ਪੰਜਾਬ ਵਿੱਚ ਕੋਰੋਨਾ ਦਾ HOTSPOT ਬਣਨ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਲਿਆ ਇਹ ਵੱਡਾ ਫ਼ੈਸਲਾ
Advertisement

ਪੰਜਾਬ ਵਿੱਚ ਕੋਰੋਨਾ ਦਾ HOTSPOT ਬਣਨ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਲਿਆ ਇਹ ਵੱਡਾ ਫ਼ੈਸਲਾ

ਮੁਹਾਲੀ ਕੋਰੋਨਾ ਦਾ HOTSPOT,ਪ੍ਰਸ਼ਾਸਨ ਹੋਇਆ ਸਖ਼ਤ,ਕਰਫ਼ਿਊ ਤੋੜਿਆਂ ਦਾ ਸਿੱਧਾ ਜੇਲ੍ਹ

ਮੁਹਾਲੀ ਕੋਰੋਨਾ ਦਾ HOTSPOT,ਪ੍ਰਸ਼ਾਸਨ ਹੋਇਆ ਸਖ਼ਤ,ਕਰਫ਼ਿਊ ਤੋੜਿਆਂ ਦਾ ਸਿੱਧਾ ਜੇਲ੍ਹ

ਕੁਲਬੀਰ ਦੀਵਾਨ/ਬਜ਼ਮ ਵਰਮਾ ਮੁਹਾਲੀ : (COVID 19) ਕੁੱਝ ਦਿਨ ਪਹਿਲਾਂ ਤੱਕ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਕੋਰੋਨਾ ਦਾ ਸਭ ਤੋਂ ਹਾਟ ਸਪਾਟ (HOTSPOT) ਥਾਂ ਸੀ ਪਰ ਹੁਣ ਸ਼ਹੀਦ ਭਗਤ ਸਿੰਘ ਨਗਰ ਵਿੱਚ ਲੋਕਾਂ ਦੇ ਸਹਿਯੋਗ ਅਤੇ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਇੱਥੇ ਪਿਛਲੇ 2 ਹਫ਼ਤਿਆਂ ਤੋਂ ਇੱਕ ਵੀ ਕੋਰੋਨਾ ਪੋਜ਼ੀਟਿਵ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਬਲਕਿ ਰਾਹਤ ਦੀ ਖ਼ਬਰ ਇਹ ਆਈ ਹੈ ਕੀ 19 ਵਿੱਚੋਂ ਹੁਣ ਤੱਕ 8 ਮਰੀਜ਼ ਸ਼ਹੀਦ ਭਗਤ ਸਿੰਘ ਨਗਰ ਦੇ ਪੂਰੀ ਤਰ੍ਹਾਂ ਨਾਲ ਠੀਕ ਹੋ ਰਹੇ ਨੇ, ਹਾਟ ਸਪਾਟ (HOTSPOT) ਬਣਨ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਵੀ ਹੁਣ ਇਸੇ ਫ਼ਾਰਮੂਲੇ 'ਤੇ ਕਮ ਸ਼ੁਰੂ ਕਰ ਦਿੱਤਾ ਹੈ, ਮੁਹਾਲੀ ਪ੍ਰਸ਼ਾਸਨ ਵੱਲੋਂ ਕਰਫ਼ਿਊ ਤੋੜਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਹੀ ਦੇ ਨਿਰਦੇਸ਼ ਦਿੱਤੇ ਗਏ ਨੇ

