ ਸੈਂਟਰ, ਪੁਲਿਸ ਨੇ ਰੇਡ ਮਾਰ ਕੀਤਾ ਪਰਦਾਫਾਸ਼
Advertisement

ਕੋਰੋਨਾ ਸੰਕਟ 'ਚ ਚੱਲ ਰਿਹਾ ਸੀ ਆਈਲੈਟਸ ਸੈਂਟਰ, ਪੁਲਿਸ ਨੇ ਰੇਡ ਮਾਰ ਕੀਤਾ ਪਰਦਾਫਾਸ਼

ਤਾਜ਼ਾ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਹੈ, ਜਿਥੇ ਇੱਕ ਆਈਲੈਟਸ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ।  

ਫਾਈਲ ਫੋਟੋ

ਪਰਮਵੀਰ ਰਿਸ਼ੀ/ ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ 'ਚ ਵੱਧ ਰਹੇ ਕੋਰੋਨਾ ਕਹਿਰ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਲੋਕਾਂ ਨੂੰ ਇਹਨਾਂ ਦੀ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ, ਪਰ ਸ਼ਾਇਦ ਲੋਕਾਂ ਨੂੰ ਕੋਰੋਨਾ ਤੋਂ ਡਰ ਨਹੀਂ ਲਗਦਾ ਤੇ ਉਹ ਲਗਾਤਾਰ ਸਰਕਾਰ ਦੇ ਨੇਮਾਂ ਦੀ ਉਲੰਘਣਾ ਕਰ ਰਹੇ ਹਨ। ਤਾਜ਼ਾ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਹੈ, ਜਿਥੇ ਇੱਕ ਆਈਲੈਟਸ ਨਾਜਾਇਜ਼ ਤਰੀਕੇ ਨਾਲ ਚੱਲ ਰਿਹਾ ਸੀ।  

ਅੱਜ ਪੁਲਿਸ ਨੇ ਰੇਡ ਕਰ ਆਈਲੈਟਸ ਸੈਂਟਰ ਦਾ ਪਰਦਾਫਾਸ਼ ਕੀਤਾ ਹੈ।  ਪੁਲਿਸ ਮੁਤਾਬਕ ਇਸ ਸੈਂਟਰ 'ਚ ਲਗਭਗ 60 ਬੱਚੇ ਪੜ੍ਹ ਰਹੇ ਸਨ।  ਫਿਲਹਾਲ ਪੁਲਿਸ ਨੇ ਸੈਂਟਰ 'ਚ ਮੌਜੂਦ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਸੂਬੇ ਭਰ 'ਚ ਵਿਦਿਅਕ ਅਦਾਰੇ ਖੋਲਣ 'ਤੇ ਰੋਕ ਲਗਾਈ ਹੈ ਤਾਂ ਜੋ ਬੱਚਿਆਂ ਤੱਕ ਇਹ ਬਿਮਾਰੀ ਨਾ ਪਹੁੰਚ ਸਕੇ। ਪਰ ਆਈਲੈਟਸ ਸੈਂਟਰ ਨੂੰ ਬੱਚਿਆਂ ਦੀ ਕੋਈ ਪ੍ਰਵਾਹ ਨਹੀਂ ਹੈ ਤੇ ਉਹ ਸੈਂਟਰ ਖੋਲ ਬੱਚਿਆਂ ਦੀ ਜਾਨ ਜੋਖਮ ਪਾ ਰਹੇ ਹਨ। 

Watch Live Tv-

Trending news