ਜਾਣੋ ! ਦੀਪ ਸਿੱਧੂ ਤੋਂ ਮਹਿਲਾ ਅਫ਼ਸਰ ਮੋਨਿਕਾ ਕਿਉਂ ਕਰ ਰਹੀ ਵੱਡੇ ਸਵਾਲ ?
Advertisement

ਜਾਣੋ ! ਦੀਪ ਸਿੱਧੂ ਤੋਂ ਮਹਿਲਾ ਅਫ਼ਸਰ ਮੋਨਿਕਾ ਕਿਉਂ ਕਰ ਰਹੀ ਵੱਡੇ ਸਵਾਲ ?

ਵੀਰਵਾਰ ਨੂੰ 7 ਘੰਟੇ ਤੱਕ ਦੀਪ ਸਿੱਧੂ ਅਤੇ ਬਾਬਾ ਇਕਬਾਲ ਸਿੰਘ ਤੋਂ 5 ਮੈਂਬਰੀ ਟੀਮ ਨੇ ਪੁੱਛ-ਗਿੱਛ ਕੀਤੀ

ਵੀਰਵਾਰ ਨੂੰ 7 ਘੰਟੇ ਤੱਕ ਦੀਪ ਸਿੱਧੂ ਅਤੇ ਬਾਬਾ ਇਕਬਾਲ ਸਿੰਘ ਤੋਂ 5 ਮੈਂਬਰੀ ਟੀਮ ਨੇ ਪੁੱਛ-ਗਿੱਛ ਕੀਤੀ

ਦਿੱਲੀ : ਲਾਲ ਕਿੱਲਾ ਹਿੰਸਾ ਮਾਮਲੇ 'ਚ ਗਿਰਫ਼ਤਾਰ ਦੀਪ ਸਿੱਧੂ ਅਤੇ ਬਾਬਾ ਇਕਬਾਲ ਸਿੰਘ ਤੋਂ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਪੁੱਛਗਿੱਛ ਕਰ ਰਿਹਾ ਹੈ,  ਵੀਰਵਾਰ ਨੂੰ ਵੀ 7 ਘੰਟੇ ਤੋਂ ਵੀ ਵੱਧ ਪੁੱਛਗਿੱਛ ਕੀਤੀ ਗਈ, ਦੋਹਾਂ ਤੋਂ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵੱਖ-ਵੱਖ ਤੌਰ 'ਤੇ ਪੁੱਛਗਿੱਛ ਕੀਤੀ,  5 ਅਫਸਰਾਂ ਨੇ ਦੀਪ ਸਿੱਧੂ ਤੋਂ  ਸਵਾਲ ਜਵਾਬ ਕੀਤੇ, ਬਾਬਾ ਇਕਬਾਲ ਸਿੰਘ ਤੋਂ ਵੀ ਇਸੇ ਟੀਮ ਨੇ ਪੜਤਾਲ ਕੀਤੀ,ਤਫਤੀਸ਼ੀ ਅਫਸਰਾਂ 'ਚ ਇੱਕ ਮਹਿਲਾ IPC ਅਫਸਰ ਮੋਨਿਕਾ ਭਾਰਦਵਾਜ ਵੀ ਸ਼ਾਮਲ ਸੀ ਜਿਸ ਨੇ ਦੀਪ ਸਿੱਧੂ ਤੋਂ  ਸਵਾਲ ਕੀਤੇ, ਦਰਾਸਲ DCP ਮੋਨਿਕਾ ਭਾਰਦਵਾਜ 26 ਜਨਵਰੀ ਦੀ ਹਿੰਸਾ ਨੂੰ ਲੈਕੇ ਬਣਾਈ ਗਈ ਸਪੈਸ਼ਲ ਟੀਮ ਦਾ ਹਿੱਸਾ ਹੈ,ਸਿਰਫ਼ ਇੰਨਾਂ ਹੀ ਨਹੀਂ ਮੋਨਿਕਾ ਭਾਰਦਵਾਜ ਹਿੰਸਾ ਦੌਰਾਨ ਸੁਰੱਖਿਆ ਨੂੰ ਲੈਕੇ ਗਰਾਉਂਡ 'ਤੇ ਮੌਜੂਦ ਸੀ ਅਤੇ ਹਿੰਸਾ ਦੀ ਹਰ ਤਸਵੀਰ ਨੂੰ ਉਨ੍ਹਾਂ ਨੇ ਆਪਣੀ ਅੱਖੀ ਵੇਖਿਆ ਹੈ, ਦਿੱਲੀ ਪੁਲਿਸ ਦੀ SIT ਵਿੱਚ ਜੁਆਇੰਟ ਕਮਿਸ਼ਨਰ BK ਸਿੰਘ, DCP Joy Turkey, ਬੇਸ਼ੇਮ ਸਿੰਘ ਸ਼ਾਮਲ ਨੇ, ਮੋਨਿਕਾ ਭਾਰਦਵਾਜ ਨੇ ਦੀਪ ਸਿੱਧੂ ਅਤੇ ਬਾਬਾ ਇਕਬਾਲ ਸਿੰਘ ਕੋਲੋਂ ਕਈ ਅਹਿਮ ਸਵਾਲ ਪੁੱਛੇ

