ਦਵਿੰਦਰ ਪਾਲ ਸਿੰਘ ਭੁੱਲਰ ਜੇਲ੍ਹ ਤੋਂ ਪੈਰੋਲ 'ਤੇ ਰਿਹਾ,ਬੰਬ ਧਮਾਕੇ 'ਚ ਮਿਲੀ ਹੈ ਉਮਰ ਕੈਦ ਦੀ ਸਜ਼ਾ

ਅੰਮ੍ਰਿਤਸਰ ਆਪਣੇ ਰਣਜੀਤ ਅਵੈਨਿਊ ਸਥਿਤ ਘਰ ਪਹੁੰਚਿਆ ਭੁੱਲਰ  

ਦਵਿੰਦਰ ਪਾਲ ਸਿੰਘ ਭੁੱਲਰ ਜੇਲ੍ਹ ਤੋਂ ਪੈਰੋਲ 'ਤੇ ਰਿਹਾ,ਬੰਬ ਧਮਾਕੇ 'ਚ ਮਿਲੀ ਹੈ ਉਮਰ ਕੈਦ ਦੀ ਸਜ਼ਾ
ਅੰਮ੍ਰਿਤਸਰ ਆਪਣੇ ਰਣਜੀਤ ਅਵੈਨਿਊ ਸਥਿਤ ਘਰ ਪਹੁੰਚਿਆ ਭੁੱਲਰ

ਜਗਦੀਪ ਸੰਧੂ/ਚੰਡੀਗੜ੍ਹ  : ਦਿੱਲੀ ਵਿੱਚ 1993 ਬੰਬ ਧਮਾਕੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਦਵਿੰਦਰ ਪਾਲ ਸਿੰਘ ਭੁੱਲਰ ਪੈਰੋਲ 'ਤੇ ਰਿਹਾ ਹੋ ਗਇਆ  ਹੈ, ਭੁੱਲਰ ਸ਼ੁੱਕਰਵਾਰ ਦੀ ਰਾਤ ਨੂੰ ਆਪਣੇ ਘਰ ਰਣਜੀਤ ਅਵੈਨਿਊ ਪਹੁੰਚਿਆ, ਇਸ ਤੋਂ ਪਹਿਲਾਂ ਵੀ  ਭੁੱਲਰ ਦੇ ਰਿਹਾ ਹੋਣ ਦੀਆਂ ਚਰਚਾਵਾਂ ਸਨ ਜਦੋਂ ਕੇਂਦਰ ਸਰਕਾਰ ਨੇ ਵਰ੍ਹਿਆਂ ਤੋਂ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਮਨਜ਼ੂਰੀ ਦਿੱਤੀ ਸੀ ਪਰ ਭੁੱਲਰ ਨੂੰ ਬੰਬ ਧਮਾਕੇ ਵਿੱਚ ਸਜ਼ਾ ਹੋਣ ਦੀ ਵਜ੍ਹਾਂ ਕਰਕੇ ਉਸ ਦੀ ਸਜ਼ਾ ਮੁਆਫ਼ ਨਹੀਂ ਹੋ ਸਕੀ ਸੀ, ਸਭ ਤੋਂ ਪਹਿਲਾਂ ਦਵਿੰਦਰ ਪਾਲ ਸਿੰਘ ਭੁੱਲਰ ਨੂੰ 23 ਸਾਲ ਬਾਅਦ 2016 ਵਿੱਚ 21 ਦਿਨ ਦੀ ਪੈਰੋਲ ਮਿਲੀ ਸੀ 

ਕੌਣ ਹੈ ਦਵਿੰਦਰ ਪਾਲ ਸਿੰਘ ਭੁੱਲਰ ?

