CORONA: ਮੁਹਾਲੀ 'ਚ ਮਕਾਨ ਮਾਲਕ ਨੇ ਮੰਗਿਆ ਕਿਰਾਇਆ ਤਾਂ ਹੋਇਆ ਕੇਸ ਦਰਜ, ਜਾਣੋ ਕਿਉਂ ?
Advertisement

CORONA: ਮੁਹਾਲੀ 'ਚ ਮਕਾਨ ਮਾਲਕ ਨੇ ਮੰਗਿਆ ਕਿਰਾਇਆ ਤਾਂ ਹੋਇਆ ਕੇਸ ਦਰਜ, ਜਾਣੋ ਕਿਉਂ ?

PG  ਦੀ ਕੁੜੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ 

PG  ਦੀ ਕੁੜੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ

ਬਜ਼ਮ ਵਰਮਾ/ ਮੁਹਾਲੀ  : (COVID 19) ਕੋਰੋਨਾ ਪੋਜ਼ੀਟਿਵ ਦੀ ਵਜ੍ਹਾਂ ਕਰਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਅਜਿਹੇ ਵਿੱਚ ਕਿਸੇ ਨੂੰ ਘਰੋਂ ਨਿਕਲਣ ਦੀ ਇਜਾਜ਼ਤ ਨਹੀਂ ਹੈ, ਪ੍ਰਸ਼ਾਸਨ ਵੱਲੋਂ ਵੀ ਮਕਾਨ ਮਾਲਕਾਂ ਨੂੰ ਕਿਰਾਏ ਨੂੰ ਲੈਕੇ ਹਿਦਾਇਤਾਂ ਜਾਰੀ ਕੀਤੀਆਂ ਗਇਆ ਨੇ ਪਰ ਇਸ ਦੇ ਬਾਵਜੂਦ ਮੁਹਾਲੀ ਦੇ ਇੱਕ ਮਕਾਨ ਮਾਲਕ ਨੇ PG ਵਿੱਚ ਰਹਿਣ ਵਾਲੀ ਕੁੜੀ ਤੋਂ ਜਬਰਨ ਕਿਰਾਇਆ ਵਸੂਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ, ਪੁਲਿਸ ਨੇ ਮਕਾਨ ਮਾਲਕ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਵੱਖ-ਵੱਖ ਧਾਰਾਵਾਂ ਵਿੱਚ ਮਾਮਲਾ ਦਰਜ ਕਰ ਲਿਆ ਹੈ 

ਮਕਾਨ ਮਾਲਕ ਖ਼ਿਲਾਫ਼ ਕੇਸ ਦਰਜ 

ਮੁਹਾਲੀ ਦੇ ਫ਼ੇਸ 8 ਦੇ ਪਿੰਡ ਕੁੰਬੜਾ ਵਿੱਚ ਬਣੇ PG ਵਿੱਚ ਇੱਕ ਕੁੜੀ ਰਹਿੰਦੀ ਸੀ,ਇਲਜ਼ਾਮ ਹੈ ਕੀ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਮਕਾਨ ਮਾਲਕ ਨੇ ਉਸ 'ਤੇ ਕਿਰਾਏ ਦਾ ਦਬਾਅ ਪਾਇਆ ਅਤੇ ਧਮਕੀ ਦਿੱਤੀ ਜਿਸ ਤੋਂ ਬਾਅਦ ਕੁੜੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਗਈ, ਮੁਹਾਲੀ ਦੇ ਥਾਣਾ ਫ਼ੇਸ 8 ਨੇ ਫ਼ੌਰਨ ਕੁੜੀ ਦੀ ਸ਼ਿਕਾਇਤ 'ਤੇ ਕਾਰਵਾਹੀ ਕਰਦੇ ਹੋਏ ਮਕਾਨ ਮਾਲਿਕ ਦੇ ਖ਼ਿਲਾਫ਼ ਧਾਰਾ 188, 384, 323, 506, 294, 468 ਅਤੇ ਧਾਰਾ 471 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਮਕਾਨ ਮਾਲਿਕ ਉੱਤੇ ਕਿਰਾਏਦਾਰ ਤੋਂ ਜਬਰੀ ਕਿਰਾਇਆ ਵਸੂਲਣ  ਅਤੇ ਧਮਕਾਉਣ ਦੀਆਂ ਧਾਰਾਵਾਂ ਲਗਾਇਆ ਗਇਆ ਨੇ, ਕੋਰੋਨਾ ਕਰਫ਼ਿਊ ਦੌਰਾਨ ਪੰਜਾਬ ਵਿੱਚ ਸ਼ਾਇਦ ਇਹ ਪਹਿਲਾਂ ਮਾਮਲਾ ਹੈ ਜਦੋਂ ਕਿਸੇ ਮਕਾਨ ਮਾਲਿਕ 'ਤੇ ਕਿਰਾਏ ਦਾ ਦਬਾਅ ਪਾਉਣ 'ਤੇ ਕੇਸ ਦਰਜ ਕੀਤਾ ਗਿਆ ਹੋਵੇ 

ਲੁਧਿਆਣਾ DC ਵੱਲੋਂ ਵੀ ਮਕਾਨ ਮਾਲਕਾਂ ਨੂੰ ਨਿਰਦੇਸ਼ 

ਕੁੱਝ ਦਿਨ ਪਹਿਲਾਂ ਲੁਧਿਆਣਾ ਦੇ ਡੀਸੀ ਵੱਲੋਂ ਵੀ ਹੁਕਮ ਜਾਰੀ ਕੀਤਾ ਗਿਆ ਸੀ ਕੀ ਕੋਈ ਵੀ ਮਕਾਨ ਮਾਲਕ ਪ੍ਰਵਾਸੀ ਮਜ਼ਦੂਰਾਂ ਨੂੰ ਕਿਰਾਇਆ ਨਾ ਦੇਣ ਦੀ ਸੂਰਤ ਵਿੱਚ ਘਰੋਂ ਬਾਹਰ ਨਹੀਂ ਕੱਢ ਸਕਦਾ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਡੀਸੀ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਜੇਕਰ ਕੋਈ ਮਕਾਨ ਮਾਲਕ ਅਜਿਹਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਨਾ ਸਿਰਫ਼ ਕੇਸ ਦਰਜ ਕੀਤਾ ਜਾਵੇਗਾ ਬਲਕਿ ਸਿੱਧੇ ਜੇਲ੍ਹ ਭੇਜਿਆ ਜਾਵੇਗਾ, ਲੁਧਿਆਣਾ ਪ੍ਰਸ਼ਾਸਨ ਵੱਲੋਂ ਅਜਿਹੇ ਮਕਾਨ ਮਾਲਿਕਾਂ ਦੇ ਲਈ ਆਰਜ਼ੀ ਜੇਲ੍ਹ ਵੀ ਤਿਆਰ ਕੀਤੀ ਗਈ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਪ੍ਰਸ਼ਾਸਨ ਨੇ ਮਜ਼ਦੂਰਾਂ ਦੇ ਲਈ ਹੈਲਪ ਲਾਈਨ ਵੀ ਸ਼ੁਰੂ ਕੀਤੀ ਸੀ

 

 

Trending news