CURFEW IN PUNJAB : ਪੰਜਾਬ ਦੇ ਨਾਲ ਪੂਰੇ ਦੇਸ਼ ਦੀ ਮਹਿਲਾਵਾਂ ਲਈ ਪੰਜਾਬ ਪੁਲਿਸ ਦੇ ਜਵਾਨ ਦਾ ਇਹ ਖ਼ਾਸ ਸੁਨੇਹਾ !
Advertisement

CURFEW IN PUNJAB : ਪੰਜਾਬ ਦੇ ਨਾਲ ਪੂਰੇ ਦੇਸ਼ ਦੀ ਮਹਿਲਾਵਾਂ ਲਈ ਪੰਜਾਬ ਪੁਲਿਸ ਦੇ ਜਵਾਨ ਦਾ ਇਹ ਖ਼ਾਸ ਸੁਨੇਹਾ !

ਪੰਜਾਬ ਪੁਲਿਸ ਦੇ ਜਵਾਨ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕੀ ਘਰ ਖਾਲੀ ਬੈਠੇ ਪੁਰਸ਼ਾਂ ਤੋਂ ਕੰਮ ਕਰਵਾਓ 

ਪੰਜਾਬ ਪੁਲਿਸ ਦੇ ਜਵਾਨ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕੀ ਘਰ ਖਾਲੀ ਬੈਠੇ ਪੁਰਸ਼ਾਂ ਤੋਂ ਕੰਮ ਕਰਵਾਓ

ਚੰਡੀਗੜ੍ਹ : (COVID 19) ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪੂਰੇ ਦੇਸ਼ ਵਿੱਚ ਲਾਕਡਾਊਨ ਹੈ, ਪੰਜਾਬ ਵਿੱਚ ਤਾਂ ਕਰਫ਼ਿਊ ਲੱਗਿਆ ਹੋਇਆ ਹੈ ਅਜਿਹੇ ਵਿੱਚ ਘਰ ਤੋਂ ਬਾਹਰ ਨਿਕਲਣ 'ਤੇ ਵੀ ਪੂਰੀ ਤਰ੍ਹਾਂ ਨਾਲ ਰੋਕ ਲੱਗੀ ਹੋਈ ਹੈ ਪਤੀ-ਪਤਨੀ ਅਤੇ ਬੱਚੇ ਸਾਰੇ ਘਰ ਨੇ, ਹਫ਼ਤੇ ਵਿੱਚ ਇੱਕ ਦਿਨ ਘਰ ਰਹਿਣ ਵਾਲਾ ਪਤੀ ਜਦੋਂ ਸਤੋ ਦਿਨ ਘਰ ਹੁੰਦਾ ਹੈ ਤਾਂ ਭਾਂਡੇ ਖੜਕਨੇ ਤੈਅ ਨੇ, ਜੋ ਲੋਕ ਘਰੋਂ ਦਫ਼ਤਰ ਦਾ ਕੰਮ ਕਰ ਰਹੇ ਉਨ੍ਹਾਂ ਨੂੰ ਤਾਂ ਕੰਮ ਦੀ ਕੋਈ ਕਮੀ ਨਹੀਂ, ਪਰ ਜਿਹੜੇ ਕਰਫ਼ਿਊ ਦੀ ਵਜ੍ਹਾਂ ਕਰਕੇ ਘਰ ਖ਼ਾਲੀ  ਬੈਠੇ ਨੇ ਉਨ੍ਹਾਂ 'ਤੇ ਇਹ ਕਹਾਵਤ ਫ਼ਿਟ ਹੁੰਦੀ ਹੈ ਕੀ ਖ਼ਾਲੀ ਦਿਮਾਗ ਸ਼ੈਤਾਨ ਦਾ ਘਰ,ਅਜਿਹੇ ਕਈ ਸ਼ੈਤਾਨੀ ਦਿਮਾਗ ਘਰ ਦੇ ਲੋਕਾਂ ਨੂੰ ਤਾਂ ਪਰੇਸ਼ਾਨ ਕਰਦੇ ਨੇ ਕਰਫ਼ਿਊ ਤੋੜਨ ਤੋਂ ਵੀ ਬਾਜ਼ ਨਹੀਂ ਆਉਂਦੇ ਨੇ,ਪੰਜਾਬ ਪੁਲਿਸ ਦੇ ਇੱਕ ਜਵਾਨ ਨੇ ਮਹਿਲਾਵਾਂ ਨੂੰ ਪਤੀ ਨੂੰ ਕੰਮ ਲਗਾਉਣ ਦੀ ਇੱਕ ਸਲਾਹ ਦਿੱਤੀ ਹੈ,ਜੇਕਰ ਇਹ ਸਲਾਹ ਮੰਨੀ ਤਾਂ ਯਕੀਨਨ ਤੁਹਾਡੀ ਮੁਸ਼ਕਿਲ ਜ਼ਰੂਰ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗੀ 

 

ਪਤਨੀਆਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਸਲਾਹ

ਕਰਫ਼ਿਊ ਦੌਰਾਨ ਪੰਜਾਬ ਪੁਲਿਸ ਦੇ ਇੱਕ ਜਵਾਨ ਦਾ 38 ਸੈਕੰਡ ਦਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਵਾਨ ਕਰਫ਼ਿਊ ਨਾ ਤੋੜਨ ਦੀ ਹਿਦਾਇਤ ਦਿੰਦਾ ਹੋਇਆ ਪਤਨੀਆਂ ਨੂੰ ਪਤੀ ਨੂੰ ਕੰਮ ਲਗਾਉਣ ਦੀ ਖ਼ਾਸ ਅਪੀਲ ਕਰ ਰਿਹਾ ਹੈ,ਵੀਡੀਓ ਵਿੱਚ ਪੁਲਿਸ ਮੁਲਾਜ਼ਮ ਕਹਿੰਦਾ ਹੈ 'ਜਿਹੜੇ ਪਤੀ ਘਰ ਖ਼ਾਲੀ ਨੇ ਅਤੇ ਕਹਿੰਦੇ ਨੇ ਕੀ 21 ਦਿਨ ਉਨ੍ਹਾਂ ਨੂੰ ਆਰਾਮ ਨਹੀਂ ਪਚ ਰਿਹਾ ਹੈ, ਉਹ ਕਹਿੰਦੇ ਨੇ ਕੀ ਵਿਹਲੇ ਨਹੀਂ ਰਹਿ ਸਕਦੇ ਨੇ, ਮੈਂ ਉਨ੍ਹਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਕੀ ਕੰਮ ਲਾਊ ਇਨ੍ਹਾਂ ਲੋਕਾਂ ਨੂੰ,ਘਰ ਦੀ ਸਫ਼ਾਈ ਕਰਵਾਊ,ਛੱਤਾਂ ਸਾਫ਼  ਕਰਵਾਊ,ਭਾਂਡੇ ਧਵਾਊ,ਕੱਪੜੇ ਸਾਫ਼ ਕਰਵਾਊ, ਨਾਲੇ ਘਰ ਦੀ ਸਫ਼ਾਈ ਹੋਵੇਗੀ ਨਾਲ ਹੀ ਕੋਰੋਨਾ ਦੀ ਸਫ਼ਾਈ ਹੋਵੇਗੀ ਨਾਲ ਇਨ੍ਹਾਂ ਦੀ ਸਫ਼ਾਈ ਵੀ ਹੋਵੇਗੀ, ਰੋਟੀ ਪਕਾਉਣੀ ਵੀ ਸਿੱਖ ਜਾਣਗੇ ਇੱਕ ਹੀ ਦਿਨ ਵਿੱਚ,ਮੇਰੀ ਭੈਣਾਂ ਨੂੰ ਘਰ ਤੋਂ ਨਿਕਲਣ ਵੇਲੇ ਕੋਈ ਫ਼ਿਕਰ ਨਹੀਂ ਹੋਵੇਗੀ 

ਅਪੀਲ ਦਾ ਕੀ ਹੋ ਸਕਦਾ ਹੈ ਅਸਰ 

ਉਮੀਦ ਕਰਦੇ ਹਾਂ ਕੀ ਪੰਜਾਬ ਪੁਲਿਸ ਦੇ ਜਵਾਨ ਦਾ ਵੀਡੀਓ ਜਿਸ ਪਤਨੀ ਜਾਂ ਫਿਰ ਪਤੀ ਨੇ ਸੁਣਿਆ ਹੋਵੇਗਾ ਉਸਨੂੰ ਕਰਫ਼ਿਊ ਵਿੱਚ ਖ਼ਾਲੀ ਬੈਠਕੇ ਕਿਵੇਂ ਸਹੀ ਤਰੀਕੇ ਨਾਲ ਟਾਈਮ ਪਾਸ ਕਰਨਾ ਹੈ ਇਸ ਦਾ ਸਲੀਕਾ ਮਿਲ ਗਿਆ ਹੋਵੇਗਾ,ਜੇਕਰ ਤੁਹਾਡੇ ਆਲੇ-ਦੁਆਲੇ ਵੀ ਕੋਈ ਵਿਹਲਾ ਆਦਮੀ ਅਜਿਹੇ ਬਹਾਨੇ ਬਣਾਉਂਦਾ ਤੁਹਾਨੂੰ ਨਜ਼ਰ ਆ ਜਾਂਦਾ ਹੈ ਤਾਂ ਪੰਜਾਬ ਪੁਲਿਸ ਦੇ ਜਵਾਬ ਦਾ ਇਹ ਵੀਡੀਓ ਤੁਸੀਂ ਉਸ ਨੂੰ ਜ਼ਰੂਰ ਸੁਣਾ ਦੇਣਾ ਹੋ ਸਕਦਾ ਹੈ ਤੁਹਾਡੇ ਜ਼ਰੀਏ ਉਸ ਪਤਨੀ ਦਾ ਭਲਾ ਹੋ ਜਾਵੇ ਜੋ ਕਰਫ਼ਿਊ ਦੌਰਾਨ ਤੁਹਾਡੀ 24 ਘੰਟੇ ਸਤੋ ਦਿਨ ਤੁਹਾਡੀ ਖ਼ਿਦਮਤ ਕਰਨ ਵਿੱਚ ਲੱਗੀ ਹੋਵੇ, ਖ਼ਾਸ ਕਰਕੇ ਮਹਿਲਾਵਾਂ ਨੂੰ ਤਾਂ ਇਹ ਵੀਡੀਓ ਵੱਧ ਤੋਂ ਵੱਧ ਆਪਣੇ ਦੋਸਤਾਂ ਵਿੱਚ ਸ਼ੇਅਰ ਕਰਨ ਚਾਹੀਦਾ ਹੈ ਤਾਂ ਜੋ ਖ਼ਾਲੀ ਬੈਠਿਆਂ ਨੂੰ ਕੰਮ 'ਤੇ ਲਗਾਇਆ ਜਾ ਸਕੇ 

 

Trending news