Lockdown ਦੀ ਵਜ੍ਹਾਂ ਕਰਕੇ ਬੰਦ ਹੋਇਆ ਕੰਮ ਤਾਂ ਇੱਕ ਸ਼ਖ਼ਸ ਨੇ ਰੱਬ ਤੋਂ ਇਸ ਤਰ੍ਹਾਂ ਲਿਆ ਬਦਲਾ
Advertisement

Lockdown ਦੀ ਵਜ੍ਹਾਂ ਕਰਕੇ ਬੰਦ ਹੋਇਆ ਕੰਮ ਤਾਂ ਇੱਕ ਸ਼ਖ਼ਸ ਨੇ ਰੱਬ ਤੋਂ ਇਸ ਤਰ੍ਹਾਂ ਲਿਆ ਬਦਲਾ

ਪੁਲਿਸ ਨੇ ਇੱਕ ਸ਼ਖ਼ਸ ਨੂੰ ਗਿਰਫ਼ਤਾਰੀ ਕੀਤਾ ਹੈ ਜਿਸ ਦਾ ਲੋਕਡਾਊਨ ਦੀ ਵਜ੍ਹਾਂ ਕਰਕੇ ਧੰਦਾ ਬੰਦ ਹੋ ਗਇਆ ਸੀ 

ਪੁਲਿਸ ਨੇ ਇੱਕ ਸ਼ਖ਼ਸ ਨੂੰ ਗਿਰਫ਼ਤਾਰੀ ਕੀਤਾ ਹੈ ਜਿਸ ਦਾ ਲੋਕਡਾਊਨ ਦੀ ਵਜ੍ਹਾਂ ਕਰਕੇ ਧੰਦਾ ਬੰਦ ਹੋ ਗਇਆ ਸੀ

ਦਿੱਲੀ : ਇੱਕ ਸ਼ਖ਼ਸ ਨੇ ਰੱਬ ਤੋਂ ਬਦਲਾ ਲੈਣ ਦੇ ਲਈ ਅਜੀਬੋ ਗਰੀਬ ਹਰਕਤ ਕੀਤੀ ਹੈ, ਦਿੱਲੀ ਵਿੱਚ  ਰਹਿਣ ਵਾਲੇ ਇਸ ਸ਼ਖ਼ਸ ਨੇ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਦੀ ਵਜ੍ਹਾਂ ਕਰਕੇ ਪੁਲਿਸ ਨੇ 29 ਸਾਲ ਦੇ ਵਿਕੀ ਮਲ ਨੂੰ ਗਿਰਫ਼ਤਾਰ ਕਰ ਲਿਆ ਹੈ 

fallback

ਪੱਛਿਮ ਵਿਹਾਰ ਇਲਾਕੇ ਵਿੱਚ ਮੰਦਰ ਤੋੜਿਆ ਗਿਆ 

ਸਨਿੱਚਰਵਾਰ ਸਵੇਰ ਮੰਦਰ  ਦੇ ਪੁਜਾਰੀ ਨੇ ਪੰਜਾਬ ਬਾਗ ਥਾਣੇ ਵਿੱਚ ਫ਼ੋਨ ਕਰਕੇ ਦੱਸਿਆ ਕੀ ਮੰਦਰ ਵਿੱਚ ਭੰਨ-ਤੋੜ ਹੋਈ ਹੈ, ਮੂਰਤੀਆਂ ਨੂੰ ਨੁਕਸਾਨ ਪਹੁੰਚਿਆ ਹੈ, ਸ਼ਿਕਾਇਤ ਤੋਂ ਬਾਅਦ ਪੁਲਿਸ ਫ਼ੌਰਨ ਪਹੁੰਚੀ ਮੌਕੇ ਦਾ ਜਾਇਜ਼ਾ ਲਿਆ, ਇਸ ਦੌਰਾਨ ਪੁਲਿਸ ਨੇ ਵੇਖਿਆ ਭਗਵਾਨ ਸ਼ਿਵ ਦੀ ਮੂਰਤੀ ਦੇ ਨਾਲ ਹੋਰ ਮੂਰਤੀਆਂ ਵੀ ਡਿੱਗਿਆਂ ਹੋਇਆ ਨੇ,  ਸੀਸੀਟੀਵੀ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ 

ਕੰਮ ਬੰਦ ਹੋਇਆ ਤਾਂ ਰਬ ਨਾਲ ਲਿਆ ਬਦਲਾ 

 ਪੁਲਿਸ ਨੇ ਪੁਜਾਰੀ ਦੀ ਸ਼ਿਕਾਇਤ 'ਤੇ  ਮਾਮਲਾ ਦਰਜ ਕਰਕੇ CCTV ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਦਾ ਪਤਾ ਲਗਾਕੇ ਉਸ ਨੂੰ ਗਿਰਫ਼ਤਾਰ ਕੀਤਾ, ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕੀ ਪੱਛਿਮ ਪੁਰੀ ਇਲਾਕੇ ਵਿੱਚ  ਬੇਗਾਬੋਂਡ ਹੈ ਜੋ ਇਲਾਕੇ ਵਿੱਚ ਕੂੜਾ ਚੁੱਕਣ ਦਾ ਕੰਮ ਕਰਦਾ ਹੈ ਇਸ ਤੋਂ ਪਹਿਲਾਂ ਉਹ ਕਬਾੜੀ ਦਾ ਕੰਮ ਕਰਦਾ ਸੀ ਪਰ ਲੋਕਡਾਊਨ ਦੀ ਵਜ੍ਹਾਂ ਕਰਕੇ ਕੰਮ ਬੰਦ ਹੋ ਗਿਆ ਤਾਂ ਉਸ ਨੇ ਰਬ ਨੂੰ ਕਿਹਾ ਕੀ ਤੂੰ ਮੈਨੂੰ ਭਿਖਾਰੀ ਬਣਾ ਦਿੱਤਾ, ਇਸ ਦਾ ਬਦਲਾ ਜ਼ਰੂਰ ਲਵਾਂਗਾ ਇਸ ਲਈ ਮੈਂ ਉਸ ਦੀ ਮੂਰਤੀ ਤੋੜ ਦਿੱਤੀ 

 

Trending news