ਨਸ਼ੀਨੀ ਗੋਲਿਆਂ ਨਾਲ ਪੰਜਾਬ ਦਾ ਇਹ ਕ੍ਰਿਕਟ ਖਿਡਾਰੀ ਗਿਰਫ਼ਤਾਰ,ਯੁਵਰਾਜ ਤੇ ਹਰਭਜਨ ਦਾ ਸੀ ਦੋਸਤ,ਇਸ ਤਰ੍ਹਾਂ ਫਸਿਆ

 ਫਾਜ਼ਿਲਕਾ ਪੁਲਿਸ ਨੇ ਨਸ਼ੀਲੀ ਗੋਲਿਆਂ ਦੇ  ਨਾਲ ਇੱਕ ਕ੍ਰਿਕਟਰ ਤਰਸੇਮ ਸਿੰਘ ਨੂੰ ਗਿਰਫ਼ਤਾਰ ਕੀਤਾ,1999 ਵਿੱਚ ਅੰਡਰ-19 ਕ੍ਰਿਕਟ ਟੀਮ ਵਿੱਚ ਹੋਈ ਸੀ ਚੋਣ

ਨਸ਼ੀਨੀ ਗੋਲਿਆਂ ਨਾਲ ਪੰਜਾਬ ਦਾ ਇਹ ਕ੍ਰਿਕਟ ਖਿਡਾਰੀ ਗਿਰਫ਼ਤਾਰ,ਯੁਵਰਾਜ ਤੇ ਹਰਭਜਨ ਦਾ ਸੀ ਦੋਸਤ,ਇਸ ਤਰ੍ਹਾਂ ਫਸਿਆ
ਫਾਜ਼ਿਲਕਾ ਪੁਲਿਸ ਨੇ ਨਸ਼ੀਲੀ ਗੋਲਿਆਂ ਦੇ ਨਾਲ ਇੱਕ ਕ੍ਰਿਕਟਰ ਤਰਸੇਮ ਸਿੰਘ ਨੂੰ ਗਿਰਫ਼ਤਾਰ ਕੀਤਾ,1999 ਵਿੱਚ ਅੰਡਰ-19 ਕ੍ਰਿਕਟ ਟੀਮ ਵਿੱਚ ਹੋਈ ਸੀ ਚੋਣ

 ਸੁਨੀਲ ਨਾਗਪਾਲ/ਫਾਜ਼ਿਲਕਾ : ਪੰਜਾਬ ਵਿੱਚ ਨਸ਼ਾ ਕਿਸ ਕਦਰ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ  ਇਸ ਦਾ ਤਾਜ਼ਾ ਤੇ ਵੱਡਾ ਉਦਾਰਨ ਸਾਹਮਣੇ ਆਇਆ ਹੈ ਫਾਜ਼ਿਲਕਾ ਤੋਂ ਜਿੱਥੇ ਭਾਰਤੀ ਕ੍ਰਿਕਟ ਟੀਮ ਅੰਡਰ 19  ਵਿੱਚ ਚੁਣੇ ਗਏ ਕ੍ਰਿਕਟ ਖਿਡਾਰੀ ਤਰਸੇਮ ਸਿੰਘ ਨੂੰ ਪੁਲਿਸ ਨੇ 1500 ਨਸ਼ੀਲੀ ਗੋਲੀਆਂ ਦੇ ਨਾਲ ਗਿਰਫ਼ਤਾਰ ਕੀਤਾ ਹੈ,ਪੁਲਿਸ ਮੁਤਾਬਿਕ ਤਰਸੇਮ ਸਿੰਘ ਤੇਜ਼ ਗੇਂਦਬਾਜ਼ ਸੀ ਅਤੇ ਯੁਵਰਾਜ,ਹਰਭਜਨ ਸਿੰਘ ਦਾ ਦੋਸਤ ਦੱਸਿਆ ਜਾ ਰਿਹਾ ਹੈ

