ਚੰਡੀਗੜ੍ਹ ਵਿੱਚ ਸਵੇਰੇ ਸੈਰ ਕਰਨ ਵਾਲੇ ਲੋਕਾਂ ਦੀ ਆਈ ਹੁਣ ਸ਼ਾਮਤ !
Advertisement

ਚੰਡੀਗੜ੍ਹ ਵਿੱਚ ਸਵੇਰੇ ਸੈਰ ਕਰਨ ਵਾਲੇ ਲੋਕਾਂ ਦੀ ਆਈ ਹੁਣ ਸ਼ਾਮਤ !

ਪੁਲਿਸ ਨੇ 441 ਲੋਕਾਂ ਦੇ ਖ਼ਿਲਾਫ਼ ਕੀਤਾ ਮਾਮਲਾ ਦਰਜ 

ਪੁਲਿਸ ਨੇ 441 ਲੋਕਾਂ ਦੇ ਖ਼ਿਲਾਫ਼ ਕੀਤਾ ਮਾਮਲਾ ਦਰਜ

ਜਗਦੀਪ ਸੰਧੂ/ਚੰਡੀਗੜ੍ਹ : ਟਰੈਫ਼ਿਕ ਨਿਯਮਾਂ ਦਾ ਪਾਲਨ ਕਰਵਾਉਣ ਦੇ ਲਈ ਚੰਡੀਗੜ੍ਹ ਪੁਲਿਸ ਦੀ ਸਖ਼ਤੀ ਦੇ ਬਾਰੇ ਤੁਸੀਂ ਅਸਰ ਸੁਣਿਆ ਹੋਵੇਗਾ ਹੁਣ ਕੋਰੋਨਾ ਵਰਗੀ ਮਹਾਂਮਾਰੀ ਖ਼ਿਲਾਫ਼ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਨਾਲ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਸ਼ਹਿਰ ਵਿੱਚ ਲੱਗੇ ਕੋਰੋਨਾ ਕਰਫ਼ਿਊ ਦੀ ਵਜ੍ਹਾਂ ਕਰਕੇ ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਪਰ ਕੁੱਝ ਲੋਕ ਹੁਣ ਵੀ ਨਹੀਂ ਸੁਧਰ ਰਹੇ ਨੇ, ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਇਨ੍ਹਾਂ ਲੋਕਾਂ ਨੂੰ ਸੁਧਾਰਨ ਦੇ ਲਈ ਸੋਮਵਾਰ ਤੋਂ ਕਾਨੂੰਨੀ ਕਾਰਵਾਹੀ ਕਰਨੀ ਸ਼ੁਰੂ ਕਰ ਦਿੱਤੀ ਹੈ 

ਚੰਡੀਗੜ੍ਹ ਪੁਲਿਸ ਵੱਲੋਂ ਸਖ਼ਤ ਕਦਮ

ਚੰਡੀਗੜ੍ਹ ਪੁਲਿਸ ਨੇ ਸਵੇਰ ਵੇਲੇ ਸੜਕਾਂ 'ਤੇ ਸੈਰ ਕਰਨ ਵਾਲੇ 441 ਲੋਕਾਂ ਦੇ ਖ਼ਿਲਾਫ਼ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਸ਼ਹਿਰ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਅਤੇ ਕਿਸੇ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ,ਪਰ ਇਸ ਦੇ ਬਾਵਜੂਦ ਲੋਕ ਘਰ ਤੋਂ ਬਾਹਰ ਨਿਕਲ ਕੇ ਰੋਜ਼ ਸੈਰ ਕਰਨ ਜਾਂਦੇ ਸਨ, ਪੁਲਿਸ ਨੇ ਕਈ ਵਾਰ ਸਮਝਾਇਆ ਪਰ ਜਦੋ ਲੋਕ ਨਹੀਂ ਸਮਝੇ ਤਾਂ ਸੋਮਵਾਰ ਨੂੰ ਪੁਲਿਸ ਨੇ ਇਨ੍ਹਾਂ ਸਾਰੇ ਲੋਕਾਂ ਦੇ ਖਿਲਾਫ਼ FIR ਦਰਜ ਕਰ ਲਈ ਹੈ, ਪੁਲਿਸ ਮੁਤਾਬਿਕ ਇਹ ਅੰਕੜਾ ਸ਼ੁਰੂਆਤੀ ਹੈ ਕਈ ਹੋਰ ਲੋਕਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇਗੀ
 
