ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵਾਲੇ ਖ਼ਤਰਨਾਕ ਗੈਂਗਸਟਰ ਨੇ ਜੇਲ੍ਹ ਅੰਦਰ ਕੀਤੀ ਗੰਦੀ ਹਰਕਤ, ਜੇਲ੍ਹ ਮੰਤਰੀ ਨੇ ਲਿਆ ਇਹ ਐਕਸ਼ਨ
Advertisement

ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵਾਲੇ ਖ਼ਤਰਨਾਕ ਗੈਂਗਸਟਰ ਨੇ ਜੇਲ੍ਹ ਅੰਦਰ ਕੀਤੀ ਗੰਦੀ ਹਰਕਤ, ਜੇਲ੍ਹ ਮੰਤਰੀ ਨੇ ਲਿਆ ਇਹ ਐਕਸ਼ਨ

ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇਹ ਗੱਲ ਖੁਦ ਦਿਲਪ੍ਰੀਤ ਬਾਬਾ ਨੇ ਜੇਲ੍ਹ ਦੇ ਵਿਚੋਂ ਫੋਨ ਕਰਕੇ ਕਹੀ ਹੈ

ਦਿਲਪ੍ਰੀਤ ਬਾਬਾ

ਚੰਡੀਗੜ੍ਹ : ਪੰਜਾਬੀ ਗਾਇਕਾਂ ਤੋਂ ਫਿਰੌਤੀ ਮੰਗਣ ਅਤੇ ਪਰਮੀਸ਼ ਵਰਮਾ ਦੇ ਉੱਤੇ ਗੋਲੀ ਚਲਾਉਣ ਦੇ ਮਾਮਲੇ ਤੋਂ ਹਾਈਲਾਈਟ ਹੋਇਆ ਦਿਲਪ੍ਰੀਤ ਬਾਬਾ  ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ. ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇਹ ਗੱਲ ਖੁਦ ਦਿਲਪ੍ਰੀਤ ਬਾਬਾ ਨੇ ਜੇਲ੍ਹ ਦੇ ਵਿਚੋਂ ਫੋਨ ਕਰਕੇ ਕਹੀ ਹੈ
 
ਪੰਜਾਬ ਦੇ 45 ਗੈਂਗਸਟਰਾਂ ਨੂੰ ਬਠਿੰਡਾ ਵਿੱਚ ਸ਼ਿਫਟ ਕੀਤਾ ਸੀ ਜਿਸ ਵਿੱਚ ਦਿਲਪ੍ਰੀਤ ਬਾਬਾ ਵੀ ਸੀ,  ਇਸ ਜੇਲ੍ਹ ਵਿੱਚ ਡੈੱਡ ਜ਼ੋਨ ਬਣਾਇਆ ਜਾਣਾ ਸੀ,ਯਾਨੀ ਉਹ ਜੇਲ੍ਹ ਜਿਸ ਵਿੱਚ ਖ਼ਤਰਨਾਕ ਕੈਦੀ ਬੰਦ ਨੇ, ਪਰ ਕੈਦੀ ਇਸ ਦਾ ਵਿਰੋਧ ਕਰ ਰਹੇ ਸਨ, ਐਤਵਾਰ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਜੇਲ੍ਹ ਦੇ ਅੰਦਰੋਂ ਫੋਨ ਕਰਕੇ 12 ਕੈਦੀਆਂ ਵੱਲੋਂ ਭੁੱਖ ਹੜਤਾਲ 'ਤੇ ਹੋਣ ਦੀ ਗੱਲ ਕਹੀ ਇਸ ਕਾਲ ਨੇ ਜੇਲ੍ਹ ਦੇ ਸਖ਼ਤ ਪ੍ਰਬੰਧਾਂ ਅਤੇ ਅਧਿਕਾਰੀਆਂ ਦੇ ਦਾਅਵਿਆਂ ਉੱਤੇ  ਕਈ ਸਵਾਲ ਖੜ੍ਹੇ ਕਰ ਦਿੱਤੇ ਨੇ, ਉੱਥੇ ਹੀ ਗੱਲਬਾਤ ਦਾ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜੇਲ੍ਹ ਮੰਤਰੀ ਅਤੇ ਬਾਕੀ ਦੇ ਅਧਿਕਾਰੀ ਆਪਣੇ ਆਪ ਨੂੰ ਬਚਾਉਣ ਦੇ ਲਈ ਵੱਖ-ਵੱਖ ਤਰਕ ਦੇ ਰਹੇ ਨੇ,  ਉੱਥੇ ਹੀ ਇਸ ਮਾਮਲੇ ਵਿੱਚ ਹਾਈ ਲੈਵਲ ਜਾਂਚ ਦੇ ਲਈ ਟੀਮ ਬਣਾ ਦਿੱਤੀ ਗਈਆਂ ਨੇ ਜਿਸ ਵਿੱਚ ਸਾਈਬਰ ਐਕਸਪਰਟ ਸ਼ਾਮਲ ਨੇ ਦੱਸ ਦੇਈਏ ਕਿ ਇੱਕ ਮਹੀਨੇ ਤੋਂ ਸੂਬੇ ਦੇ ਸਾਰੇ ਜੇਲ੍ਹਾਂ ਦੇ  ਵਿੱਚੋਂ ਸੰਗੀਨ ਅਪਰਾਧੀਆਂ ਨੂੰ ਕੱਢ ਕੇ ਬਠਿੰਡਾ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਕਿਉਂਕਿ ਉਸਨੇ ਇਕ ਡੈੱਡ ਜ਼ੋਨ ਬਣਾਇਆ ਜਾਣਾ ਹੈ.

