ਜਥੇਦਾਰ ਟੌਹੜਾ ਦੀ ਧੀਅ ਦੇ ਖਾਤੇ ਚੋਂ ਕੱਢ ਲਏ ਕਰੋੜਾ ਰੁਪਏ, ਵੱਡਾ ਖੁਲਾਸਾ
Advertisement

ਜਥੇਦਾਰ ਟੌਹੜਾ ਦੀ ਧੀਅ ਦੇ ਖਾਤੇ ਚੋਂ ਕੱਢ ਲਏ ਕਰੋੜਾ ਰੁਪਏ, ਵੱਡਾ ਖੁਲਾਸਾ

ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਅਤੇ ਐੱਸਜੀਪੀਸੀ ਦੀ ਮੈਂਬਰ ਕੁਲਦੀਪ ਕੌਰ ਟੌਹੜਾ ਦੇ ਨਾਲ ਹੋਇਆ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਮਾਤਾ ਪਿਤਾ ਦੇ ਸ਼ੇਅਰ ਰੀਨਿਊ ਕਰਨ ਦੇ ਨਾਮ ਤੇ ਡੇਢ ਕਰੋੜ ਰੁਪਏ ਦੀ ਠੱਗੀ ਕਰ ਲਈ ਗਈ  

ਜਥੇਦਾਰ ਟੌਹੜਾ ਦੀ ਧੀਅ ਦੇ ਖਾਤੇ ਚੋਂ ਕੱਢ ਲਏ ਕਰੋੜਾ ਰੁਪਏ, ਵੱਡਾ ਖੁਲਾਸਾ

ਚੰਡੀਗੜ੍ਹ : ਪੰਜਾਬ ਦੇ ਵਿੱਚ ਆਮ ਲੋਕਾਂ ਦੇ ਨਾਲ ਠੱਗੀ ਦੇ ਮਾਮਲੇ ਤਾਂ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਹੁਣ ਡੇਢ ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਬੇਟੀ ਅਤੇ ਐੱਸਜੀਪੀਸੀ ਦੀ ਮੈਂਬਰ ਕੁਲਦੀਪ ਕੌਰ ਟੌਹੜਾ ਦੇ ਨਾਲ ਹੋਇਆ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਮਾਤਾ ਪਿਤਾ ਦੇ ਸ਼ੇਅਰ ਰੀਨਿਊ ਕਰਨ ਦੇ ਨਾਮ ਤੇ ਡੇਢ ਕਰੋੜ ਰੁਪਏ ਦੀ ਠੱਗੀ ਕਰ ਲਈ ਗਈ  

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕੁਲਦੀਪ ਕੌਰ ਟੌਹੜਾ ਦੇ ਨਾਲ ਮਾਤਾ ਪਿਤਾ ਦੇ ਸ਼ੇਅਰ ਕੈਸ਼ ਕਰਵਾਉਣ ਦੇ ਬਹਾਨੇ ਨਾਲ 1 ਕਰੋੜ 54 ਲੱਖ ਰੁਪਏ ਦੀ ਠੱਗੀ ਹੋਈ ਅਤੇ ਇਸ ਮਾਮਲੇ ਵਿਚ ਪੁਲਿਸ ਨੇ 15 ਲੋਕਾਂ ਨੂੰ ਪਰਚੇ 'ਚ ਨਾਮਜ਼ਦ ਕੀਤਾ ਹੈ  

ਥਾਣਾ ਸਿਵਲ ਲਾਈਨ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਹੀਰਾਨਗਰ ਦੇ ਹਰਿੰਦਰਪਾਲ ਸਿੰਘ ਟੌਹੜਾ ਨੇ ਦੱਸਿਆ ਕਿ ਸਾਲ 2017 ਵਿੱਚ ਮਾਤਾ ਕੁਲਦੀਪ ਕੌਰ ਨੂੰ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਫੋਨ ਕਰਨ ਵਾਲੇ ਦਾ ਕਹਿਣਾ ਸੀ ਕਿ ਉਸ ਦੇ ਮਾਤਾ ਪਿਤਾ ਦੇ ਵੱਖ ਵੱਖ ਕੰਪਨੀਆਂ ਵਿੱਚ ਸ਼ੇਅਰ ਪਏ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ ਉਸ ਨੇ ਸ਼ੇਅਰ ਦੇ ਪੈਸੇ ਦਿਵਾਉਣ ਦਾ ਝਾਂਸਾ ਦੇ ਕੇ ਵੱਖ ਵੱਖ ਅਕਾਉਂਟਾਂ ਵਿੱਚ ਇੱਕ ਕਰੋੜ 52 ਲੱਖ 81 ਹਜਾਰ 142 ਰੁਪਏ ਪਵਾਏ ਪੁਲਸ ਨੇ 13 ਬੈਂਕ ਅਕਾਊਂਟ ਧਾਰਕ ਅਤੇ 2 ਮੋਬਾਇਲ ਫੋਨ ਨੰਬਰ ਚਲਾਉਣ ਵਾਲਿਆਂ ਦੇ ਖਿਲਾਫ ਠੱਗੀ ਦਾ ਕੇਸ ਕਰ ਕੇ ਜਾਂਚ ਸ਼ੁਰੂ ਕੀਤੀ ਹੈ  

WATCH LIVE TV

Trending news