ਦੀਪ ਸਿੱਧੂ ਤੋਂ ਪੁੱਛੇ ਗਏ ਸਵਾਲ

 ਰਿਮਾਂਡ ਦੌਰਾਨ ਦੀਪ ਸਿੱਧੂ ਤੋਂ  ਪੁੱਛਿਆ ਗਿਆ  ਕੀ ਹਿੰਸਾ ਦੀ ਸਾਜ਼ਿਸ਼ ਪਿੱਛੇ ਕੌਣ ਹੈ? ਲਾਲ ਕਿਲ੍ਹੇ 'ਤੇ ਹਿੰਸਾ ਕਿਸ ਦੇ ਇਸ਼ਾਰੇ ਕੀਤੀ ਗਈ ?  ਸਿੱਧੂ ਦੇ 3 ਦੋਸਤਾਂ ਦੀ ਲੋਕੇਸ਼ਨ ਬਾਰੇ ਵੀ ਪੁੱਛਿਆ ਗਿਆ,  ਤਮਾਮ ਸਵਾਲਾਂ  ਦਾ ਸਿਲਸਿਲਾ ਚਲ ਦਾ ਰਿਹਾ ਤੇ ਸਿੱਧੂ ਤੇ ਬਾਬਾ ਇਕਬਾਲ ਸਿੰਘ ਨੇ ਕਈ ਜੁਆਬ ਦਿੱਤੇ

ਆਹਮੋ-ਸਾਹਮਣੇ ਹੋਏ ਦੀਪ ਸਿੱਧੂ ਤੇ ਇਕਬਾਲ ਸਿੰਘ

 ਸਿੱਧੂ ਅਤੇ ਬਾਬਾ ਇਕਬਾਲ ਸਿੰਘ ਤੋਂ  ਸਵੇਰੇ 11.30 ਵਜੇ ਪੁੱਛ-ਗਿੱਛ ਸ਼ੁਰੂ ਹੋਈ  ਤੇ ਫਿਰ ਦੀਪ ਸਿੱਧੂ ਨੂੰ ਇਕਬਾਲ ਦੇ ਕਮਰੇ ਵਿੱਚ ਲਿਆਂਦਾ ਗਿਆ, ਜਿੱਥੇ ਦੀਪ ਸਿੱਧੂ ਤੇ ਇਕਬਾਲ ਸਿੰਘ ਕੁੱਝ ਮਿੰਟਾਂ ਲਈ ਸਾਹਮਣਾ ਹੋਇਆ। ਕੁੱਝ ਮਿੰਟਾਂ ਬਾਅਦ ਤੁਰੰਤ ਪੁੱਛਗਿੱਛ ਸ਼ੁਰੂ ਹੋਈ ਤਾਂ ਇਕਬਾਲ ਸਿੰਘ ਨੂੰ ਡੀਸੀਪੀ ਮੋਨਿਕਾ ਭਾਰਦਵਾਜ ਦੇ ਸਾਹਮਣੇ ਲਿਜਾਇਆ ਗਿਆ, ਪੁਲਿਸ ਇੱਕ ਵਾਰ ਦੋਵਾਂ ਤੋਂ ਵੱਖ-ਵੱਖ ਪੁੱਛ-ਗਿੱਛ ਕਰਨ ਤੋਂ ਬਾਅਦ ਆਹਮੋ-ਸਾਹਮਣੇ ਬਿਠਾ ਕੇ ਸਵਾਲ-ਜਵਾਬ ਕਰੇਗੀ ਤਾਕੀ 26 ਜਨਵਰੀ ਦੀ ਹਿੰਸਾ ਤੋਂ ਪਰਦਾ ਉੱਠ ਸਕੇ 

 

 

Trending news