ਦਵਿੰਦਰ ਪਾਲ ਸਿੰਘ ਭੁੱਲਰ 'ਤੇ ਇਲਜ਼ਾਮ ਸੀ ਕੀ ਉਸ ਨੇ 1993  ਵਿੱਚ  ਤਤਕਾਲੀ ਕਾਂਗਰਸ ਦੇ ਯੂਥ ਪ੍ਰਧਾਨ ਮਨਜਿੰਦਰ ਸਿੰਘ ਬਿੱਟਾ 'ਤੇ ਰਿਮੋਟ ਬੰਬ ਨਾਲ ਹਮਲਾ ਕੀਤਾ ਸੀ, ਇਸ ਹਮਲੇ ਵਿੱਚ ਮਨਜਿੰਦਰ ਸਿੰਘ ਬਿੱਟਾ ਸਮੇਤ 31 ਲੋਕ ਜ਼ਖ਼ਮੀ ਹੋਏ  ਜਦਕਿ 9 ਲੋਕਾਂ ਦੀ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ, ਬੰਬ ਧਮਾਕੇ ਦੇ ਇਲਜ਼ਾਮ ਹੇਠ ਦਵਿੰਦਰ ਪਾਲ ਸਿੰਘ ਭੁੱਲਰ ਨੂੰ 1995 ਵਿੱਚ ਜਰਮਨੀ ਤੋਂ ਗਿਰਫ਼ਤਾਰੀ ਕੀਤੀ ਗਿਆ ਸੀ ਭਾਰਤ ਵਿੱਚ ਆਉਣ 'ਤੇ  (TADA COURT) ਟਾਡਾ ਅਦਾਲਤ  ਨੇ 25 ਅਗਸਤ 2001 ਨੂੰ ਭੁੱਲਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਭੁੱਲਰ ਦੀ ਮੌਤ ਦੀ ਸਜ਼ਾ ਦਿੱਲੀ ਹਾਈਕੋਰਟ ਨੇ ਵੀ ਬਰਕਰਾਰ ਰੱਖੀ ਸੀ, ਇਸ ਤੋਂ ਬਾਅਦ ਦਵਿੰਦਰ ਪਾਲ ਭੁੱਲਰ ਦੇ ਪਰਿਵਾਰ ਨੇ ਸੁਪਰੀਮ ਕੋਰਟ ਵਿੱਚ ਹਾਈਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤਾ ਪਰ ਪਹਿਲੀ ਵਾਰ ਸੁਪਰੀਮ ਕੋਰਟ ਨੇ ਸਜ਼ਾ ਬਰਕਰਾਰ ਰੱਖਣ ਦੇ ਹੁਕਮ ਦਿੱਤੇ, ਇਸ ਦੌਰਾਨ ਭੁੱਲਰ ਦੇ ਵਕੀਲਾਂ ਨੇ ਮੁੜ ਵਿਚਾਰ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖ਼ਲ ਕੀਤੀ ਅਤੇ ਹਵਾਲਾ ਦਿੱਤਾ ਕੀ ਰਾਸ਼ਟਰਪਤੀ ਕੋਲ ਮਾਫ਼ੀ ਪਟੀਸ਼ਨ ਪਏ ਇੱਕ ਦਹਾਕੇ ਤੋਂ ਵੀ ਵਧ ਸਮਾਂ ਗੁਜ਼ਰ ਚੁੱਕਾ ਹੈ ਇਸ ਲਈ  ਸੁਪਰੀਮ ਕੋਰਟ ਭੁੱਲਰ ਦੀ ਸਜ਼ਾ ਨੂੰ ਮੁਆਫ਼ ਕਰੇ, ਸੁਪਰੀਮ ਕੋਰਟ ਨੇ ਭੁੱਲਰ ਦੀ ਸਜ਼ਾ ਨੂੰ ਮੁਆਫ਼ ਤਾਂ ਨਹੀਂ ਕੀਤਾ ਪਰ  ਉਮਰ ਕੈਦ ਵਿੱਚ ਜ਼ਰੂਰ ਤਬਦੀਲ ਕਰ ਦਿੱਤਾ

ਭੁੱਲਰ ਨੂੰ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ 

ਪਰਿਵਾਰ ਅਤੇ ਪੰਜਾਬ ਸਰਕਾਰ ਦੀ ਦਰਖ਼ਾਸਤ 'ਤੇ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਸ਼ਿਫ਼ਟ ਕੀਤਾ ਗਿਆ,ਹਾਲਾਂਕਿ ਉਸ ਵੇਲੇ ਮਨਜਿੰਦਰ ਸਿੰਘ ਬਿੱਟਾ ਨੇ ਦਿੱਲੀ ਅਤੇ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਕਰੜਾ ਇਤਰਾਜ਼ ਵੀ ਜਤਾਇਆ ਸੀ ਪਰ ਇਸ ਦੇ ਬਾਵਜੂਦ ਭੁੱਲਰ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸ਼ਿਫ਼ਤ ਕੀਤਾ ਗਿਆ ਸੀ, ਭੁੱਲਰ 1 ਹਫ਼ਤਾ ਹੀ ਜੇਲ੍ਹ ਵਿੱਚ ਰਿਹਾ,ਮਾਨਸਿਕ ਹਾਲਤ ਨੂੰ ਵੇਖ ਦੇ ਹੋਏ ਉਸ ਨੂੰ ਸੁਆਮੀ ਵਿਵੇਕਾਨੰਦ ਡਰੱਗ ਡੀ ਅਡੀਕਸ਼ਨ ਸੈਂਟਰ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ, ਦਿੱਲੀ ਵਿੱਚ ਵੀ ਦਵਿੰਦਰ ਪਾਲ ਸਿੰਘ ਭੁੱਲਰ ਦਾ ਗਾਜ਼ੀਆਬਾਦ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