ਪੰਜਾਬ ਵਿੱਚ ਕੋਰੋਨਾ ਦੇ ਪੋਜ਼ੀਟਿਵ ਅਸਰ ਵਾਲੀ ਇਸ ਖ਼ਬਰ ਨੂੰ ਵੀ ਜ਼ਰੂਰ ਪੜੋ
Advertisement

ਪੰਜਾਬ ਵਿੱਚ ਕੋਰੋਨਾ ਦੇ ਪੋਜ਼ੀਟਿਵ ਅਸਰ ਵਾਲੀ ਇਸ ਖ਼ਬਰ ਨੂੰ ਵੀ ਜ਼ਰੂਰ ਪੜੋ

ਨਸ਼ਾ ਨਾ ਮਿਲਣ ਤੇ ਵੱਡੀ ਗਿਣਤੀ ਵਿੱਚ ਲੋਕ ਨਸ਼ਾ ਛਡਾਉ ਕੇਂਦਰਾਂ ਵਿੱਚ ਪਹੁੰਚ ਰਹੇ ਨੇ

ਨਸ਼ਾ ਨਾ ਮਿਲਣ ਤੇ ਵੱਡੀ ਗਿਣਤੀ ਵਿੱਚ ਲੋਕ ਨਸ਼ਾ ਛਡਾਉ ਕੇਂਦਰਾਂ ਵਿੱਚ ਪਹੁੰਚ ਰਹੇ ਨੇ

ਕੁਲਬੀਰ ਦੀਵਾਨ/ਚੰਡੀਗੜ੍ਹ : (COVID19) ਕੋਰੋਨਾ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ ਪੰਜਾਬ ਵਿੱਚ ਵੀ ਇਸ ਬਿਮਾਰੀ ਦਾ ਖ਼ੌਫ਼਼ ਘੱਟ ਨਹੀਂ ਹੈ, ਪਰ ਪੰਜਾਬ ਸੂਬਾ ਤਕਰੀਬਨ 3 ਦਹਾਕਿਆਂ ਤੋਂ ਜਿਸ ਬਿਮਾਰੀ ਨਾਲ ਗ੍ਰਸਤ ਸੀ ਉਸ 'ਤੇ ਕੋਰੋਨਾ ਦਵਾਈ ਵਾਂਗ ਕਮ ਕਰ ਰਿਹਾ ਹੈ,ਪੰਜਾਬ ਵਿੱਚ ਵਹਿੰਦੇ ਨਸ਼ੇ ਦੇ ਛੇਵੇਂ ਦਰਿਆ ਤੋਂ ਬਾਹਰ ਕੱਢਣ ਦੇ ਲਈ ਸਰਕਾਰ ਅਤੇ NGO ਨੇ ਹੁਣ ਤੱਕ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਿਰਫ਼ ਕੁੱਝ ਹੱਦ ਤੱਕ ਹੀ ਇਹ ਕੋਸ਼ਿਸ਼ਾਂ ਸਫ਼ਲ ਹੋਇਆ, ਪਰ ਕੋਰੋਨਾ ਨੇ ਇੱਕ ਹੀ ਝਟਕੇ ਵਿੱਚ ਨਸ਼ੇ ਦੀ ਦਲਦਲ ਵਿੱਚ ਗ੍ਰਸਤ ਲੋਕਾਂ ਨੂੰ ਆਪ ਹੀ ਬਾਹਰ ਕੱਢ ਦਿੱਤਾ ਹੈ  