fallback

ਮੁਹਾਲੀ ਪ੍ਰਸ਼ਾਸਨ ਵੱਲੋਂ ਸਖ਼ਤ ਦਿਸ਼ਾ-ਨਿਰਦੇਸ਼ 

ਮੁਹਾਲੀ ਕੋਰੋਨਾ ਦਾ ਹਾਟ ਸਪਾਟ ਬਣਨ ਤੋਂ ਬਾਅਦ ਹੁਣ ਕਰਫ਼ਿਊ ਤੋੜਨ ਵਾਲਿਆਂ ਦੇ ਖ਼ਿਲਾਫ਼ ਮੁਹਾਲੀ ਪ੍ਰਸ਼ਾਸਨ ਨੇ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਨੇ, ਮੁਹਾਲੀ ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕੀ ਸ਼ਹਿਰ ਵਿੱਚ ਕਿਸੇ ਵੀ ਸ਼ਖ਼ਸ ਨੇ ਬਿਨਾਂ ਕਿਸੇ ਮਤਲਬ ਦੇ ਕਰਫ਼ਿਊ ਤੋੜਿਆਂ ਤਾਂ ਉਸ ਨੂੰ ਸਿੱਧੇ ਜੇਲ੍ਹ ਭੇਜਿਆ ਜਾਵੇਗਾ, ਮੁਹਾਲੀ ਦੇ ਹਾਕੀ ਸਟੇਡੀਅਮ ਨੂੰ ਆਰਜ਼ੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਲੁਧਿਆਣਾ ਪ੍ਰਸ਼ਾਸਨ ਨੇ ਵੀ ਕਰਫ਼ਿਊ ਤੋੜਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕ ਦੇ ਹੋਏ ਸ਼ਹਿਰ ਵਿੱਚ 4 ਆਰਜ਼ੀ ਜੇਲ੍ਹਾਂ ਤਿਆਰ ਕੀਤੀਆਂ ਸੀ ਜਿਹੜੇ ਲੋਕ ਕਰਫ਼ਿਊ ਤੋੜ ਦੇ ਸਨ ਉਨ੍ਹਾਂ ਨੂੰ 8 ਘੰਟੇ ਇਨ੍ਹਾਂ ਆਰਜ਼ੀ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਸੀ ਨਾਲ ਹੀ ਇਹ ਵੀ ਖ਼ਿਆਲ ਰੱਖਿਆ ਜਾਂਦਾ ਸੀ ਕੀ ਜਿਸ ਥਾਂ 'ਤੇ ਜੇਲ੍ਹ ਹੈ ਉੱਥੇ ਪੂਰੀ ਸਫ਼ਾਈ ਦਾ ਪ੍ਰਬੰਧ ਹੋਵੇ ਅਤੇ ਜੇਲ੍ਹ ਵਿੱਚ ਬੰਦ ਲੋਕਾਂ ਵਿੱਚ ਬਰਾਬਰ ਦੀ ਦੂਰੀ ਹੋਵੇ ਤਾਂ ਜੋ ਕੋਰੋਨਾ ਵਾਇਰਸ ਦਾ ਖ਼ਤਰਾ ਨਾ ਹੋਵੇਗਾ 

ਡੇਰਾਬਸੀ ਵਿੱਚ ਸੈਂਪਲ ਲਏ ਗਏ 

ਡੇਰਾਬਸੀ ਵਿੱਚ 1 ਹੋਰ ਕੋਰੋਨਾ ਪੋਜ਼ੀਟਿਵ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਮੋਹਾਲੀ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ, ਸਭ ਤੋਂ ਪਹਿਲਾ ਜਵਾਹਰਪੁਰ ਦੇ ਪਿੰਡ ਦੇ ਜਿਸ ਪੰਚ ਨੂੰ ਕੋਰੋਨਾ ਹੋਇਆ ਸੀ ਉਸ ਦੇ ਪਿਤਾ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਡੇਰਾਬਸੀ ਵਿੱਚ 13 ਲੋਕਾਂ ਨੂੰ ਪ੍ਰਸ਼ਾਸਨ ਟੈਸਟ ਲਈ ਆਪਣੇ ਨਾਲ ਲੈਕੇ ਗਿਆ ਹੈ ਸਭ ਦਾ ਸੈਂਪਲ ਲਿਆ ਜਾਵੇਗਾ 

 

 

Trending news