ਮਾਸਕ ਨਾ ਪਾਉਣ 'ਤੇ ਦੂਜੀ ਗਿਰਫ਼ਤਾਰੀ 

9 ਅਪ੍ਰੈਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸ਼ਹਿਰ ਵਿੱਚ ਮਾਕਸ ਪਾਉਣ ਨੂੰ ਜ਼ਰੂਰੀ ਕਰਾਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਲੋਕ ਨਹੀਂ ਸੁਧਰ ਰਹੇ ਨੇ, ਚੰਡੀਗੜ੍ਹ ਪੁਲਿਸ ਨੇ ਸੋਮਵਾਰ ਨੂੰ ਮਾਸਕ ਨਾ ਪਾਉਣ 'ਤੇ ਇੱਕ ਹੋਰ ਸ਼ਖ਼ਸ ਨੂੰ ਗਿਰਫ਼ਤਾਰ ਕਰ ਲਿਆ, ਇਹ ਸ਼ਖ਼ਸ ਆਪਣੇ ਕੁੱਤੇ ਨਾਲ ਸਵੇਰ ਦੀ ਸੈਰ 'ਤੇ ਨਿਕਲਿਆ ਸੀ, ਜਦੋ ਪੁਲਿਸ ਨੇ ਇਸ ਸ਼ਖ਼ਸ ਨੂੰ ਬਿਨਾਂ ਮਾਸਕ ਦੇ ਵੇਖਿਆ ਤਾਂ IPC ਦੀ ਧਾਰਾ 188 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗਿਰਫ਼ਤਾਰ ਕਰ ਲਿਆ ਨਾਲ ਹੀ ਪੁਲਿਸ ਵੱਲੋਂ ਉਸ ਸ਼ਖ਼ਸ ਨੂੰ ਮਾਸਕ ਦਿੱਤਾ ਗਿਆ, ਚੰਡੀਗੜ੍ਹ ਵਿੱਚ ਮਾਸਕ ਨਾ ਪਾਉਣ 'ਤੇ ਇਹ ਦੂਜੀ ਗਿਰਫ਼ਤਾਰੀ ਸੀ ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਇੱਕ ਸ਼ਖ਼ਸ ਨੂੰ ਪੁਲਿਸ ਨੇ ਮਨੀਮਾਜਰਾ ਤੋਂ ਗਿਰਫ਼ਤਾਰ ਕੀਤਾ ਸੀ ਹਾਲਾਂਕਿ ਬਾਅਦ ਵਿੱਚੋਂ ਉਸ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਸੀ 

ਕਿਵੇਂ ਦਾ ਹੋਣਾ ਚਾਹੀਦਾ ਹੈ ਮਾਸਕ ?

ਚੰਡੀਗੜ੍ਹ ਪ੍ਰਸ਼ਾਸਨ ਨੇ 3 PLY ਮਾਸਕ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਸਨ ਨਾਲ ਹੀ ਇਹ ਵੀ ਕਿਹਾ ਸੀ ਕੀ ਤੁਸੀਂ ਬਾਹਰ ਨਿਕਲਣ ਦੇ ਲਈ ਸਾਧਾਰਨ ਕੱਪੜੇ ਦੇ ਮਾਸਕ ਦੀ ਵਰਤੋਂ ਕਰ ਸਕਦੇ ਹੋ ਨਾਲ ਹੀ ਕਿਹਾ ਸੀ ਕੀ ਤੁਸੀਂ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਅ ਕੇ ਮੁੜ ਤੋਂ ਵਰਤੋਂ ਵਿੱਚ ਲਿਆ ਸਕਦੇ ਹੋ

ਕਿੱਥੇ-ਕਿੱਥੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ ?

ਕੋਈ ਵੀ ਸ਼ਖ਼ਸ ਜਦੋ ਘਰ ਤੋਂ ਬਾਹਰ ਨਿਕਲ ਰਿਹਾ ਹੈ ਅਤੇ ਕਿਸੇ ਪਬਲਿਕ ਥਾਂ 'ਤੇ ਜਿਵੇਂ ਹਸਪਤਾਲ, ਦਫ਼ਤਰ, ਮਾਰਕੀਟ ਜਾਂਦਾ ਹੈ ਤਾਂ ਉਸ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਇਸ ਦੇ ਨਾਲ ਜੇਕਰ ਕੋਈ ਸ਼ਖ਼ਸ ਆਪਣੀ ਜਾਂ ਫਿਰ ਸਰਕਾਰੀ ਗੱਡੀ 'ਤੇ ਘਰ ਤੋਂ ਬਾਹਰ ਜਾਂਦਾ ਹੈ ਤਾਂ  ਉਸ ਸ਼ਖ਼ਸ ਲਈ ਵੀ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਪ੍ਰਸ਼ਾਸਨ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਨੇ ਕੀ  ਦਫ਼ਤਰ ਵਿੱਚ ਮੀਟਿੰਗ ਦੌਰਾਨ ਵੀ ਸਾਰੇ ਮੁਲਾਜ਼ਮ ਮਾਸਕ ਪਾਕੇ ਹੀ ਬੈਠਣ, ਪ੍ਰਸ਼ਾਸਨ ਨੇ ਕਿਹਾ ਇਹ  ਜ਼ਿੰਮੇਵਾਰੀ ਕੰਪਨੀ  ਦੀ  ਹੋਵੇਗੀ ਦੀ ਉਸ ਦਾ ਕੋਈ ਵੀ ਮੁਲਾਜ਼ਮ ਕਮ ਦੌਰਾਨ ਬਿਨਾਂ ਮਾਸਕ ਦੇ ਨਾ ਬੈਠੇ  

Trending news