  
10 ਸਾਲ ਤੋਂ ਨਸ਼ੇ ਦਾ ਵਪਾਰ ਕਰਦਾ ਸੀ ਤਰਸੇਮ

ਪੁਲਿਸ ਨੂੰ ਖੁਫਿਆ ਜਾਣਕਾਰੀ ਮਿਲੀ ਸੀ ਕੀ  ਫਾਜ਼ਿਲਕਾ ਦੇ ਪਿੰਡ ਘਟਿਆ ਵਾਲੀ ਬੋਤਲਾ ਦਾ ਰਹਿਣ ਵਾਲਾ ਤਰਸੇਮ ਸਿੰਘ ਨਸ਼ੇ ਦਾ ਵਪਾਰ  ਕਰਦਾ ਹੈ, ਜਦੋਂ ਪੁਲਿਸ ਨੇ ਉਸ ਦੇ ਘਰ ਰੇਡ ਮਾਰੀ ਤਾਂ 1500 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਨੇ,ਪੁਲਿਸ ਮੁਤਾਬਿਕ ਤਰਸੇਮ 10 ਸਾਲਾਂ ਤੋਂ ਨਸ਼ਾ ਕਰਦਾ ਸੀ ਅਤੇ ਵੇਚ ਦਾ ਵੀ ਸੀ,ਫੜੇ ਜਾਣ ਤੋਂ ਬਾਅਦ ਤਰਸੇਮ ਨੇ ਨਸ਼ੇ ਦੇ  ਧੰਦੇ ਵਿੱਚ ਫਸਨ ਦਾ ਕਾਰਨ ਵੀ ਦੱਸਿਆ ਹੈ 

ਇਸ ਤਰ੍ਹਾਂ ਨਸ਼ੇ ਦੇ ਧੰਦੇ ਵਿੱਚ ਆਇਆ  

ਤਰਸੇਮ ਦਾ ਕਹਿਣਾ ਹੈ ਕਿ 1999 ਵਿੱਚ ਉਸ ਦੀ ਚੋਣ ਅੰਡਰ- 19 ਭਾਰਤੀ ਕ੍ਰਿਕਟ ਟੀਮ ਵਿੱਚ ਹੋਈ ਸੀ ਅਤੇ ਗੇਂਦਬਾਜ਼ੀ ਵਿੱਚ ਚੰਗੀ ਰਫ਼ਤਾਰ  ਹੋਣ ਦੀ ਵਜ੍ਹਾਂ ਕਰਕੇ  ਉਸ ਦੀ ਤੁਲਨਾ ਖਿਡਾਰੀ ਅਤੇ ਕੋਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਹਿਬ ਅਖ਼ਤਰ ਨਾਲ  ਕਰਦੇ ਸਨ,ਸਿਰਫ਼ ਇੰਨਾਂ ਹੀ ਨਹੀਂ ਉਹ ਹਰਭਜਨ ਸਿੰਘ ਅਤੇ ਯੁਵਰਾਜ ਨਾਲ ਵੀ ਖੇਡ ਦਾ ਸੀ,ਪਰ ਅੰਡਰ -19 ਟੀਮ ਵਿੱਚ ਸਲੈਕਸ਼ਨ ਹੋਣ ਤੋਂ ਕੁੱਝ ਦਿਨ ਬਾਅਦ ਹੀ  ਉਸ ਦੀ ਡਿਸਕ ਵਿੱਚ ਪਰੇਸ਼ਾਨੀ ਆਈ ਤਾਂ ਉਸ ਨੂੰ ਕ੍ਰਿਕਟ ਛੱਡਣਾ ਪਿਆ ਅਤੇ ਉਹ ਡਿਪਰੈਸ਼ਨ ਵਿੱਚ ਚੱਲਾ ਗਿਆ,ਤਰਸੇਮ ਮੁਤਾਬਿਕ ਪਹਿਲਾਂ ਉਹ ਨਸ਼ਾ ਲੈਂਦਾ ਸੀ ਬਾਅਦ ਵਿੱਚੋਂ ਪੈਸਾ ਕਮਾਉਣ ਦਾ ਚਾਹਤ ਨੇ ਉਸ ਨੂੰ ਨਸ਼ਾ ਵੇਚਣ ਲਈ ਵੀ ਮਜਬੂਰ ਤਰ ਦਿੱਤਾ,ਪੁਲਿਸ ਵੱਲੋਂ ਗਿਰਫ਼ਤਾਰ ਕਰਨ ਤੋਂ ਬਾਅਦ ਤਰਸੇਮ ਸ਼ਰਮਿੰਦਾ ਹੈ  ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰ ਰਿਹਾ ਹੈ