ਲੁਧਿਆਣਾ ਵਿੱਚ ਪੁਲਿਸ ਨੇ ਫੜਿਆ ਚੋਰ ਤਾਂ 4 ਦਿਨ ਬਾਅਦ ਪੂਰੀ ਚੌਕੀ ਵਿੱਚ ਮੱਚਿਆ ਹੜਕੰਪ !

 ਪੁਲਿਸ ਵੱਲੋਂ ਫੜੇ ਗਏ ਚੋਰ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ

ਲੁਧਿਆਣਾ ਵਿੱਚ ਪੁਲਿਸ ਨੇ ਫੜਿਆ ਚੋਰ ਤਾਂ 4 ਦਿਨ ਬਾਅਦ  ਪੂਰੀ ਚੌਕੀ ਵਿੱਚ ਮੱਚਿਆ ਹੜਕੰਪ !
ਪੁਲਿਸ ਵੱਲੋਂ ਫੜੇ ਗਏ ਚੋਰ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ

ਭਰਤ ਸ਼ਰਮਾ/ਲੁਧਿਆਣਾ : (COVID19) ਕੋਰੋਨਾ ਦੀ ਵਜ੍ਹਾਂ ਕਰ ਕੇ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ, ਹਰ ਪਾਸੇ ਪੁਲਿਸ ਦਾ ਸਖ਼ਤ ਪਹਿਰਾ ਹੈ, ਕਿਸੇ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ, ਜੇਕਰ ਕੋਈ ਨਿਕਲਦਾ ਹੈ ਤਾਂ ਉਸ ਨੂੰ ਪੁਲਿਸ ਦੀ ਸਖ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪੰਜਾਬ ਵਿੱਚ ਸਖ਼ਤੀ ਦੀ ਵਜ੍ਹਾਂ ਕਰਕੇ ਸੂਬੇ ਵਿੱਚ ਅਪਰਾਧਿਕ ਸਰਗਰਮੀਆਂ 'ਤੇ ਵੀ ਲਗਾਮ ਲੱਗੀ ਸੀ ਪਰ ਲੁਧਿਆਣਾ ਦੇ ਇੱਕ ਚੋਰ ਦੇ ਹੌਸਲੇ ਇੰਨੇ ਬੁਲੰਦ ਸਨ ਕੀ ਉਸ ਨੇ ਕਰਫ਼ਿਊ ਦੇ  ਬਾਵਜੂਦ  5 ਅਪ੍ਰੈਲ ਨੂੰ ਇੱਕ ਮੋਟਰ ਸਾਈਕਲ 'ਤੇ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ,ਪਰ ਚੋਰ ਦੇ ਫੜੇ ਜਾਣ ਦੇ 4 ਦਿਨ ਬਾਅਦ ਲੁਧਿਆਣਾ ਦੀ ਪੁਲਿਸ  ਨੂੰ ਜੋ ਖ਼ਬਰ ਮਿਲੀ ਹੈ ਉਸ ਨਾਲ ਪੂਰੀ ਚੌਕੀ ਵਿੱਚ ਹਰਕੰਪ ਮੱਚ ਗਿਆ ਹੈ, ਚੋਰ ਨੂੰ ਫੜਨ ਵਾਲੇ ਸਾਰੇ ਪੁਲਿਸ ਮੁਲਾਜ਼ਮ ਪਰੇਸ਼ਾਨ ਨੇ  

ਚੋਰ ਨੇ ਕਿਵੇਂ ਚੌਕੀ ਵਿੱਚ ਹੜਕੰਪ ਮਚਾਇਆ ? 

ਲੁਧਿਆਣਾ ਪੁਲਿਸ ਨੇ 5 ਅਪ੍ਰੈਲ ਨੂੰ ਜਿਸ ਚੋਰ ਨੂੰ ਮੋਟਰ ਸਾਈਕਲ ਚੋਰੀ ਕਰਦੇ ਹੋਏ ਫੜਿਆ ਸੀ ਉਸ ਨੂੰ ਲੈਕੇ ਹੁਣ ਵੱਡਾ ਖ਼ੁਲਾਸਾ ਹੋਇਆ ਹੈ ਜਿਸ ਨੇ ਪੁਲਿਸ ਵਾਲਿਆਂ ਵਿੱਚ ਖ਼ੌਫ ਪੈਦਾ ਕਰ ਦਿੱਤਾ  ਹੈ, ਦਰਾਸਲ ਫੜੇ ਗਏ ਚੋਰ ਦਾ ਜਦੋ ਕੋਰੋਨਾ ਟੈਸਟ ਹੋਇਆ ਤਾਂ ਉਹ ਪੋਜ਼ੀਟਿਵ ਆਇਆ ਹੈ, ਹੁਣ ਇਸ ਚੋਰ ਨੂੰ ਫੜਨ ਵਾਲੇ ਪੁਲਿਸ ਮੁਲਾਜ਼ਮ ਅਤੇ ਜਿਸ ਲੁਧਿਆਣਾ ਦੀ ਪੁਲਿਸ ਚੌਕੀ ਵਿੱਚ ਇਸ ਚੋਰ ਨੂੰ ਰੱਖਿਆ ਗਿਆ ਸੀ ਉਸ ਚੌਕੀ ਦੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਆਈਸੋਲੇਸ਼ਨ ਵਿੱਚ ਰੱਖ ਦਿੱਤਾ ਹੈ ਅਤੇ ਅਗਲੇ 14 ਦਿਨਾਂ ਤੱਕ ਇਨ੍ਹਾਂ 9 ਪੁਲਿਸ ਮੁਲਾਜ਼ਮਾਂ 'ਤੇ ਸਿਹਤ ਮਹਿਕਮੇ ਦੀ ਪੂਰੀ ਨਜ਼ਰ ਰਹੇਗੀ 

ਲੁਧਿਆਣਾ ਵਿੱਚ ਕੋਰੋਨਾ ਪੋਜ਼ੀਟਿਵ ਦੇ ਕਿੰਨੇ ਮਾਮਲੇ ?

ਪੰਜਾਬ ਵਿੱਚ ਹੁਣ ਤੱਕ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 120 ਹੋ ਗਈ ਹੈ,ਲੁਧਿਆਣਾ ਵਿੱਚ ਕੋਰੋਨਾ ਦੇ ਹੁਣ ਤੱਕ 7 ਮਰੀਜ਼ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਲੁਧਿਆਣਾ ਦੀ ਇੱਕ ਮਹਿਲਾ ਦੀ ਮੌਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਹੋਈ ਜਦਕਿ ਦੂਜੀ ਮਹਿਲਾ ਦੀ ਮੌਤ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਹੋਈ ਸੀ ਇਹ ਮਹਿਲਾ ਮੁਹਾਲੀ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਗਈ ਸੀ ਜਿੱਥੇ ਉਸ ਦੀ ਤਬੀਅਤ ਖ਼ਰਾਬ ਹੋਈ ਸੀ ਜਿਸ ਤੋਂ ਬਾਅਦ ਲੁਧਿਆਣਾ ਪਹੁੰਚਣ ਤੋਂ ਬਾਅਦ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