CORONA : ਕੋਰੋਨਾ ਨਾਲ ਜੰਗ ਲਈ ਪੰਜਾਬ ਪੁਲਿਸ ਕਿਵੇਂ ਕਰ ਰਹੀ ਲੋਕਾਂ ਦੀ ਮਦਦ ਜ਼ਰੂਰਤ ਪੜੋ

DGP ਨੇ ਸੋਸ਼ਲ ਮੀਡੀਆ ਦੇ ਲਈ ਜ਼ਰੀਏ ਨੌਜਵਾਨਾਂ ਤੋਂ ਮੰਗੀ ਰਾਏ 

CORONA : ਕੋਰੋਨਾ ਨਾਲ ਜੰਗ ਲਈ ਪੰਜਾਬ ਪੁਲਿਸ ਕਿਵੇਂ ਕਰ ਰਹੀ ਲੋਕਾਂ ਦੀ ਮਦਦ ਜ਼ਰੂਰਤ ਪੜੋ
DGP ਨੇ ਸੋਸ਼ਲ ਮੀਡੀਆ ਦੇ ਲਈ ਜ਼ਰੀਏ ਨੌਜਵਾਨਾਂ ਤੋਂ ਮੰਗੀ ਰਾ

ਚੰਡੀਗੜ੍ਹ : (COVID 19)ਕੋਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਆਪਣੀ ਜਾਨ ਦੀ ਪਰਵਾ ਕੀਤੇ ਬਗੈਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੜਕਾਂ 'ਤੇ ਹੈ,ਕਰਫ਼ਿਊ ਦਾ ਪਾਲਨ ਕਰਨ ਦੇ ਲਈ ਡੀਜੀਪੀ  ਦਿਨਕਰ ਗੁਪਤਾ ਸੋਸ਼ਲ ਮੀਡੀਆ ਦੇ ਜ਼ਰੀਏ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੇ ਨੇ,ਸਿਰਫ਼ ਇਨ੍ਹਾਂ ਨਹੀਂ DGP ਨੇ ਕੋਰੋਨਾ ਨਾਲ ਲੜਨ ਦੇ ਲਈ ਲੋਕਾਂ ਤੋਂ ਸੁਝਾਅ ਮੰਗੇ ਨੇ,ਦਿਨਕਰ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਪੋਸਟ ਕਰਦੇ ਹੋਏ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕੀਤੀ ਕੀ ਘਰ ਬੈਠਕੇ  ਆਪਣੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਪੰਜਾਬ ਪੁਲਿਸ ਨੂੰ ਸੁਝਾਅ ਦੇਣ ਕੀ ਕੋਰੋਨਾ ਨਾਲ ਕਿਵੇਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਡੀਜੀਪੀ ਨੇ ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕੀ ਉਹ ਵਧ ਚੜਕੇ ਇਸ ਮੁਹਿੰਮ ਵਿੱਚ ਅੱਗੇ ਆਉਣ, ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵੀ ਲੋਕਾਂ ਨੂੰ ਸੁਝਾਅ ਦੇਣ ਦੀ ਅਪੀਲ ਕੀਤੀ ਸੀ,ਪੰਜਾਬ ਪੁਲਿਸ  ਕਮਨਿਊਟੀ ਪੋਲੀਸਿੰਗ ਦੇ ਜ਼ਰੀਏ ਵੀ ਲੋਕਾਂ ਵਿੱਚ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪੰਜਾਬ ਪੁਲਿਸ ਜਲਦ ਕੁੱਝ ਲੋਕਾਂ ਦੀ ਮਦਦ ਨਾਲ ਇਸ ਮੁਹਿੰਮ ਨੂੰ ਅੱਗੇ ਵਧਾਏਗੀ 

 

ਪੁਲਿਸ ਵੱਲੋਂ ਡੋਰ ਟੂ ਡੋਰ ਸਰਵਿਸ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਲੋਕਾਂ ਤੱਕ ਜ਼ਰੂਰੀ ਚੀਜ਼ਾ ਪਹੁੰਚਾਉਣ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ, ਇਸ ਦੇ ਲਈ ਪੰਜਾਬ ਪੁਲਿਸ ਨੇ ZOMATO,SWIGGY,VERKA,AMUL,ਮੰਡੀ ਪ੍ਰਧਾਨ,ਕੈਮਿਸਟ ਐਸੋਸੀਏਸ਼ਨਾਂ ਦੀ ਮਦਦ ਲਈ ਹੈ,ਅੰਮ੍ਰਿਤਸਰ,ਲੁਧਿਆਣਾ ਦੇ ਸ਼ਹਿਰਾਂ ਵਿੱਚ ਡੋਰ-ਟੂਰ ਡੋਰ ਸਰਵਿਸ ਸ਼ੁਰੂ ਹੋ ਗਈ ਹੈ,SWIGGY ਦੇ 650 ਲੋਕਾਂ ਨੂੰ ਡੋਰ-ਟੂ-ਡੋਰ ਸਰਵਿਸ ਲਈ ਲਗਾਇਆ ਗਿਆ ਹੈ, ਇਸ ਦੇ ਨਾਲ ਪਟਿਆਲਾ ਵਿੱਚ ਵੀ ZOMATO ਅਤੇ SWIGGY ਵਰਗੀ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ ਤਾਂ ਜੋ ਲੋਕਾਂ ਦੀਆਂ ਜ਼ਰੂਰਤ ਦੀਆਂ ਚੀਜ਼ਾ ਘਰ ਤੱਕ ਪਹੁੰਚਾਇਆ ਜਾ ਸਕਣ,ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕੀ ਜ਼ਰੂਰੀ ਚੀਜ਼ਾ ਦੀਆਂ 100 ਟਰਾਲੀਆਂ ਸੰਗਰੂਰ ਜ਼ਿਲ੍ਹੇ ਵਿੱਚ ਭੇਜ ਦਿੱਤੀਆਂ ਗਇਆ ਨੇ,ਇਸ ਦੇ ਨਾਲ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਰੂਰੀ ਚੀਜ਼ਾ ਪਹੁੰਚਾਉਣ ਦੇ ਲਈ ਟਰੱਕਾਂ ਨੂੰ ਹਾਈਵੇਅ 'ਤੇ ਚੱਲਣ ਦੀ ਮਨਜ਼ੂਰੀ ਦਿੱਤੀ ਗਈ ਹੈ, ਡੀਜੀਪੀ ਨੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਰੋਕਣ ਦੇ ਲਈ ਇੱਕ ਹੈਲਪ ਲਾਈਨ ਨੰਬਰ 112 ਜਾਰੀ ਕੀਤਾ ਹੈ