 ਇਸ ਡੈੱਡ ਜ਼ੋਨ ਦੇ 2 ਕਿਲੋਮੀਟਰ ਦੇ ਦਾਇਰੇ ਵਿੱਚ ਕੋਈ ਟੈਲੀਕਾਮ  ਪੋਲ ਨਹੀਂ ਹੋਵੇਗਾ ਤਾਂ ਕਿ ਉਹ ਫੋਨ ਦਾ ਇਸਤੇਮਾਲ ਨਾ ਕਰ ਸਕਣ, ਇਸ ਨੂੰ ਬਣਾਉਣ ਦਾ ਮਕਸਦ ਸੀ ਕਿ ਇਸ ਦਾ ਮਕਸਦ ਦੀ ਕਰਾਇਮ ਨੂੰ ਰੋਕਿਆ ਜਾ ਸਕੇ

ਦਿਲਪ੍ਰੀਤ ਬਾਬਾ ਨੇ ਫੋਨ ਕਰ ਕੇ ਲਗਾਏ ਵੱਡੇ ਦੋਸ਼  

ਪੰਜਾਬੀ ਸਿੰਗਰ ਪਰਮੀਸ਼ ਵਰਮਾ ਉੱਤੇ ਗੋਲੀਆਂ ਚਲਾਉਣ ਵਾਲੇ ਦਿਲਪ੍ਰੀਤ ਬਾਬਾ ਨੂੰ ਰੋਪੜ ਜੇਲ੍ਹ ਚੋਂ ਬਠਿੰਡਾ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ ਉਸ ਉੱਤੇ ਕਤਲ ਸਣੇ ਕਈ ਕੇਸ ਦਰਜ ਨੇ ਐਤਵਾਰ  ਉਸ ਨੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਹੋਰ ਕਿਸੇ ਨੂੰ ਫੋਨ ਲਗਾਉਂਦੇ ਹੋਏ ਕਿਹਾ ਕਿ ਇਹ ਫੋਨ ਉਹ ਜੇਲ੍ਹ ਦੀ ਐਸਟੀਡੀ ਤੋਂ ਕਰ ਰਿਹਾ ਹੈ ਸਾਡੇ ਨਾਲ ਸਰਕਾਰ ਅਤੇ ਜੇਲ ਪ੍ਰਬੰਧਕ ਧੱਕਾ ਕਰ ਰਿਹਾ ਹੈ ਬਾਕੀਆਂ ਨੂੰ ਜੇਲ੍ਹ ਚ 9 ਘੰਟੇ ਬਾਹਰ ਰੱਖਿਆ ਜਾਂਦਾ ਹੈ ਤਾਂ ਸਾਨੂੰ ਸਿਰਫ 2 ਘੰਟੇ ਇਸ ਲਈ ਅਸੀਂ ਪਹਿਲਾਂ ਵੀ  ਭੁੱਖ ਹੜਤਾਲ 'ਤੇ ਬੈਠੇ ਸੀ ਜਿਸ ਨੂੰ ਅਸੀਂ ਜੱਜ ਸਾਹਿਬ ਦੇ ਕਹਿਣ ਤੇ ਖ਼ਤਮ ਕਰ ਦਿੱਤਾ ਸੀ ਪਰ ਅਸੀਂ ਹੁਣ ਫਿਰ 12 ਬੰਦੇ ਭੁੱਖ ਹੜਤਾਲ 'ਤੇ ਹਾਂ, ਉਸ ਨੇ ਕਿਹਾ ਕੀ  ਪਰਮੀਸ਼ ਵਰਮਾ ਨੂੰ ਜੋ ਗੋਲੀ ਮਾਰੀ ਸੀ ਉਹ ਮੇਰੇ ਪੈਸਿਆਂ ਦਾ ਲੈਣ ਦੇਣ ਸੀ ਇਸ ਤੋਂ ਬਾਅਦ ਫੋਨ ਕੱਟ ਗਿਆ  

ਜੇਲ੍ਹ ਮੰਤਰੀ ਨੇ ਝਾੜਿਆ ਪੱਲਾ  

ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ  ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ  ਡੈੱਡ ਜ਼ੋਨ ਦੇ ਵਿੱਚ ਫੋਨ ਦਾ ਇਸਤੇਮਾਲ ਨਹੀਂ ਹੋਇਆ ਇਹ ਐੱਸਟੀਡੀ ਕਾਲ ਵਿੱਚ ਕਾਨਫ਼ਰੰਸ ਲਗਾਈ ਗਈ ਹੈ ਪਰ ਇਕ ਵੱਡਾ ਸਕਿਓਰਿਟੀ ਥਰੈਟ ਹੈ ਇਸ ਦੀ ਜਾਂਚ ਏਡੀਜੀਪੀ ਨੂੰ ਖੁਦ ਕਰਨ ਦੇ ਲਈ ਕਿਹਾ ਗਿਆ ਹੈ ਉੱਥੇ ਹੀ ਸਾਈਬਰ ਸੈੱਲ ਨੂੰ ਇਸ ਮਾਮਲੇ ਵਿਚ ਐਕਟਿਵ ਕੀਤਾ ਗਿਆ  ਹੈ

WATCH LIVE TV

Trending news