ਨਸ਼ਾ ਕੇਂਦਰਾਂ ਦੇ ਸਾਹਮਣੇ ਲਾਈਨਾਂ

ਕੋਰੋਨਾ ਦੀ ਵਜ੍ਹਾਂ ਕਰਕੇ ਪੂਰੇ ਪੰਜਾਬ ਵਿੱਚ 23 ਮਾਰਚ ਤੋਂ ਕਰਫ਼ਿਊ ਲੱਗਿਆ ਹੋਇਆ ਹੈ,ਚੱਪੇ-ਚੱਪੇ 'ਤੇ ਨਾਕੇ ਲੱਗੇ ਹੋਏ ਨੇ, ਪੁਲਿਸ ਡ੍ਰੋਨ ਕੈਮਰਿਆਂ ਨਾਲ ਵੀ ਲੋਕਾਂ 'ਤੇ ਨਜ਼ਰ ਰੱਖ ਰਹੀ ਹੈ, ਕਿਸੇ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ, ਇਸ ਦਾ ਅਸਰ ਇਹ ਹੋਇਆ ਹੈ ਕੀ ਪੰਜਾਬ ਵਿੱਚ ਨਸ਼ੇ ਦੀ ਚੇਨ ਕਾਫ਼ੀ ਹੱਦ ਤੱਕ ਟੁੱਟ ਗਈ ਹੈ, ਡਰੱਗ ਦੀ ਸਪਲਾਈ ਨਾ ਦੇ ਬਰਾਬਰ ਹੈ, ਜਿਹੜੇ ਲੋਕ ਨਸ਼ੇ ਦੇ ਆਦੀ ਨੇ ਉਨ੍ਹਾਂ ਨੂੰ ਨਸ਼ਾ ਨਹੀਂ ਮਿਲ ਰਿਹਾ ਹੈ ਇਸ ਲਈ ਉਹ ਹੁਣ ਨਸ਼ਾ ਛਡਾਊ ਕੇਂਦਰਾਂ ਵਲ ਭੱਜ ਰਹੇ ਨੇ ਜਿਸ ਦੀ ਵਜ੍ਹਾਂ ਕਰ ਕੇ ਨਸ਼ਾ ਛਡਾਊ ਕੇਂਦਰਾਂ ਵਿੱਚ ਲੰਮੀ-ਲੰਮੀ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਨੇ, ਹੁਣ ਤੱਕ ਨਸ਼ਾ ਛਡਾਊ ਕੇਂਦਰਾਂ ਨੂੰ ਨਸ਼ੇ ਵਿੱਚ ਗ੍ਰਸਤ ਲੋਕਾਂ ਨੂੰ ਕੇਂਦਰਾਂ ਤੱਕ ਲਿਆਉਣ ਦੇ ਲਈ ਮੁਸ਼ਕਤ ਕਰਨੀ ਪੈਂਦੀ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਨਸ਼ੇ ਛਡਣ ਦੀ ਡੋਜ਼ ਲੈਣ ਤੋਂ ਬਾਅਦ ਸਮਗਲਰਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਲੋਕ ਮੁੜ ਤੋਂ ਨਸ਼ੇ ਵਿੱਚ ਗ੍ਰਸਤ  ਹੋ ਜਾਂਦੇ ਸਨ ਪਰ ਹੁਣ ਨਸ਼ੇ ਦੀ ਸਪਲਾਈ ਚੇਨ ਟੁੱਟ ਚੁੱਕੀ ਇਨ੍ਹਾਂ ਲੋਕਾਂ ਕੋਲ ਕੋਈ ਚਾਰਾ ਨਹੀਂ ਹੈ ਵੱਡੀ ਗਿਣਤੀ ਵਿੱਚ ਨਸ਼ੇ ਵਿੱਚ ਗ੍ਰਸਤ ਲੋਕ ਆਪ ਦਵਾਈ ਲੈਣ ਲਈ ਪਹੁੰਚ ਰਹੇ ਨੇ, ਇਸ ਦਾ ਸਭ ਤੋਂ ਵੱਡਾ ਫਾਇਦਾ ਪੰਜਾਬ ਸਰਕਾਰ ਦੀ ਨਸ਼ਾ ਛਡਾਉ ਮੁਹਿੰਮ ਨੂੰ ਹੋਵੇਗਾ, ਸਰਕਾਰ ਨੂੰ ਹੁਣ ਉਨ੍ਹਾਂ ਦੀ ਜਾਣਕਾਰੀ ਵੀ ਮਿਲ ਜਾਵੇਗੀ ਜੋ ਨਸ਼ੇ ਵਿੱਚ ਗ੍ਰਸਤ ਸਨ ਪਰ ਨਸ਼ਾ ਛਡਾਉ ਕੇਂਦਰਾਂ ਤੱਕ ਹੁਣ ਤੱਕ ਨਹੀਂ ਪਹੁੰਚੇ ਸਨ,ਹਾਲਾਂਕਿ ਇਸ ਵੇਲੇ ਕੋਰੋਨਾ ਨਾਲ ਲੜਨਾ ਸਭ ਤੋਂ ਵੱਡੀ ਚੁਨੌਤੀ ਹੈ ਪਰ ਪੰਜਾਬ ਜਿਸ ਬਿਮਾਰੀ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਗ੍ਰਸਤ ਦੀ ਉਸ 'ਤੇ ਨਕੇਲ ਕੱਸਣ ਵਿੱਚ ਇਸ ਨੇ ਕੋਰੋਨਾ ਦੇ ਡਰ ਨੇ ਕਾਫ਼ੀ ਹੱਦ ਤੱਕ ਮਦਦ ਕੀਤੀ ਹੈ 

 

 

Trending news